ਯੈੱਸ ਬੈਂਕ ਦੇ ਬਾਨੀ ਦੁਆਰਾ ਪ੍ਰਿਯੰਕਾ ਗਾਂਧੀ ਤੋਂ ਪੇਂਟਿੰਗ ਖ਼ਰੀਦਣ 'ਤੇ ਵਿਵਾਦ!
Published : Mar 8, 2020, 9:45 pm IST
Updated : Mar 8, 2020, 9:45 pm IST
SHARE ARTICLE
file photo
file photo

ਯੈੱਸ ਬੈਂਕ ਮੋਦੀ ਦੀ ਮੌਜੂਦਗੀ ਵਾਲੇ ਕਈ ਪ੍ਰੋਗਰਾਮਾਂ ਦਾ ਪ੍ਰਬੰਧਕ ਰਿਹਾ : ਕਾਂਗਰਸ

ਨਵੀਂ ਦਿੱਲੀ : ਯੈੱਸ ਬੈਂਕ ਦੇ ਬਾਨੀ ਦੁਆਰਾ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਕੋਲੋਂ ਮਹਿੰਗੀ ਪੇਂਟਿੰਗ ਖ਼ਰੀਦਣ 'ਤੇ ਸਿਆਸੀ ਵਿਵਾਦ ਪੈਦਾ ਹੋ ਗਿਆ ਹੈ। ਦੋਹਾਂ ਪਾਰਟੀਆਂ ਦੇ ਆਗੂ ਇਕ ਦੂਜੇ 'ਤੇ ਦੋਸ਼ ਲਾ ਰਹੇ ਹਨ।  ਭਾਜਪਾ ਦੇ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਯ ਨੇ ਦੋਸ਼ ਲਾਇਆ ਕਿ ਯੈੱਸ ਬੈਂਕ ਦੇ ਬਾਨੀ ਰਾਣਾ ਕਪੂਰ ਨੇ ਕੁੱਝ ਸਾਲ ਪਹਿਲਾਂ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਕੋਲੋਂ ਐਫ਼ ਐਫ਼ ਹੁਸੈਨ ਦੀ ਪੇਂਟਿੰਗ ਖ਼ਰੀਦੀ ਸੀ।

PhotoPhoto

ਇਸ ਦੋਸ਼ ਦਾ ਜਵਾਬ ਦਿੰਦਿਆਂ ਵਿਰੋਧੀ ਪਾਰਟੀ ਨੇ ਦਾਅਵਾ ਕੀਤਾ ਕਿ ਸੰਕਟ ਵਿਚ ਘਿਰਿਆ ਇਹ ਬੈਂਕ ਅਤੀਤ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਵਾਲੇ ਕਈ ਪ੍ਰੋਗਰਾਮਾਂ ਦਾ ਪ੍ਰਬੰਧਕ ਰਿਹਾ ਹੈ। ਕਾਂਗਰਸ ਬੁਲਾਰੇ ਅਭਿਸ਼ੇਕ ਮਨੂੰ ਸਿੰਘਵੀ ਨੇ ਇਹ ਵੀ ਕਿਹਾ ਕਿ ਪ੍ਰਿਯੰਕਾ ਨੇ ਰਾਜੀਵ ਗਾਂਧੀ ਦੇ ਚਿੱਤਰ ਵਾਲੀ ਹੁਸੈਨ ਦੀ ਜਿਹੜੀ ਪੇਂਟਿੰਗ ਵੇਚੀ ਸੀ, ਉਸ ਦਾ ਭੁਗਤਾਨ ਚੈਕ ਨਾਲ ਹੋਇਆ ਸੀ ਅਤੇ ਇਸ 'ਤੇ ਆਮਦਨ ਟੈਕਸ ਵੀ ਦਿਤਾ ਗਿਆ ਸੀ।

PhotoPhoto

ਦਰਅਸਲ, ਮਾਲਵੀਯ ਨੇ ਮੀਡੀਆ ਰੀਪੋਰਟ ਦਾ ਹਵਾਲਾ ਦਿੰਦਿਆਂ ਦੋਸ਼ ਲਾਇਆ, 'ਭਾਰਤ ਵਿਚ ਹਰ ਵਿੱਤੀ ਅਪਰਾਧ ਦਾ ਗਾਂਧੀ ਪਰਵਾਰ ਨਾਲ ਸਬੰਧ ਹੁੰਦਾ ਹੈ। ਮਾਲਿਯਾ ਸੋਨੀਆ ਗਾਂਧੀ ਨੂੰ ਫ਼ਲਾਈਟ ਅਪਗ੍ਰੇਡ ਟਿਕਟ ਭੇਜਦਾ ਸੀ। ਉਸ ਦੀ ਡਾ. ਮਨਮੋਹਨ ਸਿੰਘ ਅਤੇ ਪੀ ਚਿਦੰਬਰਮ ਤਕ ਪਹੁੰਚ ਸੀ। ਹੁਣ ਉਹ ਫ਼ਰਾਰ ਹੈ।'

PhotoPhoto

ਉਨ੍ਹਾਂ ਦਾਅਵਾ ਕੀਤਾ, 'ਰਾਹੁਲ ਗਾਂਧੀ ਨੇ ਨੀਰਵ ਮੋਦੀ ਦੇ ਜਿਊਲਰੀ ਕੁਲੈਕਸ਼ਨ ਦਾ ਉਦਘਾਟਨ ਕੀਤਾ ਸੀ। ਰਾਣਾ ਕਪੂਰ ਨੇ ਪ੍ਰਿਯੰਕਾ ਗਾਂਧੀ ਤੋਂ ਪੇਂਟਿੰਗ ਖ਼ਰੀਦੀ ਸੀ।' ਕਾਂਗਰਸ ਬੁਲਾਰੇ ਸਿੰਘਵੀ ਨੇ ਕਿਹਾ, 'ਰਾਜੀਵ ਗਾਂਧੀ ਦਾ ਚਿੱਤਰ ਸੀ ਜਿਸ ਨੂੰ ਐਮ ਐਫ਼ ਹੁਸੈਨ ਨੇ ਬਣਾਇਆ ਸੀ। ਇਸ ਨੂੰ ਦੋ ਕਰੋੜ ਰੁਪਏ ਵਿਚ ਵੇਚਿਆ ਗਿਆ।

PhotoPhoto

ਇਹ ਕਿਉਂ ਨਹੀਂ ਦਸਿਆ ਗਿਆ ਕਿ ਇਸ ਰਕਮ ਦਾ ਭੁਗਤਾਨ ਚੈਕ ਨਾਲ ਹੋਇਆ ਸੀ ਅਤੇ ਉਸ ਨੂੰ ਆਮਦਨ ਕਰ ਫ਼ਾਈਲ ਕਰਨ ਵਿਚ ਦਰਸਾਇਆ ਗਿਆ ਸੀ।' ਉਨ੍ਹਾਂ ਦਾਅਵਾ ਕੀਤਾ, 'ਰਾਣਾ ਕਪੂਰ ਅਤੇ ਯੈਸ ਬੈਂਕ ਨੇ ਪ੍ਰਧਾਨ ਮੰਤਰੀ ਦੇ ਕਈ ਪ੍ਰੋਗਰਾਮਾਂ ਦਾ ਪ੍ਰਬੰਧ ਕੀਤਾ ਸੀ। ਪ੍ਰਧਾਨ ਮੰਤਰੀ ਨੇ ਕਈ ਵਾਰ ਰਾਣਾ ਕਪੂਰ ਦੀ ਤਾਰੀਫ਼ ਕੀਤੀ ਅਤੇ ਉਸ ਦੇ ਸੱਦੇ 'ਤੇ ਗਏ। ਇਸ ਦਾ ਪੂਰਾ ਵੇਰਵਾ ਜਾਰੀ ਨਹੀਂ ਕੀਤਾ ਜਾ ਰਿਹਾ। ਇਸ ਤਰ੍ਹਾਂ ਦੀ ਬਕਵਾਸ ਰਾਜਨੀਤੀ ਨਾਲ ਤੁਸੀਂ ਮਾਲਵੀਯ ਅਤੇ ਅਪਣੀ ਪਾਰਟੀ ਦਾ ਮਜ਼ਾਕ ਬਣਾ ਰਹੇ ਹੋ।'

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement