ਕੀ ਗਰਮੀ 'ਚ ਖ਼ਤਮ ਹੋ ਜਾਵੇਗਾ ਕੋਰੋਨਾ ਵਾਇਰਸ?
Published : Mar 8, 2020, 4:47 pm IST
Updated : Mar 8, 2020, 4:47 pm IST
SHARE ARTICLE
Corona Virus
Corona Virus

ਇਸ ਵਾਇਰਸ ਨੂੰ ਲੈ ਕੇ ਲੋਕਾਂ ਦੇ ਮਨ ਵਿਚ ਬਹੁਤ ਸਾਰੇ...

ਨਵੀਂ ਦਿੱਲੀ: ਚੀਨ ਦੇ ਵੂਹਾਨ ਤੋਂ ਨਿਕਲਿਆ ਕੋਰੋਨਾ ਵਾਇਰਸ ਤੇਜ਼ੀ ਨਾਲ ਦੁਨੀਆ ਵਿਚ ਫੈਲਦਾ ਜਾ ਰਿਹਾ ਹੈ। ਇਸ ਤੋਂ ਪ੍ਰਭਾਵਿਤ ਹੋਏ ਲੋਕਾਂ ਦਾ ਅੰਕੜਾ ਇਕ ਲੱਖ ਤਕ ਪੁੱਜਣ ਵਾਲਾ ਹੈ ਅਤੇ ਇਹ ਵਾਇਰਸ ਹੁਣ ਤਕ ਕਰੀਬ 3400 ਲੋਕਾਂ ਦੀ ਜਾਨ ਲੈ ਚੁੱਕਿਆ ਹੈ। ਹੁਣ ਤਕ ਭਾਰਤ ਵਿਚ ਇਸ ਦੇ 29 ਕੇਸ ਰਿਪੋਰਟ ਕੀਤੇ ਗਏ ਨੇ ਪਰ ਇੱਥੇ ਅਜੇ ਤਕ ਕਿਸੇ ਦੀ ਜਾਨ ਨਹੀਂ ਗਈ।

Corona VirusCorona Virus

ਇਸ ਵਾਇਰਸ ਨੂੰ ਲੈ ਕੇ ਲੋਕਾਂ ਦੇ ਮਨ ਵਿਚ ਬਹੁਤ ਸਾਰੇ ਸਵਾਲ ਉਠ ਰਹੇ ਨੇ, ਉਨ੍ਹਾਂ ਸਵਾਲਾਂ ਵਿਚੋਂ ਇਕ ਇਹ ਹੈ ਕਿ ਕੀ ਇਹ ਵਾਇਰਸ ਗਰਮੀ ਵਿਚ ਖ਼ਤਮ ਹੋ ਜਾਵੇਗਾ? ਇਹ ਵਾਇਰਸ ਦਸੰਬਰ ਦੇ ਮਹੀਨੇ ਤੋਂ ਫੈਲਣਾ ਸ਼ੁਰੂ ਹੋਇਆ ਅਤੇ ਹੁਣ ਮਾਰਚ ਦਾ ਮਹੀਨਾ ਚੱਲ ਰਿਹਾ ਹੈ। ਮਾਰਚ ਦੇ ਸ਼ੁਰੂ ਹੁੰਦੇ ਹੀ ਭਾਰਤ ਵਿਚ ਤਾਪਮਾਨ ਵਧਣਾ ਸ਼ੁਰੂ ਹੋ ਜਾਂਦਾ ਹੈ। ਹੋਲੀ ਤੋਂ ਬਾਅਦ ਲੋਕ ਪੱਖੇ ਕੂਲਰ ਵਗੈਰਾ ਚਲਾਉਣ ਲੱਗ ਜਾਂਦੇ ਹਨ ਅਤੇ ਮਈ ਜੂਨ ਆਉਂਦੇ ਆਉਂਦੇ ਤਾਪਮਾਨ ਅਪਣੇ ਸ਼ਿਖ਼ਰ 'ਤੇ ਪਹੁੰਚ ਜਾਂਦਾ ਹੈ।

