
ਇਸ ਤੋਂ ਇਲਾਵਾ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸਰੀਰ ਵਿਚ ਵਾਇਰਸ ਜਾਣ...
ਨਵੀਂ ਦਿੱਲੀ: ਚੀਨ ਦੇ ਵੂਹਾਨ ਤੋਂ ਨਿਕਲਿਆ ਕੋਰੋਨਾ ਵਾਇਰਸ ਤੇਜ਼ੀ ਨਾਲ ਦੁਨੀਆ ਵਿਚ ਫੈਲਦਾ ਜਾ ਰਿਹਾ ਹੈ। ਇਸ ਤੋਂ ਪ੍ਰਭਾਵਿਤ ਹੋਏ ਲੋਕਾਂ ਦਾ ਅੰਕੜਾ ਇਕ ਲੱਖ ਤਕ ਪੁੱਜਣ ਵਾਲਾ ਹੈ ਅਤੇ ਇਹ ਵਾਇਰਸ ਹੁਣ ਤਕ ਕਰੀਬ 3400 ਲੋਕਾਂ ਦੀ ਜਾਨ ਲੈ ਚੁੱਕਿਆ ਹੈ। ਹੁਣ ਤਕ ਭਾਰਤ ਵਿਚ ਇਸ ਦੇ 29 ਕੇਸ ਰਿਪੋਰਟ ਕੀਤੇ ਗਏ ਨੇ ਪਰ ਇੱਥੇ ਅਜੇ ਤਕ ਕਿਸੇ ਦੀ ਜਾਨ ਨਹੀਂ ਗਈ। ਸੋਸ਼ਲ ਮੀਡੀਆ ਉਤੇ ਕੋਰੋਨਾ ਵਾਇਰਸ ਤੋਂ ਬਚਣ ਲਈ ਸ਼ਰਾਬ ਪੀਣ ਦੀ ਗੱਲ ਕਹੀ ਜਾ ਰਹੀ ਹੈ।
Corona Virus
ਦੱਸਿਆ ਜਾ ਰਿਹਾ ਹੈ ਕਿ ਸ਼ਰਾਬ ਪੀਣ ਨਾਲ ਕੋਰੋਨਾ ਵਾਇਰਸ ਖਤਮ ਹੋ ਜਾਂਦਾ ਹੈ। ਹਾਲਾਂਕਿ ਅਫ਼ਵਾਹਾਂ ਦੇ ਚਲਦੇ ਵਿਸ਼ਵ ਸਿਹਤ ਸੰਗਠਨ ਨੇ ਇਨ੍ਹਾਂ ਅਫ਼ਵਾਹਾਂ ਨੂੰ ਝੂਠਾ ਕਰਾਰ ਦਿੱਤਾ ਹੈ। ਵਿਸ਼ਵ ਸਿਹਤ ਸੰਗਠਨ ਦੇ ਪ੍ਰਮੁੱਖ ਟੇਡਰੋਸ ਐਡੇਨਾਮ ਘੇਬਰੀਸਸ ਨੇ ਦੁਨੀਆ ਭਰ ਵਿਚ ਕੋਰੋਨਾ ਵਾਇਰਸ ਨੂੰ ਲੈ ਕੇ ਫੈਲੀ ਅਫ਼ਵਾਹ ਤੇ ਸਫ਼ਾਈ ਦਿੰਦੇ ਹੋਏ ਕਿਹਾ ਹੈ ਕਿ ਸ਼ਰਾਬ ਪੀਣ ਨਾਲ ਕੋਰੋਨਾ ਵਾਇਰਸ ਨੂੰ ਨਹੀਂ ਖ਼ਤਮ ਨਹੀਂ ਕੀਤਾ ਜਾ ਸਕਦਾ ਹੈ।
Corona Virus
ਇਸ ਤੋਂ ਇਲਾਵਾ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸਰੀਰ ਵਿਚ ਵਾਇਰਸ ਜਾਣ ਦੇ ਬਾਅਦ ਕਲੋਰੀਨ ਜਾ ਸ਼ਰਾਬ ਦੇ ਛਿੜਕਾਅ ਨਾਲ ਕੋਈ ਵਾਇਰਸ ਨਹੀਂ ਮਰਦਾ ਹੈ। ਦਸ ਦਈਏ ਕਿ ਕੋਰੋਨਾਵਾਇਰਸ ਨਾਲ ਇਨਫੈਕਟਡ ਹੋਣ ਤੋਂ ਬਾਅਦ ਜ਼ਿਆਦਾਤਰ ਮਰੀਜ਼ ਠੀਕ ਹੋ ਜਾਂਦੇ ਹਨ। ਅਜਿਹੇ ਮਰੀਜ਼ ਵਾਇਰਸ ਨਾਲ ਇਨਫੈਕਟਡ ਹੋਣ ਤੋਂ ਬਾਅਦ ਆਪਣੇ ਸਰੀਰ ਵਿਚ ਇਮਿਊਨ ਸਿਸਟਮ ਡਿਵਲੈਪ ਕਰ ਲੈਂਦੇ ਹਨ।
Corona Virus
ਇਸੇ ਕਾਰਨ ਹੁਣ ਕੋਰੋਨਾਵਾਇਰਸ ਤੋਂ ਠੀਕ ਹੋਏ ਮਰੀਜ਼ਾਂ ਦੇ ਖੂਨ ਦੀ ਵਰਤੋਂ ਕਰਕੇ ਦੂਜੇ ਮਰੀਜ਼ਾਂ ਨੂੰ ਠੀਕ ਕਰਨ ਦੇ ਲਈ ਦਵਾਈ ਬਣਾਈ ਜਾ ਰਹੀ ਹੈ। ਇਕ ਮੀਡੀਆ ਰਿਪੋਰਟ ਮੁਤਾਬਕ ਵਿਗਿਆਨੀ ਕੋਰੋਨਾਵਾਇਰਸ ਤੋਂ ਠੀਕ ਹੋ ਚੁੱਕੇ ਮਰੀਜ਼ਾਂ ਦੇ ਖੂਨ ਨਾਲ ਹੀ ਕੋਰੋਨਾਵਾਇਰਸ ਦੀ ਵੈਕਸੀਨ ਬਣਾਉਣ ਦੇ ਨੇੜੇ ਪਹੁੰਚ ਗਏ ਹਨ। ਇਸ ਨੂੰ ਲੈ ਕੇ ਚੀਨ ਵਿਚ ਵੀ ਕੰਮ ਹੋ ਰਿਹਾ ਹੈ। ਉਥੇ ਹੀ ਜਾਪਾਨ ਦੀ ਇਕ ਦਵਾਈ ਕੰਪਨੀ 'ਤਾਕੇਡਾ' ਵੀ ਇਸ 'ਤੇ ਕੰਮ ਕਰ ਰਹੀ ਹੈ।
Corona Virus
ਕੰਪਨੀ ਇਮਿਊਨ ਸਿਸਟਮ ਥੈਰੇਪੀ ਨਾਂ ਨਾਲ ਇਸ ਦਵਾਈ ਨੂੰ ਡਿਪਲੈਪ ਕਰ ਸਕਦੀ ਹੈ। ਮੈਡੀਕਲ ਸਾਈਂਸ ਦੀ ਥਿਓਰੀ ਮੁਤਾਬਕ ਵਾਇਰਸ ਤੋਂ ਰਿਕਵਰ ਹੋ ਚੁੱਕੇ ਵਿਅਕਤੀ ਦੇ ਸਰੀਰ ਵਿਚ ਬੀਮਾਰੀ ਨਾਲ ਲੜਨ ਵਾਲੇ ਪ੍ਰੋਟੀਨ ਪੈਦਾ ਹੁੰਦੇ ਹਨ। ਇਸ ਨੂੰ ਹੋਰ ਬੀਮਾਰ ਵਿਅਕਤੀ ਦੇ ਸਰੀਰ ਵਿਚ ਪਾ ਦਿੱਤਾ ਜਾਵੇ ਤਾਂ ਫਾਇਦਾ ਹੋ ਸਕਦਾ ਹੈ। ਅਜਿਹੇ ਪ੍ਰੋਟੀਨ ਨੂੰ ਐਂਟੀਬਾਡੀਜ਼ ਵੀ ਕਿਹਾ ਜਾਂਦਾ ਹੈ।
ਖਾਸ ਗੱਲ ਇਹ ਹੈ ਕਿ ਇਬੋਲਾ ਨਾਲ ਲੜਨ ਦੇ ਲਈ ਇਸੇ ਥਿਓਰੀ ਦੀ ਵਰਤੋਂ ਕੀਤੀ ਗਈ ਸੀ। ਚੀਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਸਥਾਨਕ ਮਰੀਜ਼ਾਂ ਦੇ ਵਿਚਾਲੇ ਇਸ ਥਿਓਰੀ ਦੀ ਵਰਤੋਂ ਕਰ ਸਕਦੇ ਹਨ ਪਰ ਦਵਾਈ ਤਿਆਰ ਕਰਨ ਵਿਚ ਅਜੇ ਸਫਲਤਾ ਨਹੀਂ ਮਿਲੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।