
ਸੂਬੇ ਭਰ ‘ਚ ਭਾਵੇਂ ਕਿ ਪੰਜਾਬ ਸਰਕਾਰ ਵਲੋਂ ਮਿਸਨ ਤੰਦਰੁਸਤ ਤਹਿਤ ਜਿਲ੍ਹਾ ਪ੍ਰਸਾਸ਼ਨ...
ਹੁਸ਼ਿਆਰਪੁਰ: ਸੂਬੇ ਭਰ ‘ਚ ਭਾਵੇਂ ਕਿ ਪੰਜਾਬ ਸਰਕਾਰ ਵਲੋਂ ਮਿਸਨ ਤੰਦਰੁਸਤ ਤਹਿਤ ਜਿਲ੍ਹਾ ਪ੍ਰਸਾਸ਼ਨ ਨੂੰ ਸਖ਼ਤ ਹਦਾਇਤ ਕੀਤੀ ਗਈ ਸੀ ਕਿ ਪਿੰਡਾਂ ਦੇ ਛੱਪੜਾਂ ਦੀ ਸਫਾਈ ਕਰਵਾ ਕੇ ਗੰਦੇ ਪਾਣੀ ਦਾ ਨਿਕਾਸ ਤੁਰੰਤ ਸਹੀ ਕਰਵਾਇਆ ਜਾਵੇ ਪਰ ਉੱਥੇ ਹੀ ਛੱਪੜ ਦੇ ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਵੱਡੀ ਆਫ਼ਤ ਬਣ ਕੇ ਸਾਬਤ ਹੋ ਰਿਹਾ ਹੈ ਪਿੰਡ ਬੇਗੋਵਾਲ।
Village Begowal
ਜਿੱਥੋਂ ਦੇ ਲੋਕਾਂ ਨੇ ਕੈਮਰੇ ਅੱਗੇ ਹੀ ਸਰਕਾਰ ਖ਼ਿਲਾਫ਼ ਭੜਾਸ ਕੱਢੀ। ਦੱਸ ਦੇਈਏ ਕਿ ਬੇਗੋਵਾਲ ਦੇ ਵਾਰਡ ਨੰਬਰ 2 ਅਤੇ 3 ਦਾ ਛੱਪੜ ਦਾ ਗੰਦਾ ਪਾਣੀ ਲੋਕਾਂ ਦੀ ਪ੍ਰੇਸ਼ਾਨੀ ਦਾ ਵੱਡਾ ਕਾਰਨ ਬਣਿਆ ਹੋਇਆ ਹੈ, ਜਿਸ ਲਈ ਲੋਕਾਂ ਨੇ ਸਰਕਾਰ ਅਤੇ ਪ੍ਰਸਾਸਨ ਖਿਲਾਫ ਨਾਅਰੇਬਾਜ਼ੀ ਕਰਦਿਆਂ ਰੋਸ ਜਤਾਇਆ, ਉਨ੍ਹਾਂ ਕਿ ਸਾਰੇ ਲੀਡਰ ਵੋਟਾਂ ਸਮੇਂ ਵੋਟਾਂ ਇਕੱਠੀਆਂ ਕਰਨ ਸਾਡੇ ਕੋਲ ਆ ਜਾਂਦੇ ਹਨ।
Village Begowal
ਹੁਣ ਸਾਨੂੰ ਲੀਡਰ ਕਹਿੰਦੇ ਪੈਸੇ ਇਕੱਠੇ ਕਰਕੇ ਸੀਵਰੇਜ ਪਾ ਲਓ। ਪਿੰਡ ਵਾਸੀਆਂ ਨੇ ਦੱਸਿਆ ਕਿ ਬੱਚਿਆਂ ਅਤੇ ਬਜੁਰਗਾਂ ਦਾ ਲੰਘਣਾ ਵੀ ਬਹੁਤ ਮੁਸ਼ਕਿਲ ਹੋਇਆ ਹੈ। ਪਾਣੀ ਦਾ ਨਿਕਾਸ ਨਾ ਹੋਣ ਕਰਕੇ ਇੱਥੇ ਸਾਲਾਂ ਬੱਧੀ ਗੰਧਾ ਪਾਣੀ ਭਰਿਆ ਰਿਹਾ ਹੈ।
Village Begowal
ਵਰਤੋਂ ਵਿੱਚ ਨਾ ਆਉਣ ਕਰਕੇ ਉਸ ਪਾਣੀ ਵਿੱਚ ਜੰਗਲੀ ਬੂਟੀ ਅਤੇ ਸਰਕੰਢਾ ਆਦਿ ਉੱਗ ਪਿਆ। ਉਸ ਸਮੇਂ ਤੋਂ ਹੀ ਇਹ ਪਾਣੀ ਬਦਬੂਦਾਰ ਜੰਗਲ ਦਾ ਰੂਪ ਧਾਰਨ ਕਰ ਚੁਕਿਆ ਹੈ।
Begowal
ਇਸ ਵਿੱਚ ਖੜ੍ਹੇ ਪਾਣੀ ਦੀ ਬਦਬੂ ਕਾਰਨ ਆਸਪਾਸ ਦੇ ਘਰਾਂ ਨੂੰ ਨਰਕ ਬਣਾ ਦਿੰਦੀ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਇਸ ਸਮੱਸਿਆ ਦਾ ਕੋਈ ਵੀ ਹੱਲ ਨਾ ਕੀਤਾ ਗਿਆ ਤਾਂ ਉਹਨਾਂ ਵੱਲੋਂ ਵੱਡੇ ਪੱਧਰ ਤੇ ਸੰਘਰਸ ਕੀਤਾ ਜਾਵੇਗਾ।