Corona Virus Corona Virus

ਇਸ ਵਧਦੇ ਤਾਪਮਾਨ ਦਾ ਕੋਰੋਨਾ ਵਾਇਰਸ 'ਤੇ ਕੀ ਅਸਰ ਹੋਵੇਗਾ? ਉਂਝ ਇਸ ਸਬੰਧੀ ਗੱਲ ਤਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 10 ਫਰਵਰੀ ਨੂੰ ਉਸ ਸਮੇਂ ਕਰ ਦਿੱਤੀ ਜਦੋਂ ਉਹ ਇਕ ਭੀੜ ਨੂੰ ਸੰਬੋਧਨ ਕਰ ਰਹੇ ਸਨ। ਟਰੰਪ ਨੇ ਕੋਰੋਨਾ ਵਾਇਰਸ ਬਾਰੇ ਕਿਹਾ ''ਇਹ ਵਾਇਰਸ ਅਪ੍ਰੈਲ ਵਿਚ ਗਾਇਬ ਹੋ ਜਾਵੇਗਾ। ਆਮ ਤੌਰ 'ਤੇ ਗਰਮੀ ਅਜਿਹੇ ਵਾਇਰਸ ਨੂੰ ਖ਼ਤਮ ਕਰ ਦਿੰਦੀ ਐ।'' ਜ਼ਿਆਦਾਤਰ ਮਾਹਿਰਾਂ ਦਾ ਕਹਿਣਾ ਹੈ ਕਿ ਅਸੀਂ ਇਸ ਵਾਇਰਸ ਦੇ ਬਾਰੇ ਵਿਚ ਬਹੁਤਾ ਕੁੱਝ ਨਹੀਂ ਜਾਣਦੇ।

Corona VirusCorona Virus

ਇਸ ਲਈ ਅਜੇ ਇਸ ਬਾਰੇ ਕੁੱਝ ਵੀ ਕਹਿਣਾ ਠੀਕ ਨਹੀਂ ਹੋਵੇਗਾ ਪਰ ਅਜਿਹਾ ਵੀ ਨਹੀਂ ਕਿ ਟਰੰਪ ਦੀ ਇਸ ਗੱਲ ਦਾ ਕੋਈ ਤੁਕ ਨਾ ਹੋਵੇ। ਆਮ ਤੌਰ 'ਤੇ ਕਈ ਵਾਇਰਸਾਂ 'ਤੇ ਤਾਪਮਾਨ ਦਾ ਅਸਰ ਦੇਖਿਆ ਗਿਆ ਹੈ। ਤੁਸੀਂ ਸੁਣਿਆ ਹੋਵੇਗਾ ਕਿ ਬੁਖ਼ਾਰ ਆਉਣਾ ਕੋਰੋਨਾ ਵਾਇਰਸ ਦੇ ਇੰਫੈਕਸ਼ਨ ਦਾ ਇਕ ਲੱਛਣ ਹੈ। ਬੁਖ਼ਾਰ ਕੀ ਹੁੰਦਾ ਹੈ? ਬੁਖ਼ਾਰ ਦਾ ਮਤਲਬ ਹੁੰਦਾ ਹੈ ਸਰੀਰ ਦਾ ਤਾਪਮਾਨ ਵਧ ਜਾਣਾ। ਇਹ ਸਾਡੇ ਸਰੀਰ ਦਾ ਡਿਫੈਂਸ ਮੈਕੇਨਿਜ਼ਮ ਹੈ।

Corona virus in delhi chicken fair organized to remove confusion in upCorona virus 

ਵਾਇਸਰ ਅੰਦਰ ਦਾਖ਼ਲ ਹੋਣ ਦੀ ਖ਼ਬਰ ਲਗਦੇ ਹੀ ਸਾਡਾ ਸਰੀਰ ਅਪਣਾ ਤਾਪਮਾਨ ਵਧਾ ਲੈਂਦਾ ਹੈ, ਉਹ ਇਸ ਲਈ ਕਿ ਅਜਿਹੇ ਕਈ ਕੀਟਾਣੂ ਹਨ ਜੋ ਜ਼ਿਆਦਾ ਤਾਪਮਾਨ ਵਿਚ ਜਿੰਦਾ ਨਹੀਂ ਰਹਿ ਪਾਉਂਦੇ ਪਰ ਹਮੇਸ਼ਾਂ ਅਜਿਹਾ ਨਹੀਂ ਹੁੰਦਾ ਕਿ ਸਰੀਰ ਦਾ ਵਧਿਆ ਤਾਪਮਾਨ ਕੀਟਾਣੂਆਂ ਨੂੰ ਮਾਰ ਸੁੱਟੇ। ਇਹ ਤਾਂ ਸਰੀਰ ਦੇ ਅੰਦਰ ਦੀ ਗੱਲ ਹੈ। ਸਰੀਰ ਦੇ ਬਾਹਰ ਗਰਮੀ ਕੋਰੋਨਾ ਵਾਇਰਸ ਦੇ ਨਾਲ ਕੀ ਕਰਦੀ ਐ?

Corona VirusCorona Virus

2019-20 ਤੋਂ ਪਹਿਲਾਂ ਵੀ ਦੋ ਵਾਰ ਕੋਰੋਨਾ ਵਾਇਰਸ ਫੈਲ ਚੁੱਕਿਆ ਹੈ ਅਤੇ ਦੋਵੇਂ ਹੀ ਵਾਰ ਕਈ ਲੋਕਾਂ ਦੀ ਜਾਨ ਗਈ ਸੀ। ਇਸ ਮਾਮਲੇ ਨੂੰ ਇਕ-ਇਕ ਕਰ ਕੇ ਦੇਖਿਆ ਜਾਵੇ ਤਾਂ ਪਹਿਲੇ ਮਾਮਲੇ 'ਚ 2002 ਵਿਚ ਚੀਨ ਤੋਂ ਹੀ ਐਸਏਆਰਐਸ ਕੋਰੋਨਾ ਵਾਇਰਸ ਫੈਲਣਾ ਸ਼ੁਰੂ ਹੋਇਆ ਸੀ, ਜਿਸ ਦਾ ਪੂਰਾ ਨਾਮ ‘ਸਰਵ ਅਕਿਊਟ ਰੈਸਪਿਰੋਟਰੀ ਸਿੰਡ੍ਰੋਮ ਕੋਰੋਨਾ ਵਾਇਰਸ’ ਹੈ। ਐਸਏਆਰਐਸ ਅਤੇ ਮੌਸਮ ਦਾ ਰਿਸ਼ਤਾ ਸਾਨੂੰ 2011 ਵਿਚ ਛਪੇ ਇਕ ਰਿਸਰਚ ਪੇਪਰ ਤੋਂ ਪਤਾ ਚਲਦਾ ਹੈ।

PhotoPhoto

ਇਹ ਪੇਪਰ ਐਡਵਾਂਸਜ਼ ਇਨ ਬਾਇਓਲਾਜੀ ਵਿਚ ਛਪਿਆ ਹੈ। ਐਸਏਆਰਐਸ ਕੋਰੋਨਾ ਵਾਇਰਸ ਦੇ ਸੈਂਪਲ ਨੂੰ ਬਾਹਰੀ ਪਰਤਾਂ 'ਤੇ ਟੈਸਟ ਕੀਤਾ ਗਿਆ। ਪਹਿਲਾਂ ਤਾਪਮਾਨ 22 ਤੋਂ 25 ਡਿਗਰੀ ਰੱਖਿਆ ਗਿਆ ਅਤੇ ਹਵਾ ਦੀ ਨਮੀ 40 ਤੋਂ 50 ਫ਼ੀਸਦੀ ਸੀ। ਇਸ ਹਾਲਤ ਵਿਚ ਇਹ ਵਾਇਰਸ ਪੰਜ ਦਿਨ ਤਕ ਟਿਕਿਆ ਰਿਹਾ ਪਰ ਜਿਵੇਂ ਹੀ ਤਾਪਮਾਨ ਅਤੇ ਹਵਾ ਦੀ ਨਮੀ ਨੂੰ ਵਧਾਇਆ ਗਿਆ, ਇਸ ਦੇ ਟਿਕੇ ਰਹਿਣ ਦੀ ਸਮਰੱਥਾ ਵੀ ਘੱਟ ਹੋਣ ਲੱਗੀ।

ਇਸੇ ਰਿਸਰਚ ਪੇਪਰ ਵਿਚ ਤਾਪਮਾਨ ਅਤੇ ਵਾਇਰਸ ਦੇ ਜਿੰਦਾ ਰਹਿਣ ਦੀ ਸਮਰੱਥਾ ਦਾ ਅਧਿਐਨ ਕੀਤਾ ਗਿਆ। ਇਸ ਵਾਇਰਸ ਸਬੰਧੀ ਇਹੀ ਚੀਜ਼ ਸਾਨੂੰ ਬਿਨਾਂ ਰਿਸਰਚ ਦੇ ਦੇਖਣ 'ਤੇ ਵੀ ਸਮਝ ਆ ਜਾਂਦੀ ਹੈ ਕਿਉਂਕਿ ਉਸ ਸਮੇਂ ਇਹ ਵਾਇਰਸ ਨਵੰਬਰ ਮਹੀਨੇ ਵਿਚ ਫੈਲਣਾ ਸ਼ੁਰੂ ਹੋਇਆ ਸੀ ਅਤੇ ਜੁਲਾਈ ਆਉਂਦੇ ਆਉਂਦੇ ਲਗਭਗ ਗਾਇਬ ਹੋ ਚੁੱਕਿਆ ਸੀ।

PhotoPhoto

ਯਾਨੀ ਠੰਡ ਵਿਚ ਆਇਆ ਅਤੇ ਗਰਮੀ ਵਿਚ ਉਡਣ ਛੂਹ ਹੋ ਗਿਆ, ਪਰ ਜੇਕਰ ਅਸੀਂ ਸਿਰਫ਼ ਐਸਏਆਰਐਸ ਦੇ ਨਤੀਜੇ ਨੂੰ ਦੇਖ ਕੇ ਅਪਣਾ ਓਪੀਨੀਅਨ ਬਣਾ ਲਈਏ ਤਾਂ ਸ਼ਾਇਦ ਇਹ ਵੱਡੀ ਗਲ਼ਤੀ ਹੋਵੇਗੀ। ਸਾਨੂੰ ਸਾਲ 2012 ਵਿਚ ਸਾਊਦੀ ਅਰਬ ਤੋਂ ਨਿਕਲੇ ਐਮਈਆਰਐਸ ਕੋਰੋਨਾ ਵਾਇਰਸ ਦੇ ਬਾਰੇ ਵਿਚ ਵੀ ਜਾਣ ਲੈਣਾ ਚਾਹੀਦਾ ਹੈ।  ਐਮਏਆਰਐਸ ਯਾਨੀ ਮਿਡਲ ਈਸਟਰਨ ਰੈਸਪਿਰੋਟਰੀ ਸਿੰਡ੍ਰੋਮ ਕੋਰੋਨਾ ਵਾਇਰਸ।

ਇਹ ਵਾਇਰਸ ਸਾਊਦੀ ਅਰਬ ਵਿਚ ਸਤੰਬਰ ਦੇ ਮਹੀਨੇ ਫੈਲਣਾ ਸ਼ੁਰੂ ਹੋਇਆ ਸੀ ਅਤੇ ਇਨ੍ਹੀਂ ਦਿਨੀਂ ਉਥੇ ਦਾ ਤਾਪਮਾਨ ਕਾਫ਼ੀ ਜ਼ਿਆਦਾ ਹੁੰਦਾ ਹੈ। ਇੱਥੇ ਤਾਂ ਇਹ ਵਾਇਰਸ ਜ਼ਿਆਦਾ ਤਾਪਮਾਨ ਵਾਲੇ ਮੌਸਮ ਵਿਚ ਵੀ ਫੈਲਿਆ ਤਾਂ ਮਰਸ ਕੋਰੋਨਾ ਵਾਇਰਸ ਅਤੇ ਮੌਸਮ ਦੇ ਵਿਚਕਾਰ ਕੋਈ ਖ਼ਾਸ ਰਿਸ਼ਤਾ ਨਜ਼ਰ ਨਹੀਂ ਆਉਂਦਾ। ਇਸ ਲਈ ਦੁਨੀਆ ਭਰ ਦੇ ਵਿਗਿਆਨੀ ਨੋਵੇਲ ਕੋਰੋਨਾ ਵਾਇਰਸ ਅਤੇ ਮੌਸਮ ਦੀ ਇਕਵੇਸ਼ਨ ਨੂੰ ਲੈ ਕੇ ਸ਼ੋਅਰ ਨਹੀਂ। 

Corona VirusCorona Virus

ਇਸ ਵਾਇਰਸ ਨੂੰ ਲੈ ਕੇ ਯੂਨੀਵਰਸਿਟੀ ਆਫ਼ ਮੈਰੀਲੈਂਡ ਸਕੂਲ ਆਫ਼ ਮੈਡੀਸਿਨ ਵਿਚ ਅਧਿਐਨ ਕੀਤਾ ਜਾ ਰਿਹਾ ਹੈ। ਇੱਥੋਂ ਦੇ ਇਕ ਰਿਸਰਚ ਸਟੂਅਰਟ ਵੈਸਟਨ ਦਾ ਕਹਿਣਾ ਕਿ ਅਸੀਂ ਉਮੀਦ ਕਰਦੇ ਆਂ ਕਿ ਇਹ ਮੌਸਮ ਬਦਲਣ 'ਤੇ ਅਸਰ ਦਿਖਾਏ ਪਰ ਅਜੇ ਕੁੱਝ ਵੀ ਕਹਿਣਾ ਠੀਕ ਨਹੀਂ। ਜਾਂਦੇ-ਜਾਂਦੇ ਇਕ ਹੋਰ ਗੱਲ- ਮੰਨ ਲਓ ਗਰਮੀ ਦੇ ਮੌਸਮ ਵਿਚ ਇਸ ਦਾ ਇੰਫੈਕਸ਼ਨ ਘੱਟ ਹੋਣ ਲਗਦਾ ਹੈ, ਇਹ ਸਿਰਫ਼ ਅੱਧੇ ਲੋਕਾਂ ਲਈ ਚੰਗੀ ਗੱਲ ਹੋਵੇਗੀ।

ਅਜਿਹਾ ਇਸ ਲਈ ਕਿਉਂਕਿ ਸਾਡੀ ਧਰਤੀ 23.5 ਡਿਗਰੀ ਝੁਕੀ ਹੋਈ ਹੈ। ਜਦੋਂ ਉਤਰੀ ਗੋਲਾਰਧ ਵਿਚ ਗਰਮੀ ਹੁੰਦੀ ਹੈ ਤਾਂ ਦੱਖਣੀ ਗੋਲਾਰਧ ਵਿਚ ਠੰਡ ਪੈਣ ਲੱਗ ਜਾਂਦੀ ਹੈ। ਦੱਖਣੀ ਗੋਲਾਰਧ ਵਿਚ ਆਸਟ੍ਰੇਲੀਆ ਅਤੇ ਬ੍ਰਾਜ਼ੀਲ ਵਰਗੇ ਦੇਸ਼ ਆਉਂਦੇ ਨੇ ਅਤੇ ਜਿੱਥੇ ਇਹ ਖ਼ਤਰਨਾਕ ਵਾਇਰਸ ਪਹੁੰਚ ਚੁੱਕਿਆ। ਸੋ ਕੋਰੋਨਾ ਵਾਇਰਸ 'ਤੇ ਵਧਦੇ ਤਾਪਮਾਨ ਦਾ ਕੋਈ ਅਸਰ ਹੋਵੇਗਾ, ਫਿਲਹਾਲ ਇਸ ਬਾਰੇ ਅਜੇ ਕੁੱਝ ਨਹੀਂ ਕਿਹਾ ਜਾ ਸਕਦਾ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Ludhiana News Update: 26 Lakh's ਦੀ fraud ਮਾਰਨ ਵਾਲੀ ਨੂੰਹ ਬਾਰੇ ਸਹੁਰੇ ਨੇ ਕੀਤੇ ਨਵੇਂ ਖੁਲਾਸੇ | Latest News

18 May 2024 4:23 PM

ਪੰਜਾਬੀ ਨੇ ਲਾਇਆ ਦੇਸੀ ਜੁਗਾੜ, 1990 ਮਾਡਲ ਮਾਰੂਤੀ ‘ਤੇ ਫਿੱਟ ਕੀਤੀ ਗੰਨੇ ਦੇ ਰਸ ਵਾਲੀ ਮਸ਼ੀਨ

18 May 2024 4:03 PM

Spokesman Live || Darbar-E-Siyasat || Amarinder Raja Singh Warring

18 May 2024 3:35 PM

TODAY TOP NEWS LIVE - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ SPEED NEWS

18 May 2024 2:27 PM

ਅੱਜ ਦੀਆਂ ਮੁੱਖ ਖ਼ਬਰਾਂ , ਹਰਿਆਣਾ ਦੇ ਨੂੰਹ 'ਚ ਵੱਡਾ ਹਾਦਸਾ, ਸ਼ਰਧਾਲੂਆਂ ਨਾਲ ਭਰੀ ਟੂਰਿਸਟ ਬੱਸ ਨੂੰ ਅਚਾਨਕ ਲੱਗੀ ਅੱਗ

18 May 2024 2:19 PM
Advertisement