‘ਨਵੇਂ ਡੱਬੇ ’ਚ ਪੁਰਾਣੀ ਮਠਿਆਈ’ ਵਾਂਗ ਹੀ ਰਿਹਾ PM ਮੋਦੀ ਦਾ ਭਾਸ਼ਨ, ਵਿਰੋਧੀਆਂ ਨੇ ‘ਸਾਧੇ ਨਿਸ਼ਾਨੇ’
Published : Feb 8, 2021, 5:31 pm IST
Updated : Feb 8, 2021, 5:45 pm IST
SHARE ARTICLE
PM Narinder Modi
PM Narinder Modi

ਕਿਸਾਨਾਂ ਆਗੂਆਂ ਸਮੇਤ ਵਿਰੋਧੀ ਧਿਰਾਂ ਨੇ ਪ੍ਰਧਾਨ ਮੰਤਰੀ ਦੇ ਭਾਸ਼ਨ ’ਤੇ ਚੁੱਕੇ ਸਵਾਲ

ਨਵੀਂ ਦਿੱਲੀ : ਦਿੱਲੀ ਦੀਆਂ ਬਰੂਹਾਂ ’ਤੇ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਢਾਈ ਮਹੀਨੇ ਤੋਂ ਵੱਧ ਦਾ ਅਰਸਾ ਬੀਤਣ ਜਾ  ਰਿਹਾ ਹੈ। ਇਸ ਦੌਰਾਨ ਸ਼ਹੀਦ ਹੋਣ ਵਾਲੇ ਕਿਸਾਨਾਂ ਦਾ ਅੰਕੜਾ 200 ਨੇੜੇ ਢੁੱਕ ਗਿਆ ਹੈ ਜਦਕਿ ਪੰਜਾਬ ਦੇ ਕਿਸਾਨਾਂ ਵਲੋਂ ਅੰਦੋਲਨ ਸ਼ੁਰੂ ਕਰਨ ਦਾ ਅਰਸਾ ਸਾਲ ਵਿਚ ਤਬਦੀਲ ਹੋਣ ਵੱਲ ਵੱਧ ਰਿਹਾ ਹੈ। ਇਸ ਅਰਸੇ ਦੌਰਾਨ ਬਹੁਤ ਕੁੱਝ ਬਦਲ ਗਿਆ ਹੈ। ਅੰਦੋਲਨ ਦੇ ਢੰਗ-ਤਰੀਕਿਆਂ ਤੋਂ ਲੈ ਕੇ ਇਸ ਦੇ ਘੇਰੇ ਅਤੇ ਵਿਸ਼ਾਲਤਾ ਵਿਚ ਵੀ ਘਾਟਾ-ਵਾਧਾ ਹੁੰਦਾ ਆ ਰਿਹਾ ਹੈ, ਪਰ ਇਸ ਦੌਰਾਨ ਜੇਕਰ ਕੋਈ ਨਹੀਂ ਬਦਲਿਆ ਤਾਂ ਉਹ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਤੀਰਾ, ਜੋ ਉਹੀ ਪਹਿਲਾਂ ਵਾਲਾ ਹੀ ਪ੍ਰਤੀਤ ਹੋ ਰਿਹਾ ਹੈ।

pm modipm modi

ਕਿਸਾਨੀ ਸੰਘਰਸ਼ ਨਾਲ ਜੁੜੇ ਚਿੰਤਕਾਂ ਮੁਤਾਬਕ ਪ੍ਰਧਾਨ ਮੰਤਰੀ ਵਲੋਂ ਅੱਜ ਰਾਜ ਸਭਾ ਵਿਚ ਦਿਤਾ ਗਿਆ ਭਾਸ਼ਨ ਵੀ ‘ਨਵੇਂ ਡੱਬੇ ਵਿਚ ਪੁਰਾਣੀ ਮਠਿਆਈ’ ਵਾਂਗ ਹੀ ਹੈ। ਪ੍ਰਧਾਨ ਮੰਤਰੀ ਨੇ ਕਿਸਾਨੀ ਮੁੱਦੇ ’ਤੇ ਬੋਲਦਿਆਂ ਉਹੀ ਅਖੌਤੀ ਸੁਧਾਰਵਾਦੀ ਗੱਲਾਂ ਨੂੰ ਹੀ ਦੁਹਰਾਇਆ ਹੈ, ਜਿਨ੍ਹਾਂ ਤੋਂ ਕਿਸਾਨੀ ਅੰਦੋਲਨ ਕਾਰਨ ਬੱਚਾ-ਬੱਚਾ ਜਾਣੂ ਹੋ ਚੁੱਕਾ ਹੈ। ਟੀਵੀ ਚੈਨਲਾਂ ਅਤੇ ਹੋਰ ਮੀਡੀਆ ਸਾਧਨਾਂ ਜ਼ਰੀਏ ਹੋ ਰਹੇ ਪ੍ਰਚਾਰ ਤੋਂ ਲੋਕ ਖੇਤੀ ਕਾਨੂੰਨਾਂ ਦੀ ਹਰ ਮੱਦ ਵਿਚਲੀਆਂ ਬਾਰੀਕੀਆਂ ਤੋਂ ਜਾਣੂ ਹੋ ਚੁਕੇ ਹਨ ਪਰ ਪ੍ਰਧਾਨ ਮੰਤਰੀ ਅਪਣੇ ਭਾਸ਼ਨ ਵਿਚ ਅੱਜ ਵੀ ਕਹਿ ਰਹੇ ਹਨ ਕਿ ਖੇਤੀ ਅੰਦੋਲਨ ਬਾਰੇ ਗੱਲ ਹੋ ਰਹੀ ਹੈ, ਜਦਕਿ ਕਿਸਾਨ ਅੰਦੋਲਨ ਕਿਉਂ ਕਰ ਰਹੇ ਹਨ? ਇਸ ਬਾਰੇ ਸਭ ਚੁਪ ਹਨ। 

pm modipm modi

ਪ੍ਰਧਾਨ ਮੰਤਰੀ ਵਲੋਂ ਐਮ.ਐਸ.ਪੀ. ਬਾਰੇ ਭਰੋਸਾ ਵੀ ਉਹੀ ਪੁਰਾਣਾ ‘ਤੋਤਾ ਰਟਨ’ ਹੀ ਹੈ, ਜਿਸ ਦੀ ਖੇਤੀ ਕਾਨੂੰਨਾਂ ਦੀ ਆਮਦ ਬਾਅਦ ਅਹਿਮੀਅਤ ਮਿੱਟੀ ਵਿਚ ਮਿਲ ਚੁੱਕੀ ਹੈ। ਅੱਜ ਕਿਸਾਨ MSP ਦੀ ਕਾਨੂੰਨੀ ਗਾਰੰਟੀ ਤੋਂ ਘੱਟ ਕੁੱਝ ਵੀ ਸੁਨਣ ਨੂੰ ਤਿਆਰ ਨਹੀਂ ਹਨ। ਖੇਤੀ ਕਾਨੂੰਨਾਂ ਦੀ ਆਮਦ ਬਾਅਦ ਕਿਸਾਨੀ ਹਿਤਾਂ ਬਾਰੇ ਅਜਿਹੇ ਸ਼ੰਕੇ ਪੈਦਾ ਹੋ ਚੁੱਕੇ ਹਨ, ਜਿਨ੍ਹਾਂ ਦੀ ਨਵਿਰਤੀ ਖੇਤੀ ਕਾਨੂੰਨਾਂ ਦੀ ਵਾਪਸੀ ਨਾਲ ਹੀ ਸੰਭਵ ਹੈ। ਜਦਕਿ ਪ੍ਰਧਾਨ ਮੰਤਰੀ ਸਮੇਤ ਭਾਜਪਾ ਲੀਡਰਸ਼ਿਪ ਅਜੇ ਵੀ ਖੇਤੀ ਸੁਧਾਰਾਂ ਨੂੰ ਇਕ ਮੌਕਾ ਦੇਣ ਦੀ ਵਕਾਲਤ ਕਰ ਰਹੇ ਹਨ। 

pm modipm modi

ਇਹ ਕੋਈ ਪਹਿਲਾ ਮੌਕਾ ਨਹੀਂ ਹੈ, ਜਦੋਂ ਸੱਤਾਧਾਰੀ ਧਿਰ ਕਿਸੇ ਨਵੇਂ ਸੁਧਾਰ ਨੂੰ ‘ਇਕ ਮੌਕਾ’ ਦੇਣ ਦੀ ਗੱਲ ਕਰ ਰਹੀ ਹੋਵੇ। ਨੋਟਬੰਦੀ ਤੋਂ ਇਲਾਵਾ ਜੀ.ਐਸ.ਟੀ. ਅਤੇ ਰਾਤੋ ਰਾਤ ਲਗਾਏ ਲੌਕਡਾਊਨ ਸਮੇਤ ਹੋਰ ਅਨੇਕਾਂ ਕਦਮ ਹਨ ਜਿਨ੍ਹਾਂ ਨੂੰ ਸਰਕਾਰ ਦੇ ਸੁਧਾਰਵਾਦੀ ਕਦਮਾਂ ਨੂੰ ‘ਇਕ ਮੌਕਾ’ ਦੇਣਾ ਚਾਹੀਦੈ, ਕਹਿ ਕੇ ਲੋਕਾਂ ਅੱਗੇ ਪਰੋਸਿਆ ਗਿਆ ਅਤੇ ਲੋਕਾਂ ਨੇ ਵੀ ਕੁੱਝ ਚੰਗਾ ਹੋਣ ਦੀ ਉਮੀਦ ਨਾਲ ਸਰਕਾਰ ਦੇ ਹੱਕ ਵਿਚ ਥਾਲੀਆਂ ਅਤੇ ਤਾੜੀਆਂ ਵਜਾ ਕੇ ਇਕਜੁਟਤਾ ਦਾ ਪ੍ਰਗਟਾਵਾ ਕਰ ਦਿਤਾ, ਪਰ ਵਾਰ-ਵਾਰ ਦਿਤੇ ਮੌਕਿਆਂ ਦਾ ਕੋਈ ਅਜੇ ਤਕ ਹਾਂ-ਪੱਖੀ ਨਤੀਜਾ ਨਹੀਂ ਨਿਕਲ ਸਕਿਆ।

