ਅਯੋਧਿਆ ਮਾਮਲੇ ਨੂੰ ਵਿਚੋਲਗੀ ਰਾਹੀਂ ਸੁਲਝਾਇਆ ਜਾਵੇਗਾ, ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ
Published : Mar 8, 2019, 11:37 am IST
Updated : Mar 8, 2019, 11:37 am IST
SHARE ARTICLE
Supreme Court Of India
Supreme Court Of India

ਅਯੋਧਿਆ ਵਿਵਾਦ ਨੂੰ ਸੁਲਝਾਉਣ ਲਈ ਵਿਚੋਲਗੀ ਦਾ ਰਸਤਾ ਅਪਣਾਇਆ ਜਾਵੇਗਾ।  ਸੁਪਰੀਮ ਕੋਰਟ  ਦੇ ਪੰਜ ਜੱਜਾਂ ਦੀ ਸੰਵਿਧਾਨਕ ਬੈਂਚ ਨੇ ਸ਼ੁੱਕਰਵਾਰ ਨੂੰ ਰਾਮ...

ਨਵੀਂ ਦਿੱਲੀ : ਅਯੋਧਿਆ ਵਿਵਾਦ ਨੂੰ ਸੁਲਝਾਉਣ ਲਈ ਵਿਚੋਲਗੀ ਦਾ ਰਸਤਾ ਅਪਣਾਇਆ ਜਾਵੇਗਾ।  ਸੁਪਰੀਮ ਕੋਰਟ  ਦੇ ਪੰਜ ਜੱਜਾਂ ਦੀ ਸੰਵਿਧਾਨਕ ਬੈਂਚ ਨੇ ਸ਼ੁੱਕਰਵਾਰ ਨੂੰ ਰਾਮ ਜਨਮ ਸਥਾਨ-ਬਾਬਰੀ ਮਸਜਿਦ ਜ਼ਮੀਨ ਵਿਵਾਦ ਦੇ ਨਿਪਟਾਰੇ ਲਈ ਵੱਡਾ ਫੈਸਲਾ ਲਿਆ। ਅਜਿਹੇ ਵਿਚ ਸਾਫ਼ ਹੈ ਕਿ ਰਾਜਨੀਤਕ ਰੂਪ ਤੋਂ ਸੰਵੇਦਨਸ਼ੀਲ ਇਸ ਮਾਮਲੇ ਨੂੰ ਕੋਰਟ ਤੋਂ ਬਾਹਰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। SC ਨੇ ਇਸ ਸਬੰਧ ਵਿਚ 3 ਮੈਂਬਰੀ ਪੈਨਲ ਵੀ ਬਣ ਦਿੱਤਾ ਹੈ। ਸੁਪਰੀਮ ਕੋਰਟ ਦੇ ਰਿਟਾਇਰਡ ਜੱਜ ਐਫਐਮ ਕਲੀਫੁੱਲਾ ਇਸ ਪੈਨਲ  ਦੇ ਚੇਅਰਮੈਨ ਹੋਣਗੇ।

Babri Masjid Babri Masjid

ਕਮੇਟੀ ਦੇ ਹੋਰ ਵਾਰਤਾਕਾਰਾਂ ਵਿਚ ਆਤਮਕ ਗੁਰੂ ਸ਼ਰੀਸ਼ਰੀ ਰਵੀਸ਼ੰਕਰ ਅਤੇ ਸੀਨੀਅਰ ਵਕੀਲ ਸ਼੍ਰੀਰਾਮ ਪਾਂਚੂ ਸ਼ਾਮਲ ਹਨ। ਖਾਸ ਗੱਲ ਇਹ ਹੈ ਕਿ ਵਿਚੋਲਗੀ ਦੇ ਜ਼ਰੀਏ ਮਾਮਲੇ ਨੂੰ ਸੁਲਝਾਉਣ ਦੀ ਪ੍ਰੀਕ੍ਰਿਆ 4 ਹਫਤੇ ਵਿਚ ਸ਼ੁਰੂ ਹੋ ਜਾਵੇਗੀ ਅਤੇ 8 ਹਫਤੇ ਵਿਚ ਪੂਰੀ ਹੋ ਜਾਵੇਗੀ। ਇਸਦੇ ਨਾਲ ਹੀ ਕੋਰਟ ਨੇ ਫੈਜਾਬਾਦ ਵਿਚ ਹੀ ਵਿਚੋਲਗੀ ਨੂੰ ਲੈ ਕੇ ਗੱਲਬਾਤ ਕਰਨ ਦੇ ਨਿਰਦੇਸ਼ ਦਿੱਤੇ ਹਨ। ਜਦੋਂ ਤੱਕ ਗੱਲਬਾਤ ਦਾ ਸਿਲਸਿਲਾ ਚੱਲੇਗਾ, ਪੂਰੀ ਗੱਲਬਾਤ ਗੁਪਤ ਰੱਖੀ ਜਾਵੇਗੀ। ਸੁਪਰੀਮ ਕੋਰਟ ਨੇ ਸਾਫ਼ ਕਿਹਾ ਹੈ ਕਿ ਪੈਨਲ ਵਿਚ ਸ਼ਾਮਲ ਲੋਕ ਜਾਂ ਸਬੰਧਤ ਪੱਖ ਕੋਈ ਜਾਣਕਾਰੀ ਨਹੀਂ ਦੇਵਾਂਗੇ।

Ram MandirRam Mandir

ਇਸਨੂੰ ਲੈ ਕੇ ਮੀਡੀਆ ਰਿਪੋਰਟਿੰਗ ‘ਤੇ ਵੀ ਰੋਕ ਲਗਾ ਦਿੱਤੀ ਗਈ ਹੈ। ਚੀਫ ਜਸਟੀਸ ਰੰਜਨ ਗੋਗੋਈ ਨੇ ਸਾਫ਼ ਕਿਹਾ ਹੈ, ਕੋਰਟ ਦੀ ਨਿਗਰਾਨੀ ਵਿਚ ਹੋਣ ਵਾਲੀ ਵਿਚੋਲਗੀ ਦੀ ਪ੍ਰੀਕ੍ਰਿਆ ਗੁਪਤ ਰੱਖੀ ਜਾਵੇਗੀ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਵਿਚੋਲਗੀ ਦੀ ਕਾਰਵਾਈ ਕੈਮਰੇ ਦੇ ਸਾਹਮਣੇ ਹੋਣੀ ਚਾਹੀਦੀ ਹੈ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਜੇਕਰ ਜਰੂਰੀ ਹੋਇਆ ਤਾਂ ਵਿਚੋਲੇ ਪੈਨਲ ਵਿਚ ਕਿਸੇ ਨੂੰ ਵੀ ਸ਼ਾਮਲ ਕਰ ਸਕਦੇ ਹਨ।

Supreme CourtSupreme Court Of India 

ਕੋਰਟ ਨੇ ਉੱਤਰ ਪ੍ਰਦੇਸ਼ ਸਰਕਾਰ ਤੋਂ ਫੈਜਾਬਾਦ ਵਿਚ ਵਾਰਤਾਕਾਰਾਂ ਨੂੰ ਸਾਰੀਆਂ ਸੁਵਿਧਾਵਾਂ ਪ੍ਰਦਾਨ ਕਰਨ ਦਾ ਹੁਕਮ ਦਿੱਤਾ ਹੈ। ਇਸਦੇ ਨਾਲ ਹੀ ਜੇਕਰ ਜਰੂਰੀ ਹੋਇਆ ਤਾਂ ਵਿਚੋਲੇ ਅੱਗੇ ਕਾਨੂੰਨੀ ਸਹਾਇਤਾ ਵੀ ਲੈ ਸੱਕਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement