
ਇਸ ਟਰੈਕਟਰ ਰੈਲੀ ਵਿੱਚ ਮੁੱਖ ਮੰਤਰੀ ਅਸ਼ੋਕ ਗਹਿਲੋਤ, ਕਾਂਗਰਸ ਪ੍ਰਦੇਸ਼ ਪ੍ਰਧਾਨ ਸਮੇਤ ਸੀਨੀਅਰ ਕਾਂਗਰਸੀ ਆਗੂ ਇਕੱਠੇ ਹੋਣਗੇ।
ਨਵੀਂ ਦਿੱਲੀ - ਖੇਤੀ ਕਾਨੂੰਨਾਂ ਦੇ ਖਿਲ਼ਾਫ ਕਿਸਾਨਾਂ ਦਾ ਅੰਦੋਲਨ ਲਗਾਤਰ ਤੇਜ਼ ਹੁੰਦਾ ਨਜ਼ਰ ਆ ਰਿਹਾ ਹੈ। ਦਿੱਲੀ ਦੀਆਂ ਬਰੂਹਾਂ ਤੇ ਕਿਸਾਨ ਪਿਛਲੇ ਢਾਈ ਮਹੀਨਿਆਂ ਤੋਂ ਬੈਠੇ ਹੋਏ ਹਨ। ਇਸ ਵਿਚਕਾਰ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਰਾਜਸਥਾਨ ਦੇ ਦੋ ਦਿਨਾਂ ਦੌਰੇ ਵਿਚ ਪੰਜਾਬ-ਹਰਿਆਣਾ ਦੀ ਤਰਜ਼ 'ਤੇ ਇਕ ਟਰੈਕਟਰ' ਰੈਲੀ ਕਰਨਗੇ। ਰਾਹੁਲ ਗਾਂਧੀ 12 ਅਤੇ 13 ਫਰਵਰੀ ਨੂੰ ਰਾਜ ਦੌਰੇ 'ਤੇ ਜਾ ਰਹੇ ਹਨ। 13 ਫਰਵਰੀ ਨੂੰ ਰਾਹੁਲ ਗਾਂਧੀ ਅਜਮੇਰ ਜ਼ਿਲੇ ਦੇ ਕਿਸ਼ਨਗੜ ਤੋਂ ਨਾਗੌਰ ਜ਼ਿਲੇ ਦੇ ਮਕਰਾਨਾ ਤੱਕ ਟਰੈਕਟਰ ਰੈਲੀ ਕਰਨਗੇ।
Farmers
ਦੱਸਣਯੋਗ ਹੈ ਕਿ ਰਾਹੁਲ ਗਾਂਧੀ 12 ਅਤੇ 13 ਫਰਵਰੀ ਨੂੰ ਰਾਜਸਥਾਨ ਵਿੱਚ ਕਿਸਾਨਾਂ ਦੀ ਹਮਾਇਤ 'ਚ ਅਤੇ ਨਰਿੰਦਰ ਮੋਦੀ ਸਰਕਾਰ ਵੱਲੋਂ ਲਿਆਂਦੇ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਕਈ ਰੈਲੀਆਂ ਕਰਨਗੇ। ਇਸ ਤੋਂ ਪਹਿਲਾਂ ਕਾਂਗਰਸ ਦੇ ਸੂਬਾ ਪ੍ਰਧਾਨ ਗੋਵਿੰਦ ਸਿੰਘ ਦੋਤਾਸਰਾ ਰਾਹੁਲ ਗਾਂਧੀ ਦੀ ਟਰੈਕਟਰ ਰੈਲੀ ਦੇ ਰਸਤੇ 'ਤੇ ਮੀਟਿੰਗ ਕੀਤੀ।
Modi and Rahul Gandhi
ਦੌਰੇ ਦੇ ਮੁਤਾਬਿਕ ਰਾਹੁਲ ਗਾਂਧੀ 12 ਫਰਵਰੀ ਨੂੰ ਗੰਗਾਨਗਰ ਦੇ ਪਦਮਪੁਰ ਅਤੇ ਹਨੂੰਮਾਨਗੜ੍ਹ ਦੇ ਪੀਲੀਬੰਗਾ ਵਿਖੇ ਇੱਕ ਬੈਠਕ ਕਰਨਗੇ। ਇਸ ਤੋਂ ਬਾਅਦ, ਰਾਹੁਲ ਗਾਂਧੀ ਦੁਆਰਾ 13 ਫਰਵਰੀ ਨੂੰ ਨਾਗੌਰ ਜ਼ਿਲ੍ਹੇ ਦੇ ਮਕਰਾਨਾ ਵਿਖੇ ਕਿਸਾਨ ਸਭਾ ਦੀ ਤਜਵੀਜ਼ ਰੱਖਣਗੇ। ਰਾਹੁਲ ਗਾਂਧੀ ਦੀ ਬੈਠਕ ਦਾ ਸਥਾਨ ਮਕਰਾਨਾ ਅਤੇ ਪਰਬਤਸਰ ਦੇ ਵਿਚਾਲੇ ਮੈਗਾ ਹਾਈਵੇਅ 'ਤੇ ਸਥਾਪਤ ਹੋਵੇਗਾ।
Farmers
ਰਾਹੁਲ ਗਾਂਧੀ ਦੀ ਟਰੈਕਟਰ ਰੈਲੀ ਦਾ ਰਸਤਾ ਵੀ ਉਸੇ ਹਿਸਾਬ ਨਾਲ ਤਿਆਰ ਕੀਤਾ ਜਾ ਰਿਹਾ ਹੈ। ਰਾਹੁਲ ਗਾਂਧੀ ਦੀ ਇਸ ਟਰੈਕਟਰ ਰੈਲੀ ਵਿੱਚ ਮੁੱਖ ਮੰਤਰੀ ਅਸ਼ੋਕ ਗਹਿਲੋਤ, ਕਾਂਗਰਸ ਪ੍ਰਦੇਸ਼ ਪ੍ਰਧਾਨ ਸਮੇਤ ਸੀਨੀਅਰ ਕਾਂਗਰਸੀ ਆਗੂ ਇਕੱਠੇ ਹੋਣਗੇ।
ਇਸ ਤੋਂ ਪਹਿਲਾਂ ਐਤਵਾਰ ਨੂੰ ਰਾਹੁਲ ਗਾਂਧੀ ਨੇ ਕੇਂਦਰ ਦੀ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਸੀ ਕਿ ਹੁਣ ਕਿਸਾਨ ਸਰਕਾਰ ਤੋਂ ਉਮੀਦ ਗੁਆ ਚੁੱਕੇ ਹਨ। ਰਾਹੁਲ ਗਾਂਧੀ ਨੇ ਟਵੀਟ ਵਿੱਚ ਕਿਹਾ ਸੀ, ‘ਗਾਂਧੀ ਜਯੰਤੀ ਤੱਕ ਅੰਦੋਲਨ ਦੇ ਕਿਸਾਨੀ-ਮਜ਼ਦੂਰਾਂ ਦੇ ਦ੍ਰਿੜ ਇਰਾਦੇ ਨਾਲ ਸਰਕਾਰ ਤੋਂ ਉਮੀਦ ਨਹੀ ਹੈ, "ਹੰਕਾਰ ਛੱਡੋ, ਸੱਤਿਆਗ੍ਰਾਹੀ ਕਿਸਾਨਾਂ ਦੇ ਦੁੱਖਾਂ ਤੇ ਵਿਚਾਰ ਕਰੋ ਅਤੇ ਖੇਤੀ ਵਿਰੋਧੀ ਕਾਨੂੰਨ ਵਾਪਸ ਲਓ"।