ਸ਼ਰਾਬ ਦੇ ਸਮੱਗਲਰਾਂ ਦੀ ਹੁਣ ਖੈਰ ਨਹੀਂ, ਪੰਜਾਬ ਸਰਕਾਰ ਚੁੱਕ ਰਹੀ ਹੈ ਸਖਤ ਕਦਮ
Published : Feb 4, 2020, 3:30 pm IST
Updated : Feb 6, 2020, 8:34 am IST
SHARE ARTICLE
Government of punjab
Government of punjab

ਪਰ ਰਾਜ ਦੀ ਮੌਜੂਦਾ ਆਰਥਿਕ ਹਾਲਤ ਨੂੰ ਦੇਖਦੇ ਹੋਏ ਬਟਾਲੀਅਨ...

ਜਲੰਧਰ: ਪੰਜਾਬ ਸਰਕਾਰ ਨੇ ਆਬਕਾਰੀ ਨੀਤੀ ਅਪਣਾਉਂਦੇ ਹੋਏ ਸ਼ਰਾਬ ਦੀ ਸਮੱਗਲਿੰਗ ਰੋਕਣ ਲਈ ਸਖ਼ਤ ਕਦਮ ਚੁੱਕਣਾ ਦਾ ਫ਼ੈਸਲਾ ਕੀਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਆਬਕਾਰੀ ਵਿਭਾਗ ਨੂੰ ਵਾਧੂ ਪੁਲਸ ਬਲ ਮੁਹੱਈਆ ਕਰਾਉਣ ਦਾ ਵੀ ਭਰੋਸਾ ਦਿੱਤਾ ਹੈ। ਆਬਕਾਰੀ ਵਿਭਾਗ ਵੱਲੋਂ ਸ਼ਰਾਬ ਦੀ ਸਮੱਗਲਿੰਗ ਨੂੰ ਰੋਕਣ ਲਈ ਅੱਡ ਪੁਲਿਸ ਬਟਾਲੀਅਨ ਖੜ੍ਹੀ ਕਰਨ ਦੀ ਮੰਗ ਕਰ ਰਿਹਾ ਹੈ।

Captain Amrinder SinghCaptain Amrinder Singh

ਪਰ ਰਾਜ ਦੀ ਮੌਜੂਦਾ ਆਰਥਿਕ ਹਾਲਤ ਨੂੰ ਦੇਖਦੇ ਹੋਏ ਬਟਾਲੀਅਨ ਖੜ੍ਹੀ ਕਰਨੀ ਮੁਸ਼ਕਿਲ ਜਾਪਦੀ ਹੈ ਕਿਉਂ ਕਿ ਨਵੀਂ ਬਟਾਲੀਅਨ ਖੜ੍ਹੀ ਕਰਨ ਨਾਲ ਸਰਕਾਰ ਤੇ ਸਾਲਾਨਾ 50 ਕਰੋੜ ਰੁਪਏ ਦਾ ਬੋਝ ਪੈ ਜਾਵੇਗਾ। 2018 ਵਿਚ ਸ਼ਰਾਬ ਦੀ ਸਮੱਗਲਿੰਗ ਦੇ 1086 ਮਾਮਲੇ ਦਰਜ ਹੋਏ ਹਨ ਅਤੇ 388 ਗੱਡੀਆਂ ਵੀ ਜ਼ਬਤ ਕੀਤੀਆਂ ਗਈਆਂ ਹਨ। ਚਾਲੂ ਮਾਲੀ ਸਾਲ ਵਿਚ ਅਜਿਹੇ 3810 ਮਾਮਲੇ ਦਰਜ ਕੀਤੇ ਜਾ ਚੁੱਕੇ ਹਨ ਅਤੇ 190 ਗੱਡੀਆਂ ਜ਼ਬਤ ਕੀਤੀਆਂ ਗਈਆਂ ਹਨ।

Captain Amrinder Singh orders Captain Amrinder Singh orders

ਆਬਕਾਰੀ ਵਿਭਾਗ ਕੋਲ ਇਸ ਸਮੇਂ ਲਗਭਗ 100 ਪੁਲਸ ਮੁਲਾਜ਼ਮ ਹਨ। ਇਨ੍ਹਾਂ ਦਾ ਕੰਮ ਸਮੱਗਲਿੰਗ ਨੂੰ ਰੋਕਣਾ ਹੈ। ਜੇਕਰ ਸਰਕਾਰ ਸਮੱਗਲਿੰਗ ਰੋਕਣ 'ਚ ਪੂਰੀ ਤਰ੍ਹਾਂ ਕਾਮਯਾਬ ਹੋ ਜਾਂਦੀ ਹੈ ਤਾਂ ਆਬਕਾਰੀ ਵਿਭਾਗ ਨੂੰ 300 ਕਰੋੜ ਰੁਪਏ ਦੀ ਹੋਰ ਆਮਦਨ ਹੋ ਸਕਦੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਦੀ ਆਬਕਾਰੀ ਨੀਤੀ 'ਚ ਸੋਧ ਕਰਦੇ ਹੋਏ ਸਾਲਾਨਾ ਲਾਇਸੈਂਸ ਫੀਸ 20 ਲੱਖ ਰੁਪਏ ਤੋਂ ਘਟਾ ਕੇ 10 ਲੱਖ ਰੁਪਏ ਕਰ ਦਿੱਤਾ ਹੈ।

DroneDrone

ਦਸ ਦਈਏ ਕਿ ਭਾਰਤ-ਪਾਕਿ ਸਰਹੱਦ 'ਤੇ ਡਰੋਨ ਗਤੀਵਿਧੀਆਂ ਵਧਣ ਤੋਂ ਬਾਅਦ ਹਾਈ ਅਲਰਟ 'ਤੇ ਹੋਈ ਪੰਜਾਬ ਪੁਲਸ ਨੇ ਸ਼ੁੱਕਵਰਵਾਰ ਨੂੰ ਚੀਨ ਵਿਚ ਬਣੇ 2 ਅਤਿ-ਆਧੁਨਿਕ ਡਰੋਨ ਬਰਾਮਦ ਕਰਨ ਦੇ ਨਾਲ-ਨਾਲ ਸਰਹੱਦ ਪਾਰੋਂ ਹਥਿਆਰਾਂ ਅਤੇ ਨਸ਼ਿਆਂ ਦੀ ਤਸਕਰੀ ਵਿਚ ਸ਼ਾਮਲ ਸੈਨਾ ਨਾਇਕ ਅਤੇ 2 ਤਸਕਰਾਂ ਨੂੰ ਗ੍ਰਿਫਤਾਰ ਕੀਤਾ ਸੀ।

PhotoPhoto

ਸਰਚ ਅਪਰੇਸ਼ਨਾਂ ਵਿਚ ਡਰੋਨ ਬੈਟਰੀਆਂ, ਲੋੜ ਮੁਤਾਬਕ ਬਣਾਏ ਗਏ ਡਰੋਨ ਕੰਟੇਨਰਸ, 2 ਵਾਕੀ ਟਾਕੀ ਸੈੱਟ, 6.22 ਲੱਖ ਰੁਪਏ ਨਗਦ, ਇਨਸਾਸ ਰਾਈਫਲ ਦੇ ਮੈਗਜ਼ੀਨ ਵੀ ਬਰਾਮਦ ਕੀਤੇ ਗਏ ਹਨ। ਡੀ ਜੀ ਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਸਰਹੱਦ ਦੇ ਦੋਵੇਂ ਪਾਸੇ 2-3 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਦੇ ਸਮਰੱਥ ਡਰੋਨਜ਼ ਨਸ਼ਿਆਂ ਦੀ ਖੇਪ ਲਿਆਉਣ ਲਈ ਭਾਰਤ ਵਾਲੇ ਪਾਸੇ ਤੋਂ ਪਕਿਸਤਾਨ ਵੱਲ ਭੇਜੇ ਜਾ ਰਹੇ ਸਨ। ਇਨ੍ਹਾਂ ਵੱਲੋਂ ਸਪੱਸ਼ਟ ਤੌਰ 'ਤੇ ਪਹਿਲਾਂ ਹੀ 4-5 ਉਡਾਣਾਂ ਭਰੀਆਂ ਗਈਆਂ ਸਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ   Facebook  ਤੇ ਲਾਈਕ Twitter  ਤੇ follow  ਕਰੋ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement