ਨਵ-ਵਿਆਹੇ ਜੋੜੇ ਸਣੇ 4 ਦੀ ਡੁੱਬਣ ਕਾਰਨ ਮੌਤ, ਛੱਪੜ ’ਚ ਡੁੱਬ ਰਹੇ ਭਰਾਵਾਂ ਨੂੰ ਬਚਾਉਣ ਸਮੇਂ ਵਾਪਰਿਆ ਹਾਦਸਾ
Published : Mar 8, 2023, 4:11 pm IST
Updated : Mar 8, 2023, 4:11 pm IST
SHARE ARTICLE
4 including newly married couple died due to drowning
4 including newly married couple died due to drowning

ਹੋਲੀ ਮਨਾਉਣ ਪੇਕੇ ਆਈ ਸੀ ਮਹਿਲਾ

 

ਭੋਪਾਲ: ਮੱਧ ਪ੍ਰਦੇਸ਼ ਦੇ ਰਤਲਾਮ 'ਚ ਨਵੇਂ ਵਿਆਹੇ ਜੋੜੇ ਸਮੇਤ 4 ਲੋਕਾਂ ਦੀ ਮੌਤ ਹੋ ਗਈ। ਇਸ ਜੋੜੇ ਦਾ ਇਕ ਮਹੀਨਾ ਪਹਿਲਾਂ ਹੀ ਵਿਆਹ ਹੋਇਆ ਸੀ। ਔਰਤ ਹੋਲੀ ਮਨਾਉਣ ਆਪਣੇ ਪੇਕੇ ਪਿੰਡ ਇਸਰਾਥੁਨੀ ਆਈ ਹੋਈ ਸੀ। ਮਰਨ ਵਾਲਿਆਂ ਵਿਚ ਉਸ ਦੇ ਦੋ ਭਰਾ ਵੀ ਸ਼ਾਮਲ ਹਨ। ਇਹ ਹਾਦਸਾ ਖੇਤ 'ਚ ਸਿੰਚਾਈ ਲਈ ਬਣੇ ਛੱਪੜ 'ਚ ਵਾਪਰਿਆ। ਔਰਤ ਦੇ ਪਰਿਵਾਰਕ ਮੈਂਬਰ ਖੇਤ ਵਿਚ ਮਜ਼ਦੂਰੀ ਦਾ ਕੰਮ ਕਰਦੇ ਹਨ।

ਇਹ ਵੀ ਪੜ੍ਹੋ: ਚਾਬਹਾਰ ਬੰਦਰਗਾਹ ਰਾਹੀਂ ਅਫਗਾਨਿਸਤਾਨ ਨੂੰ 20,000 ਮੀਟ੍ਰਿਕ ਟਨ ਕਣਕ ਭੇਜੇਗਾ ਭਾਰਤ

ਦੱਸਿਆ ਜਾ ਰਿਹਾ ਹੈ ਕਿ ਔਰਤ ਦੇ ਦੋ ਭਰਾਵਾਂ ਵਿਚੋਂ ਇਕ ਨਹਾਉਂਦੇ ਸਮੇਂ ਡੁੱਬਣ ਲੱਗਿਆ। ਉਸ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਚਾਰੇ ਡੁੱਬ ਗਏ। ਪੁਲੀਸ ਅਤੇ ਪਿੰਡ ਦੇ ਲੋਕਾਂ ਨੇ ਚਾਰਾਂ ਨੂੰ ਬਾਹਰ ਕੱਢ ਕੇ ਜ਼ਿਲ੍ਹਾ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਵੀ ਪੜ੍ਹੋ: ਗੁਰਦਾਸਪੁਰ: ਭਾਰਤ-ਪਾਕਿਸਤਾਨ ਸਰਹੱਦ 'ਤੇ ਡਰੋਨ ਦੀ ਦਸਤਕ: BSF ਨੇ ਕੀਤੇ 19 ਰਾਉਂਡ ਫਾਇਰ

ਐਸਪੀ ਅਭਿਸ਼ੇਕ ਤਿਵਾਰੀ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ 11-12 ਸਾਲ ਦੇ ਬੱਚੇ ਛੱਪੜ ਵਿਚ ਗਏ ਸਨ, ਉਹਨਾਂ ਨੂੰ ਬਚਾਉਣ ਲਈ ਨਵਵਿਆਹੁਤਾ ਜੋੜਾ ਵੀ ਛੱਪੜ ਵਿਚ ਵੜ ਗਿਆ ਸੀ। ਵਿਨੋਦ ਕਟਾਰਾ (23), ਪਤਨੀ ਰੂਪਾ ਕਟਾਰਾ (22), ਲਖਨ ਉਰਫ ਲੱਡੂ ਦੇਵਦਾ (12), ਕਿਸ਼ੋਰ ਉਰਫ ਆਲੂ ਦੇਵਦਾ (11) ਦੀ ਡੁੱਬਣ ਕਾਰਨ ਮੌਤ ਹੋ ਗਈ ਹੈ। ਲਖਨ ਅਤੇ ਕਿਸ਼ੋਰ ਰੂਪਾ ਦੇ ਭਰਾ ਹਨ।

ਇਹ ਵੀ ਪੜ੍ਹੋ: ਮਾਨਿਕ ਸਾਹਾ ਨੇ ਤ੍ਰਿਪੁਰਾ ਦੇ ਮੁੱਖ ਮੰਤਰੀ ਵਜੋਂ ਲਿਆ ਹਲਫ਼, ਪ੍ਰਧਾਨ ਮੰਤਰੀ ਵੀ ਸਮਾਰੋਹ ਵਿਚ ਹੋਏ ਸ਼ਾਮਲ

ਮੁੱਖ ਮੰਤਰੀ ਸ਼ਿਵਰਾਜ ਸਿੰਘ ਨੇ ਮ੍ਰਿਤਕਾਂ ਦੇ ਪਰਿਵਾਰ ਨੂੰ 4-4 ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਘਟਨਾ 'ਤੇ ਦੁੱਖ ਪ੍ਰਗਟ ਕਰਦੇ ਹੋਏ ਮੁੱਖ ਮੰਤਰੀ ਨੇ ਟਵੀਟ ਕੀਤਾ - ਰਤਲਾਮ ਦੇ ਜਾਮਥੁਨ ਵਿਚ ਇਕ ਤਲਾਬ ਵਿਚ ਇਕ ਕਬਾਇਲੀ ਪਰਿਵਾਰ ਦੇ ਚਾਰ ਮੈਂਬਰਾਂ ਦੇ ਡੁੱਬਣ ਦੀ ਘਟਨਾ ਬਹੁਤ ਦੁਖਦਾਈ ਹੈ। ਸਰਕਾਰ ਇਸ ਦੁੱਖ ਦੀ ਘੜੀ ਵਿਚ ਨਾਲ ਖੜੀ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement