ਕੇਰਲਾ 'ਚ ਨਲਕਿਆਂ 'ਚੋਂ ਅਚਾਨਕ ਨਿਕਲਣ ਲੱਗੀ ਸ਼ਰਾਬ, ਹੈਰਾਨ ਹੋਏ ਲੋਕ
Published : Feb 5, 2020, 5:38 pm IST
Updated : Feb 6, 2020, 8:29 am IST
SHARE ARTICLE
photo
photo

ਨਲਕਿਆਂ 'ਚੋਂ ਅਚਾਨਕ ਸ਼ਰਾਬ ਨਿਕਲਣ ਲੱਗੀ ਤੇ ਘਰ ਪੱਬਾਂ ਵਿਚ ਬਦਲ ਗਏ

ਤਿਰੂਵਨੰਤਪੁਰਮ- ਕੇਰਲਾ ਵਿਚ ਪੈਂਦੇ ਤ੍ਰਿਸੂਰ ਜ਼ਿਲ੍ਹੇ ਵਿਚ ਬੜਾ ਅਜ਼ੀਬ ਮਾਮਲਾ ਸਾਹਮਣੇ ਆਇਆਂ ਜਿੱਥੇ ਕੁੱਝ ਕੁ ਘਰਾਂ ਵਿਚ ਨਲਕਿਆਂ 'ਚੋਂ ਅਚਾਨਕ ਸ਼ਰਾਬ ਨਿਕਲਣ ਲੱਗੀ ਤੇ ਘਰ ਪੱਬਾਂ ਵਿਚ ਬਦਲ ਗਏ।ਇਸ ਘਟਨਾ ਨਾਲ ਲੋਕਾਂ ਵਿਚ ਸਨਸਨੀ ਫ਼ੈਲ ਗਈ।

photophoto ਲੋਕਾਂ ਨੇ ਐਕਸਾਈਜ਼ ਅਧਿਕਾਰੀਆ ਨੂੰ ਬੁਲਾ ਕੇ ਮਾਮਲੇ ਦੀ ਛਾਣਬੀਣ ਕਰਨ ਲਈ ਕਿਹਾ। ਇਹ ਸਾਰਾ ਮਾਮਲਾ ਜੋ ਸਾਹਮਣੇ ਆਇਆ ਹੈ ਉਹ ਕੇਰਲਾ ਦੇ ਤ੍ਰਿਸੂਰ ਜ਼ਿਲ੍ਹੇ ਦੇ ਸੁਲੇਮਾਨ ਐਵਨਿਊਂ ਫ਼ਲੈਟਾਂ ਦਾ ਹੈ। ਜਿੱਥੇ ਘਰਾਂ ਦੇ ਨਲਕਿਆਂ 'ਚੋਂ ਪਾਣੀ ਦੀ ਜਗ੍ਹਾਂ ਸ਼ਰਾਬ ਨਿਕਲਣ ਲੱਗੀ। ਇਨ੍ਹਾਂ ਫਲੈਟਾ ਵਿਚ ਰਹਿਣ ਵਾਲੇ ਇਕ ਵਿਅਕਤੀ ਨੇ ਦੱਸਿਆ ਕਿ ਜਦੋਂ ਰਾਤ ਨੂੰ ਪਾਣੀ ਪੀਣ ਲਈ ਨਲਕਾ ਖੋਲ੍ਹੀਆ ਗਿਆ ਤਾਂ ਇਸ ਵਿਚੋਂ ਪਾਣੀ ਦੀ ਜਗ੍ਹਾਂ ਸ਼ਰਾਬ ਨਿਕਲ ਰਹੀ ਸੀ। ਜਿਸ ਨੂੰ ਦੇਖ ਕੇ ਉਹ ਹੈਰਾਨ ਹੋ ਗਿਆ।

Drinking waterPhoto ਉਸ ਨੇ ਨਾਲ ਰਹਿਣ ਵਾਲੇ ਗੁਆਢੀਂ ਨੂੰ ਇਸ ਬਾਰੇ ਦੱਸਿਆ ਤਾਂ ਉਹ ਵੀ ਹੈਰਾਨ ਰਹਿ ਗਏ ਪਰ ਹੈਰਾਨੀ ਦੀ ਹੱਦ ਉਦੋ ਪਾਰ ਹੋ ਗਈ ਜ਼ਦੋ ਉਨ੍ਹਾਂ ਨੇ ਦੇਖਿਆ ਕਿ ਉਨ੍ਹਾਂ ਦੇ ਨਲਕਿਆਂ ਵਿਚੋਂ ਵੀ ਸ਼ਰਾਬ ਆ ਰਹੀ ਸੀ। ਹੋਰ ਘਰਾਂ ਦੇ ਨਲਕੇ ਚੈੱਕ ਕਰਨ ਤੋਂ ਬਾਅਦ ਉਨ੍ਹਾਂ ਨੇ ਐਕਸਾਈਜ਼ ਅਫ਼ਸਰਾਂ ਨੂੰ ਬੁਲਾਇਆ। 18 ਘਰਾਂ ਦੇ ਨਲਕਿਆਂ ਵਿਚੋਂ ਸ਼ਰਾਬ ਨਿਕਲਣ ਦਾ ਮਾਮਲਾ ਸਾਹਮਣੇ ਆਇਆ ਹੈ।

photophotoਲੋਕਾਂ ਨੇ ਭਾਰੀ ਮਾਤਰਾ ਵਿਚ ਸ਼ਰਾਬ ਨੂੰ ਇੱਕਠਾ ਕਰ ਲਿਆ। ਐਕਸਾਈਜ ਅਧਿਕਾਰੀਆਂ ਨੇ ਇਸ ਜਾਣਕਾਰੀ ਮਿਲਣ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ।ਰਿਪੋਰਟ ਆਉਣ ਤੇ ਐਕਸਾਈਜ ਡਿਪਾਰਟਮੈਂਟ ਨੇ ਦੱਸਿਆ ਕਿ 6 ਸਾਲ ਪਹਿਲਾ ਰਚਨਾਂ ਨਾਂਅ ਦਾ ਇਕ ਬਾਰ ਇਸ ਇਲਾਕੇ ਵਿਚ ਚੱਲ ਰਿਹਾ ਸੀ। ਇਸ ਬਾਰ ਨੇ ਬਹੁਤ ਸਾਰੀ ਨਜ਼ਾਇਜ਼ ਸ਼ਰਾਬ ਨੂੰ ਸਟੋਰ ਕੀਤਾ ਸੀ। ਇਹ ਬਾਰ ਸੁਲੇਮਾਨ ਐਵਨਿਉ ਦੇ ਕੋਲ ਹੀ ਸੀ। ਜਦੋਂ ਇਸ ਦੀ ਜਾਣਕਾਰੀ ਡਿਪਾਰਟਮੈਂਟ ਨੂੰ ਮਿਲੀ ਤਾਂ ਉਨ੍ਹਾਂ ਨੇ ਇਸ ਦੀ ਕਾਰਵਾਈ ਕਰ ਕੇ ਕੇਸ ਦਰਜ ਕੀਤਾ। ਕੋਰਟ ਦੇ ਆਡਰ ਤੋਂ ਬਾਅਦ ਇਸ ਨਜ਼ਾਇਜ਼ ਸ਼ਰਾਬ ਨੂੰ ਨਸ਼ਟ ਕਰਨ ਦੀ ਜ਼ਿੰਮੇਵਾਰੀ ਅਧਿਕਾਰੀਆ ਨੂੰ ਦੇ ਦਿੱਤੀ ਗਈ ਸੀ।

photophotoਸ਼ਰਾਬ ਨੂੰ ਨਸ਼ਟ ਕਰਨ ਲਈ ਅਧਿਕਾਰੀਆ ਨੇ ਬਾਰ ਦੇ ਲਾਗੇ ਹੀ ਇਕ ਵੱਡਾਂ ਖੱਡਾ ਖੋਦ ਕੇ ਸ਼ਰਾਬ ਨੂੰ ਉਸ ਵਿਚ ਪਾ ਦਿੱਤਾ। ਪਰ ਇਹ ਸ਼ਰਾਬ ਨਸ਼ਟ ਹੋਣ ਦੀ ਜਗ੍ਹਾ ਧਰਤੀ ਹੇਠਲੇ ਪਾਣੀ ਨਾਲ ਮਿਲ ਗਈ ਤੇ ਬਾਅਦ ਵਿਚ ਇਹ ਸ਼ਰਾਬ ਪੀਣ ਵਾਲੇ ਪਾਣੀ ਨਾਲ ਮਿਲ ਕੇ ਲੋਕਾਂ ਦੇ ਘਰਾਂ  ਵਿਚਲੇ ਨਲਕਿਆਂ 'ਚ ਚਲੀ ਗਈ 

Drink AlcoholPhotoਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਸੁਲੇਮਾਨ ਐਵਨਿਉ ਦੇ ਫ਼ਲੈਟ ਨਜ਼ਦੀਕ ਹਨ। ਪਰ ਇਸ ਜਾਣਕਾਰੀ ਤੋਂ ਬਾਅਦ ਸੁਲੇਮਾਂਨ ਦੇ ਵਾਸਨੀਕਾਂ ਨੇ ਅਧਿਕਾਰੀਆ ਖ਼ਿਲਾਫ਼ ਕਾਰਵਾਈ ਕਰਨ ਲਈ ਮਿਉਂਸਪਲ ਸਕੱਤਰ ਅਤੇ ਸਿਹਤ ਵਿਭਾਗ ਦੇ ਦਰਵਾਜ਼ੇ ਖੜਕਾ ਦਿੱਤੇ।


 

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement