ਉਤਰਾਖੰਡ ਦੇ ਚਮੋਲੀ 'ਚ ਤਬਾਹੀ ਨਾਲ ਅੱਠ ਦੀ ਮੌਤ, 170 ਲੋਕ ਲਾਪਤਾ, ਬਚਾਅ ਕਾਰਜ ਜਾਰੀ
Published : Feb 8, 2021, 10:27 am IST
Updated : Feb 8, 2021, 10:27 am IST
SHARE ARTICLE
Uttarakhand glacier burst
Uttarakhand glacier burst

ਜੇਸੀਬੀ ਦੀ ਮਦਦ ਨਾਲ ਸੁਰੰਗ ਦੇ ਅੰਦਰ ਪਹੁੰਚ ਕੇ ਰਸਤਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹਨ। ਹੁਣ ਤੱਕ ਕੁੱਲ 15 ਵਿਅਕਤੀਆਂ ਨੂੰ ਬਚਾਇਆ ਗਿਆ ਹੈ।

ਦੇਹਰਾਦੂਨ -  ਬੀਤੇ ਦਿਨ ਉੱਤਰਾਖੰਡ ਦੇ ਚਮੋਲੀ ਵਿਚ ਐਤਵਾਰ ਨੂੰ ਗਲੇਸ਼ੀਅਰ ਟੁੱਟਣ ਕਾਰਨ ਇਕ ਵੱਡਾ ਹਾਦਸਾ ਵਾਪਰਿਆ। ਚਮੋਲੀ ਜ਼ਿਲ੍ਹੇ ਵਿਚ ਨੰਦਾ ਦੇਵੀ ਗਲੇਸ਼ੀਅਰ ਦਾ ਇਕ ਵੱਡਾ ਹਿੱਸਾ ਟੁੱਟ ਜਾਣ ਕਾਰਨ ਰਿਸ਼ੀਗੰਗਾ ਘਾਟੀ ਵਿਚ ਭਾਰੀ ਹੜ੍ਹ ਆ ਗਿਆ। ਇੱਥੇ ਜਾਰੀ ਹਾਈਡ੍ਰੋ ਪ੍ਰਾਜੈਕਟਾਂ ਵਿਚ ਕੰਮ ਕਰ ਰਹੇ ਕਈ ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ 170 ਤੋਂ ਵੱਧ ਮਜ਼ਦੂਰ ਲਾਪਤਾ ਦੱਸੇ ਜਾ ਰਹੇ ਹਨ। ਇਸ ਹਾਦਸੇ ਵਿਚ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਗਈਆਂ।

chamoli policechamoli police

ਇਸ ਦੇ ਨਾਲ ਹੀ ਚਮੋਲੀ ਜ਼ਿਲ੍ਹਾ ਪ੍ਰਸ਼ਾਸਨ ਨੇ ਪੁਸ਼ਟੀ ਕੀਤੀ ਹੈ ਕਿ ਅੱਠ ਲਾਸ਼ਾਂ ਮਿਲੀਆਂ ਹਨ। ਦੱਸਿਆ ਜਾ ਰਿਹਾ ਹੈ ਕਿ 170 ਲੋਕ ਅਜੇ ਵੀ ਲਾਪਤਾ ਹਨ ਤੇ  ਬਚਾਅ ਕਾਰਜ ਜਾਰੀ ਸੀ।

UN extends help to India after glacier burst in Uttarakhandglacier burst in Uttarakhand

ਇਸ ਦੌਰਾਨ ਐਸ.ਡੀ.ਆਰ.ਐਫ. ਨੇ ਤਪੋਵਨ ਡੈਮ ਨੇੜੇ ਸੁਰੰਗ ਵਿਚ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ।  ਚਮੋਲੀ ਪੁਲਿਸ ਦਾ ਕਹਿਣਾ ਹੈ ਕਿ ਸੁਰੰਗ ਵਿਚ ਫਸੇ ਲੋਕਾਂ ਲਈ ਰਾਹਤ ਅਤੇ ਬਚਾਅ ਕਾਰਜ ਜਾਰੀ ਹੈ। ਜੇਸੀਬੀ ਦੀ ਮਦਦ ਨਾਲ ਸੁਰੰਗ ਦੇ ਅੰਦਰ ਪਹੁੰਚ ਕੇ ਰਸਤਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹਨ। ਹੁਣ ਤੱਕ ਕੁੱਲ 15 ਵਿਅਕਤੀਆਂ ਨੂੰ ਬਚਾਇਆ ਗਿਆ ਹੈ।

SDRF begins rescue operationSDRF begins rescue operation

ਪੁਲਿਸ ਨੇ ਦੱਸਿਆ ਕਿ ਇਸ ਤੋਂ ਇਲਾਵਾ ਵੱਖ-ਵੱਖ ਸਥਾਨਾਂ ਤੋਂ 14 ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਜਾਣਕਾਰੀ ਦਿੰਦਿਆਂ ਆਈਟੀਬੀਪੀ ਦੇ ਬੁਲਾਰੇ ਵਿਵੇਕ ਕੁਮਾਰ ਨੇ ਦੱਸਿਆ ਕਿ ਦੂਜੀ ਸੁਰੰਗ ਲਈ ਵੀ ਖੋਜ ਕਾਰਜ ਤੇਜ਼ ਕਰ ਦਿੱਤਾ ਹੈ। ਉੱਥੇ ਕਰੀਬ 30 ਲੋਕ ਫਸੇ ਹੋਣ ਦੀ ਸੂਚਨਾ ਹੈ। ਆਈਟੀਬੀਪੀ ਦੇ 300 ਜਵਾਨ ਸੁਰੰਗ ਨੂੰ ਸਾਫ ਕਰਨ ਵੀ ਲੱਗੇ ਹਨ, ਤਾਂ ਜੋ ਲੋਕਾਂ ਨੂੰ ਬਚਾਇਆ ਜਾ ਸਕੇ। ਆਈਟੀਬੀਪੀ ਬੁਲਾਰੇ ਨੇ ਦੱਸਿਆ ਕਿ ਸਥਾਨਕ ਪ੍ਰਸ਼ਾਸਨ ਮੁਤਾਬਕ 170 ਲੋਕ ਇਸ ਆਪਦਾ ਵਿਚ ਲਾਪਤਾ ਹੋਏ।

image glacier burst

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Summer Vacation Holidays News: ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਸੂਬੇ ਦੇ ਸਾਰੇ ਸਕੂਲਾਂ 'ਚ ਛੁੱਟੀਆਂ ਦਾ..

21 May 2024 12:02 PM

Ferozepur Heatwave Alert: 44 ਡਿਗਰੀ ਤੋਂ ਟੱਪਿਆ ਪਾਰਾ, "ਹਰ ਕੋਈ ਆਖਦਾ ਲਾਏ ਜਾਣ ਰੁੱਖ ਤਾਂ ਹੀ ਪਵੇਗੀ ਗਰਮੀ 'ਤੇ

21 May 2024 11:45 AM

Amritsar Heatwave Alert LIVE : ਗਰਮੀ ਨੇ ਤੋੜੇ ਸਾਰੇ ਰਿਕਾਰਡ ! ਖੁਸ਼ਕ ਮੌਸਮ ਨੇ ਕੀਤੀ ਆਵਾਜਾਈ ਪ੍ਰਭਾਵਿਤ ਪਰ...

21 May 2024 10:51 AM

Hans Raj Hans ਨੇ ਦੱਸਿਆ ਕਿਉਂ ਦਿੱਤਾ ਜੁੱਤੀਆਂ ਵਾਲਾ ਬਿਆਨ ਕੀ ਵਿਰੋਧ 'ਚੋਂ ਵੀ ਵੋਟਾਂ ਲੱਭ ਰਹੇ ਹਨ ਹੰਸ ਰਾਜ ਹੰਸ

21 May 2024 9:05 AM

Sarvan Singh Dhun Interview : ਖੇਮਕਰਨ ਤੋਂ MLA ਸਰਵਨ ਸਿੰਘ ਧੁੰਨ ਦੀ ਬੇਬਾਕ ਇੰਟਰਵਿਊ

21 May 2024 8:21 AM
Advertisement