
ਦਿੱਲੀ ਚੋਣ ਸਭਾ ਵਿਚ ਉਹਨਾਂ ਕਿਹਾ ਸੀ ਕਿ ਇਹ ਚੋਣਾਂ ਹਿੰਦੁਸਤਾਨ...
ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ 2020 ਵਿਚ ਮਾਡਲ ਟਾਊਨ ਤੋਂ ਉਮੀਦਵਾਰ ਕਪਿਲ ਮਿਸ਼ਰਾ ਨੇ ਵੋਟ ਪਾਉਣ ਤੋਂ ਬਾਅਦ ਭਾਜਪਾ ਦੀ ਜਿੱਤ ਦਾ ਦਾਅਵਾ ਕੀਤਾ ਹੈ। ਇਕ ਮੀਡੀਆ ਰਿਪੋਰਟ ਮੁਤਾਬਕ ਉਹਨਾਂ ਕਿਹਾ ਕਿ ਲੋਕ ਦੇਸ਼ ਦੀ ਭਲਾਈ ਲਈ, ਦੇਸ਼ਧ੍ਰੋਹੀਆਂ ਅਤੇ ਨਕਸਲਵਾਦੀਆਂ ਨੂੰ ਸਬਕ ਸਿਖਾਉਣ ਲਈ ਮੋਦੀ ਨੂੰ ਵੋਟ ਪਾਉਣ। ਚੋਣਾਂ ਵੀ ਇਸੇ ਕਰ ਕੇ ਹੀ ਹੋ ਰਹੀਆਂ ਤੇ ਇਸ ਇਕ ਫ਼ੈਸਲਾਕੁੰਡ ਤੇ ਇਤਿਹਾਸਿਕ ਪਲ ਸਾਬਤ ਹੋਵੇਗਾ।
Kapil Mishra
ਇਸ ਤੋਂ ਬਾਅਦ ਉਹਨਾਂ ਕਿਹਾ ਕਿ ਰਾਜ ਤਿਲਕ ਦੀ ਕਰੋ ਤਿਆਰੀ, ਆ ਰਹੇ ਨੇ ਭਗਵਾਧਾਰੀ, ਘਰ ਘਰ ਭਗਵਾ ਛਾਏਗਾ, ਰਾਮ ਰਾਜ ਤਾਂ ਹੀ ਆਵੇਗਾ। ਦੇਸ਼ ਵਿਚ ਜੋ ਵੀ ਗ਼ਲਤ ਹੋਇਆ ਹੈ ਉਸ ਦਾ ਹਿਸਾਬ ਹੁਣ ਹੋ ਰਿਹਾ ਹੈ। ਭਾਜਪਾ ਦੀ ਜਿੱਤ ਤੈਅ ਹੈ ਤੇ ਇਹ ਜਿੱਤ ਵੱਡੇ ਪੱਧਰ ਤੇ ਹੋਵੇਗੀ। ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਜਪਾ ਵਿਚ ਆਏ ਕਪਿਲ ਮਿਸ਼ਰਾ ਦਿੱਲੀ ਵਿਧਾਨ ਸਭਾ 2020 ਚੋਣਾਂ ਵਿਚ ਅਪਣੇ ਵਿਵਾਦਿਤ ਬਿਆਨਾਂ ਲਈ ਸੁਰਖ਼ੀਆਂ ਵਿਚ ਰਹੇ ਹਨ।
Kapil Mishra
ਦਿੱਲੀ ਚੋਣ ਸਭਾ ਵਿਚ ਉਹਨਾਂ ਕਿਹਾ ਸੀ ਕਿ ਇਹ ਚੋਣਾਂ ਹਿੰਦੁਸਤਾਨ ਬਨਾਮ ਪਾਕਿਸਤਾਨ ਦੀਆਂ ਹਨ। ਦਸ ਦਈਏ ਕਿ ਦਿੱਲੀ ਦੇ ਕਾਰਵਾਲ ਨਗਰ ਤੋਂ ਸਾਲ 2015 ਵਿਚ ਕਪਿਲ ਮਿਸ਼ਰਾ ਆਮ ਆਦਮੀ ਦੀ ਟਿਕਟ ਤੇ ਲੜੇ ਸਨ ਤੇ ਉਹ ਜਿੱਤ ਵੀ ਗਏ ਸਨ। ਉਹਨਾਂ ਨੇ ਭਾਜਪਾ ਦੇ ਦਿੱਗ਼ਜ ਆਗੂ ਮੋਹਨ ਸਿੰਘ ਬਿਸ਼ਟ ਨੂੰ ਹਰਾਇਆ ਸੀ। ਉਹਨਾਂ ਨੇ ਆਮ ਆਦਮੀ ਪਾਰਟੀ ਵਿਚ ਰਹਿੰਦੇ ਹੋਏ ਪਾਰਟੀ ਤੇ ਭ੍ਰਿਸ਼ਟਾਚਾਰ ਦਾ ਆਰੋਪ ਲਗਾਇਆ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਪਾਰਟੀ ਵਿਚੋਂ ਕੱਢ ਦਿੱਤਾ ਗਿਆ।
Kapil Mishra
ਅਜਿਹਾ ਹੋਣ ਤੋਂ ਬਾਅਦ ਉਹਨਾਂ ਨੇ ਭਾਜਪਾ ਦਾ ਪੱਲਾ ਫੜਿਆ ਤੇ ਹੁਣ ਉਹ ਮਾਡਲ ਟਾਉਨ ਤੋਂ ਉਮੀਦਵਾਰ ਖੜ੍ਹੇ ਹੋਏ ਹਨ। ਦਸ ਦਈਏ ਕਿ ਦਿੱਲੀ ਦੀਆਂ 70 ਵਿਧਾਨ ਸਭਾ ਸੀਟਾਂ ਲਈ ਵੋਟਿੰਗ ਅੱਜ ਭਾਵ ਸ਼ਨੀਵਾਰ ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਈ ਹੈ ਅਤੇ ਸ਼ਾਮ 6 ਵਜੇ ਤਕ ਵੋਟਾਂ ਪੈਣਗੀਆਂ। ਦਿੱਲੀ ਦੇ 1,47,86,382 ਵੋਟਰ ਅੱਜ ਤੈਅ ਕਰਨਗੇ ਕਿ ਦਿੱਲੀ ਦੀ ਸੱਤਾ 'ਤੇ ਕਿਹੜੀ ਪਾਰਟੀ ਕਾਬਜ਼ ਹੋਵੇਗੀ।
Voter
ਚੋਣਾਂ 'ਚ ਕੁੱਲ 672 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਵੋਟਾਂ ਨੂੰ ਲੈ ਕੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਪੂਰੀ ਦਿੱਲੀ 'ਚ ਸੁਰੱਖਿਆ ਵਿਵਸਥਾ ਸਖਤ ਹੈ। ਵੋਟਿੰਗ ਕੇਂਦਰਾਂ 'ਤੇ ਬਜ਼ੁਰਗਾਂ, ਔਰਤਾਂ ਦੀ ਲੰਬੀਆਂ ਲਾਈਨਾਂ ਦੇਖਣ ਨੂੰ ਮਿਲ ਰਹੀਆਂ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।