PM Modi PM Modi

ਨੋਟਬੰਦੀ ਨੇ ਕਈ ਲੱਖਪਤੀਆਂ ਨੂੰ ਕੱਖਪਤੀ ਬਣਾ ਦਿਤਾ। ਜੀ.ਐਸ.ਟੀ. ਕਾਰਨ ਕਈ ਕਾਰੋਬਾਰੀਆਂ ਵਲੋਂ ਮੁਲਾਜ਼ਮਤ ਦਾ ਰਸਤਾ ਅਖਤਿਆਰ ਕਰਨ ਸਮੇਤ ਸੂਬਿਆਂ ਨੂੰ ਕੇਂਦਰ ਸਾਹਮਣੇ ਭਿਖਾਰੀ ਬਣਨ ਲਈ ਮਜ਼ਬੂਰ ਕਰ ਦਿਤਾ ਹੈ। ਲੌਕਡਾਊਨ ਤੋਂ ਬਾਅਦ ਸਰਕਾਰ ਵੱਲ ਰਾਹਤ ਲਈ ਅੱਖਾਂ ਲਗਾਈ ਬੈਠੇ ਲੋਕਾਂ ਨੂੰ ਮਹਿੰਗਾਈ, ਤੇਲ ਅਤੇ ਗੈਸ ਕੀਮਤਾਂ ’ਚ ਵਾਧੇ ਸਮੇਤ ਅਨੇਕਾਂ ‘ਸ਼ਬਦੀ ਗੱਫੇ’ ਮਿਲ ਚੁਕੇ ਹਨ, ਜਿਸ ਨਾਲ ਉਹ ਅੱਖਾਂ ਵਿਚ ਘਸੁੰਨ ਦੇ ਕੇ ਉਸ ਵੇਲੇ ਨੂੰ ਕੋਸ ਰਹੇ ਹਨ, ਜਦੋਂ ਉਨ੍ਹਾਂ ਨੇ ਸਰਕਾਰ ਦੀ ਹਾਂ ਵਿਚ ਹਾਂ ਮਿਲਾਉਂਦਿਆਂ ਤਾੜੀਆਂ ਅਤੇ ਥਾਲੀਆਂ ਵਜਾ ਕੇ ਸਹਿਮਤੀ ਦਿਤੀ ਸੀ। 

Farmers ProtestFarmers Protest

ਅੱਜ ਹਾਲਤ ਇਹ ਹੈ ਕਿ ਸਰਕਾਰ ਵਲੋਂ ਹਰ ਖੇਤਰ ਦਾ ਨਿੱਜੀਕਰਨ ਕਰਨ ਦੀ ਨੀਤੀ ਤਹਿਤ ਚੁਕੇ ਜਾ ਰਹੇ ਕਦਮਾਂ ਕਾਰਨ ਜ਼ਿਆਦਾਤਰ ਲੋਕਾਂ ਨੂੰ ਦੋ ਵਕਤ ਦੀ ਰੋਟੀ ਲਈ ਵੀ ਸੰਘਰਸ਼ ਕਰਨਾ ਪੈ ਰਿਹਾ ਹੈ ਜਦਕਿ ਕਾਰਪੋਰੇਟ ਅਦਾਰਿਆਂ ਦੇ ਮੁਨਾਫ਼ੇ ਲੋਕਡਾਊਨ ਅਤੇ ਕਰੋਨਾ ਕਾਲ ਦੌਰਾਨ ਵੀ ਤੇਜ਼ ਰਫ਼ਤਾਰ ਨਾਲ ਵਧਦੇ ਰਹੇ ਹਨ। ਪ੍ਰਧਾਨ ਮੰਤਰੀ ਵਲੋਂ ਸਿੱਖਾਂ ਬਾਰੇ ਅਹਿਸਾਨਮੰਦੀ ਵਰਗੇ ਲਫ਼ਜ਼ ਵਰਤੇ ਹਨ, ਪਰ ਪਿਛਲੇ ਦਿਨਾਂ ਦੌਰਾਨ ਸਿੱਖਾਂ ਨੂੰ ਨੀਵਾਂ ਦਿਖਾਉਣ ਲਈ ਜਿੰਨਾ ਜ਼ੋਰ ਸੱਤਾਧਾਰੀ ਧਿਰ ਨੇ ਲਾਇਆ ਹੈ, ਉਹ ਇੰਦਰਾ ਗਾਂਧੀ ਦੇ ਕਾਰਜਕਾਲ ਦੌਰਾਨ ਵਰਤੇ ਗਏ ਹੱਥਕੰਡਿਆ ਨੂੰ ਵੀ ਮਾਤ ਪਾਉਣ ਵਾਲਾ ਹੈ। 

Farmers UnionsFarmers Unions

ਕਿਸਾਨ ਆਗੂਆਂ ਮੁਤਾਬਕ ਖੇਤੀ ’ਚ ਸੁਧਾਰਾਂ ਨੂੰ ਲੈ ਕੇ ਡਾ. ਮਨਮੋਹਨ ਸਿੰਘ ਸਮੇਤ ਹੋਰ ਆਗੂਆਂ ਵਲੋਂ ਕਹੇ ਸ਼ਬਦਾਂ ਨੂੰ ਖੇਤੀ ਕਾਨੂੰਨਾਂ ਦੀ ਵਕਾਲਤ ਲਈ ਵਰਤਦਿਆਂ ਪ੍ਰਧਾਨ ਮੰਤਰੀ ਨੇ ਖੁਦ ਵੀ ਪਿੱਠ ਥਪਥਪਾਉਣ ਦੀ ਕੋਸ਼ਿਸ਼ ਕੀਤੀ ਹੈ, ਜਦਕਿ ਉਹ ਇਹ ਨਹੀਂ ਦੱਸ ਰਹੇ ਕਿ ਉਹ ਇਨ੍ਹਾਂ ਸੁਧਾਰਾਂ ਨੂੰ ਲਾਗੂ ਕਿਉਂ ਨਹੀਂ ਕਰ ਸਕੇ ਸਨ ਜਾਂ ਉਨ੍ਹਾਂ ਵਲੋਂ ਚੁਕੇ ਗਏ ਮੁਦੇ ਮੌਜੂਦਾ ਖੇਤੀ ਕਾਨੂੰਨਾਂ ਨਾਲ ਕਿੰਨੇ ਮੇਲ ਖਾਦੇ ਹਨ, ਜਾਂ ਜਿਨ੍ਹਾਂ ਨੇ ਇਸ ਦੀ ਵਕਾਲਤ ਕੀਤੀ ਸੀ, ਉਹ ਅੱਜ ਕਿਸ ਸਥਿਤੀ ਵਿਚ ਹਨ? ਪ੍ਰਧਾਨ ਮੰਤਰੀ ਦੇ ਭਾਸ਼ਨ ਨੂੰ ਲੈ ਕੇ ਕਿਸਾਨ ਆਗੂਆਂ ਸਮੇਤ ਸਮੂਹ ਵਿਰੋਧੀ ਧਿਰਾਂ ਵਲੋਂ ਨਿਸ਼ਾਨੇ ਸਾਧੇ ਜਾ ਰਹੇ ਹਨ। ਇਸ ਦਾ ਸੱਤਾਧਾਰੀ ਧਿਰ ’ਤੇ ਕੋਈ ਅਸਰ ਹੋਵੇਗਾ ਜਾਂ ਇਸ ਨੂੰ ਵੀ ‘ਅੰਦੋਲਨ-ਜੀਵੀ’ ਜਾਂ ਕਿਸੇ ਹੋਰ ਨਵੇਂ ਸ਼ਬਦ ਨਾਲ ਸੰਬੋਧਨ ਕਰ ਕੇ ਪ੍ਰਧਾਨ ਮੰਤਰੀ ਆਉਂਦੇ ਸਮੇਂ ਵਿਚ ਬੇਅਸਰ ਕਰਨ ਦੀ ਕੋਸ਼ਿਸ਼ ਕਰਦੇ ਵਿਖਾਈ ਦੇਣਗੇ, ਇਹ ਆਉਂਦੇ ਦਿਨਾਂ ਵਿਚ ਹੀ ਸਾਹਮਣੇ ਆ ਸਕੇਗਾ।   

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement