
Sachin, Kohali ਸਮੇਤ ਕਈ ਕਈ ਸਿਤਾਰਿਆਂ ਦੇ ਟਵੀਟ ਦੀ ਹੋਵੇਗੀ ਜਾਂਚ
ਮੁੰਬਈ: ਮਹਾਰਾਸ਼ਟਰ ਸਰਕਾਰ ਨੇ ਸਚਿਨ ਤੇਂਦੁਲਕਰ, ਲਤਾ ਮੰਗੇਸ਼ਕਰ ਅਤੇ ਵਿਰਾਟ ਕੋਹਲੀ ਸਣੇ ਹੋਰ ਸਿਤਾਰਿਆਂ ਦੁਆਰਾ ਕੀਤੇ ਗਏ ਟਵੀਟਾਂ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਦੱਸ ਦੇਈਏ ਕਿ ਬਹੁਤ ਸਾਰੇ ਭਾਰਤੀ ਮਸ਼ਹੂਰ ਹਸਤੀਆਂ ਨੇ ਕਿਸਾਨੀ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਲੈ ਕੇ ਅੰਤਰ ਰਾਸ਼ਟਰੀ ਆਵਾਜ਼ ਉਠਾਉਣ ਤੋਂ ਬਾਅਦ ਪ੍ਰਤੀਕ੍ਰਿਆ ਦਿੱਤੀ ਸੀ।
Virat Kohli
ਮਹਾਰਾਸ਼ਟਰ ਕਾਂਗਰਸ ਨੇ ਇਹ ਦੋਸ਼ ਲਗਾਏ ਸਨ
ਮਹਾਰਾਸ਼ਟਰ ਕਾਂਗਰਸ ਨੇ ਦੋਸ਼ ਲਾਇਆ ਸੀ ਕਿ ਸਚਿਨ ਤੇਂਦੁਲਕਰ, ਲਤਾ ਮੰਗੇਸ਼ਕਰ, ਵਿਰਾਟ ਕੋਹਲੀ ਅਤੇ ਅਕਸ਼ੇ ਕੁਮਾਰ ਸਣੇ ਕਈ ਭਾਰਤੀ ਸਿਤਾਰਿਆਂ ਨੇ ਅੰਤਰਰਾਸ਼ਟਰੀ ਗਾਇਕਾ ਰਿਹਾਨਾ ਦੇ ਟਵੀਟ ਤੋਂ ਬਾਅਦ ਟਵੀਟ ਕੀਤਾ ਸੀ, ਜਿਸ ਵਿੱਚ ਬਹੁਤ ਸਾਰੇ ਸ਼ਬਦ ਆਮ ਸਨ।
Rihanna
ਕਾਂਗਰਸ ਨੇ ਕਿਹਾ ਸੀ ਕਿ ਇਨ੍ਹਾਂ ਸਾਰੇ ਸਿਤਾਰਿਆਂ ਨੇ ਦਬਾਅ ਹੇਠ ਟਵੀਟ ਕੀਤਾ ਸੀ, ਇਸ ਲਈ ਇਸਦੀ ਜਾਂਚ ਹੋਣੀ ਚਾਹੀਦੀ ਹੈ। ਇਸ ਤੋਂ ਬਾਅਦ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਜਾਂਚ ਦੇ ਆਦੇਸ਼ ਦਿੱਤੇ ਹਨ।
Tweeter
ਟਵੀਟ ਦਾ ਸਮਾਂ ਗਲਤ: ਅਨਿਲ ਦੇਸ਼ਮੁਸ
ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਜਾਂਚ ਦੇ ਆਦੇਸ਼ ਦਿੰਦਿਆਂ ਕਿਹਾ, "ਇਸ ਸਿਤਾਰਿਆਂ ਦੇ ਟਵੀਟ ਵਿੱਚ ਕੁਝ ਵੀ ਗਲਤ ਨਹੀਂ ਹੈ, ਪਰ ਉਨ੍ਹਾਂ ਦਾ ਸਮਾਂ ਗਲਤ ਹੈ।" ਉਨ੍ਹਾਂ ਕਿਹਾ, 'ਸਟੇਟ ਇੰਟੈਲੀਜੈਂਸ ਜਾਂਚ ਕਰੇਗੀ ਕਿ ਕੀ ਇਨ੍ਹਾਂ ਮਸ਼ਹੂਰ ਹਸਤੀਆਂ ਨੇ ਦਬਾਅ ਹੇਠ ਟਵੀਟ ਨਹੀਂ ਕੀਤਾ।'