ਓਡੀਸ਼ਾ ਵਿਚ ਔਰਤਾਂ ਨਾਲ ਸਵਾਲ-ਜਵਾਬ ਦੌਰਾਨ ਰਾਹੁਲ ਨੇ ਰਾਫ਼ੇਲ ‘ਤੇ ਪੀਐਮ ਮੋਦੀ ਨੂੰ ਘੇਰਿਆ 
Published : Mar 8, 2019, 3:25 pm IST
Updated : Mar 8, 2019, 3:25 pm IST
SHARE ARTICLE
Rahul Gandhi
Rahul Gandhi

ਚੋਣ ਸਰਗਰਮੀ ਦੌਰਾਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅੱਜ ਓਡੀਸ਼ਾ ਪਹੁੰਚੇ। ਕੋਰਾਪੁਟ ਵਿਚ ਉਹਨਾਂ ਨੇ ਔਰਤਾਂ ਨੂੰ ਸੰਬੋਧਨ ਕੀਤਾ ਤੇ ਉਹਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ।

ਨਵੀਂ ਦਿੱਲੀ : ਚੋਣ ਸਰਗਰਮੀ ਦੌਰਾਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅੱਜ ਓਡੀਸ਼ਾ ਪਹੁੰਚੇ। ਕੋਰਾਪੁਟ ਵਿਚ ਉਹਨਾਂ ਨੇ ਔਰਤਾਂ ਨੂੰ ਸੰਬੋਧਨ ਕੀਤਾ ਤੇ ਉਹਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਇਸ ਦੌਰਾਨ ਰਾਹੁਲ ਨੇ ਇਕ ਵਾਰ ਫਿਰ ਰਾਫ਼ੇਲ ਜਹਾਜ਼ ਦਾ ਮੁੱਦਾ ਉਠਾਉਂਦੇ ਹੋਏ ਪੀਐਮ ਮੋਦੀ ਅਤੇ ਅਨਿਲ ਅੰਬਾਨੀ ਨੂੰ ਨਿਸ਼ਾਨੇ ‘ਤੇ ਲਿਆ। ਰਾਹੁਲ ਨੇ ਦੇਸ਼ ਵਿਚ ਔਰਤਾਂ ਦੀ ਸਥਿਤੀ ਦਾ ਮੁੱਦਾ ਵੀ ਚੁੱਕਿਆ।

ਸਵਾਲ ਦੇ ਜਵਾਬ ਦੌਰਾਨ ਰਾਹੁਲ ਨੇ ਕਿਹਾ, ਓਡੀਸ਼ਾ ਵਿਚ ਬਹੁਤ ਖਾਣਾਂ ਹਨ, ਪੈਸਾ ਹੈ, ਪਰ ਉਹ ਪੈਸਾ ਤੁਹਾਡੇ ਲਈ ਨਹੀਂ ਹੈ। ਤੁਸੀਂ ਅਨਿਲ ਅੰਬਾਨੀ ਦਾ ਨਾਮ ਸੁਣਿਆ ਹੋਵੇਗਾ। ਮੋਦੀ ਜੀ ਨੇ ਰਾਫ਼ੇਲ ਕਾਂਟਰੇਕਟ ਐਚਏਐਲ (Hindustan Aeronautics Limited) ਤੋਂ ਲੈ ਕੇ ਆਪਣੇ ਦੋਸਤ ਅੰਬਾਨੀ ਨੂੰ ਦੇ ਦਿੱਤਾ। ਜਿਸ ਨਾਲ ਉਹਨਾਂ ਦਾ 30 ਹਜ਼ਾਰ ਕਰੋੜ ਦਾ ਫਾਇਦਾ ਹੋਇਆ ਹੈ। ਜਿੰਨਾ ਪੈਸਾ ਹਿੰਦੁਸਤਾਨ ਵਿਚ ਇਕ ਸਾਲ ‘ਚ ਮਨਰੇਗਾ ਵਿਚ ਲੱਗਦਾ ਹੈ, ਓਨਾ ਪੈਸਾ ਉਸ ਨੇ ਅਨਿਲ ਅੰਬਾਨੀ ਨੂੰ ਦੇ ਦਿੱਤਾ, ਉਹਨਾਂ ਨੇ ਜ਼ਿੰਦਗੀ ਵਿਚ ਕਦੀ ਜਹਾਜ਼ ਨਹੀਂ ਬਣਾਇਆ।

RafaleRafale

ਰਾਹੁਲ ਨੇ ਕਿਹਾ- ਅਨਿਲ ਮੋਦੀ, ਮੇਹੁਲ ਚੌਕਸੀ, ਨੀਰਵ ਮੋਦੀ ਨੂੰ ਜੇਲ ਕਿਉਂ ਨਹੀਂ ਭੇਜਿਆ ਜਾ ਰਿਹਾ? ਕਿਉਂਕਿ ਇਹਨਾਂ ਲੋਕਾਂ ਨੇ ਸਰਕਾਰ ਨੂੰ ਦਬਾ ਕੇ ਰੱਖਿਆ ਹੈ। ਇਸ ਸਰਕਾਰ ਨੂੰ ਬਦਲਣਾ ਤੁਹਾਡੀ ਜ਼ਿੰਮੇਵਾਰੀ ਹੈ। ਇਸ ਲਈ ਤੁਹਾਡੇ ਵਰਗੀਆਂ ਔਰਤਾਂ ਨੂੰ ਰਾਜਨੀਤੀ ਵਿਚ ਆਉਣਾ ਚਾਹੀਦਾ ਹੈ। ਮੈਂ ਚਾਹੁੰਦਾ ਹਾਂ ਕਿ ਤੁਸੀਂ ਲੋਕ ਸਭਾ ਅਤੇ ਵਿਧਾਨ ਸਭਾ ਵਿਚ ਦਿਖਾਈ ਦੇਵੋ।

ਔਰਤਾਂ ਦੀ ਸੁਰੱਖਿਆ ਦੇ ਮਾਮਲੇ ‘ਚ ਸਥਿਤੀ ਖਰਾਬ ਹੁੰਦੀ ਜਾ ਰਹੀ ਹੈ। ਤੁਹਾਨੂੰ ਇਸਦਾ ਕੀ ਕਾਰਨ ਲੱਗਦਾ ਹੈ। ਤੁਹਾਨੂੰ ਲੱਗਦਾ ਹੋਵੇਗਾ ਕਿ ਪੂਰੇ ਦੇਸ਼ ਵਿਚ ਹਿੰਸਾ ਵਧ ਰਹੀ ਹੈ, ਨਫ਼ਰਤ ਤੇ ਗੁੱਸਾ ਵਧ ਰਿਹਾ ਹੈ, ਅਜਿਹਾ ਕਿਉਂ ਹੋ ਰਿਹਾ ਹੈ। ਸ਼ਰਾਬ ਦੀ ਖ਼ਪਤ ਕਿਉਂ ਵਧ ਰਹੀ ਹੈ।

BJDBJD

ਦੱਸ ਦਈਏ ਕਿ ਓਡੀਸ਼ਾ ਵਿਚ ਲੋਕ ਸਭਾ ਦੀਆਂ ਕੁਲ 21 ਸੀਟਾਂ ਹਨ। ਬੀਜਦ ਦੇ ਕੁਲ 20 ਸੰਸਦ ਹਨ। ਇਸ ਵਾਰ ਇੱਥੇ ਲੋਕ ਸਭਾ ਚੋਣਾਂ ਅਤੇ ਵਿਧਾਨ ਸਭਾ ਚੋਣਾਂ ਦੋਵੇਂ ਇਕੱਠੀਆਂ ਹੋਣ ਜਾ ਰਹੀਆਂ ਹਨ। ਭਾਜਪਾ ਇਸ ਵਾਰ ਬੀਜਦ ਨੂੰ ਕੜੀ ਟੱਕਰ ਦੇ ਰਹੀ ਹੈ। ਕਾਂਗਰਸ ਨੂੰ ਤੀਜੇ ਨੰਬਰ ‘ਤੇ ਧੱਕ ਦਿੱਤਾ ਹੈ। ਮੁੱਖ ਮੁਕਾਬਲਾ ਬੀਜਦ ਅਤੇ ਭਾਜਪਾ ਵਿਚ ਹੋਣ ਜਾ ਰਿਹਾ ਹੈ। ਅਜਿਹੇ ਵਿਚ ਕਾਂਗਰਸ ਟੱਕਰ ‘ਚ ਆਉਣ ਦੀ ਪੂਰੀ ਕੋਸ਼ਿਸ਼ ਵਿਚ ਲੱਗੀ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement