JEE aspirant suicide: ਕੋਟਾ ’ਚ ਇਕ ਹੋਰ 16 ਸਾਲ ਦੇ ਮੁੰਡੇ ਨੇ ਖੁਦਕੁਸ਼ੀ ਕੀਤੀ
Published : Mar 8, 2024, 8:35 pm IST
Updated : Mar 8, 2024, 8:35 pm IST
SHARE ARTICLE
JEE aspirant suicide
JEE aspirant suicide

ਕਿਹਾ, ‘ਪਾਪਾ, ਮੈਂ ਜੇ.ਈ.ਈ. ਨਹੀਂ ਕਰ ਸਕਾਂਗਾ, ਮੈਂ ਜਾ ਰਿਹਾ ਹਾਂ’

JEE aspirant suicide ‘ਪਾਪਾ, ਮੈਂ ਜੇ.ਈ.ਈ. ਨਹੀਂ ਕਰ ਸਕਾਂਗਾ। ਮਾਫ਼ ਕਰਨਾ, ਮੈਂ ਜਾ ਰਿਹਾ ਹਾਂ।’ ਇਹ ਕੋਟਾ ’ਚ ਇਕ ਮੁਕਾਬਲੇ ਵਾਲੇ ਇਮਤਿਹਾਨ ਦੇਣ ਦੀ ਤਿਆਰ ਕਰ ਰਹੇ ਇਕ ਮੁੰਡੇ ਦੇ ਆਖਰੀ ਸ਼ਬਦ ਹਨ, ਜਿਸ ਨੇ ਸ਼ਾਇਦ ਖੁਦਕੁਸ਼ੀ ਕਰਨ ਤੋਂ ਪਹਿਲਾਂ ਅਪਣੇ ਪਿਤਾ ਨੂੰ ਕਹੇ ਸਨ। ਪੁਲਿਸ ਨੇ ਸ਼ੁਕਰਵਾਰ ਨੂੰ ਇਹ ਜਾਣਕਾਰੀ ਦਿਤੀ ।

ਡੀ.ਐਸ.ਪੀ. ਧਰਮਵੀਰ ਸਿੰਘ ਨੇ ਦਸਿਆ ਕਿ ਬਿਹਾਰ ਦੇ ਭਾਗਲਪੁਰ ਦੇ ਵਸਨੀਕ ਅਭਿਸ਼ੇਕ ਮੰਡਲ ਦੀ ਲਾਸ਼ ਸ਼ੁਕਰਵਾਰ ਸਵੇਰੇ ਵਿਗਿਆਨ ਨਗਰ ਇਲਾਕੇ ’ਚ ਇਕ ਪੇਇੰਗ ਗੈਸਟ ਰਿਹਾਇਸ਼ ਤੋਂ ਬਰਾਮਦ ਕੀਤੀ ਗਈ। ਸ਼ੱਕ ਹੈ ਕਿ ਵੀਰਵਾਰ ਦੇਰ ਰਾਤ ਉਸ ਦੀ ਮੌਤ ਹੋ ਗਈ। ਉਨ੍ਹਾਂ ਦਸਿਆ ਕਿ ਪੁਲਿਸ ਟੀਮ ਨੇ ਮੌਕੇ ਤੋਂ ਇਕ ਸੁਸਾਈਡ ਨੋਟ ਵੀ ਬਰਾਮਦ ਕੀਤਾ ਹੈ, ਜਿਸ ਵਿਚ ਮ੍ਰਿਤਕ ਨੇ ਅਪਣੇ ਪਿਤਾ ਨੂੰ ਜੇ.ਈ.ਈ. (ਸਾਂਝਾ ਦਾਖਲਾ ਇਮਤਿਹਾਨ) ਪਾਸ ਕਰਨ ਵਿਚ ਅਸਮਰੱਥਾ ਜ਼ਾਹਰ ਕੀਤੀ ਹੈ।

ਅਧਿਕਾਰੀ ਨੇ ਦਸਿਆ ਕਿ ‘ਸੁਸਾਈਡ ਨੋਟ’ ’ਚ ਲਿਖਿਆ ਸੀ, ‘‘ਪਾਪਾ, ਮੇਰੇ ਤੋਂ ਜੇ.ਈ.ਈ. ਨਹੀਂ ਹੋ ਸਕੇਗੀ। ਮਾਫ਼ ਕਰਨਾ, ਮੈਂ ਜਾ ਰਿਹਾ ਹਾਂ।’’ ਡੀ.ਐਸ.ਪੀ. ਨੇ ਕਿਹਾ ਕਿ ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਉਸ ਦੇ ਪਿਤਾ ਨੇ ਉਸ ਨੂੰ ਵਾਰ-ਵਾਰ ਕੀਤੇ ਫੋਨ ਕਾਲਾਂ ਦਾ ਜਵਾਬ ਨਹੀਂ ਦਿਤਾ ਅਤੇ ਪੇਇੰਗ ਗੈਸਟ ਦੀ ਦੇਖਭਾਲ ਕਰਨ ਵਾਲੇ ਨੂੰ ਅਪਣੇ ਬੱਚੇ ਦੇ ਟਿਕਾਣੇ ਦੀ ਜਾਂਚ ਕਰਨ ਲਈ ਕਿਹਾ। ਸ਼ੁਕਰਵਾਰ ਸਵੇਰੇ ਜਦੋਂ ਵਿਅਕਤੀ ਨੇ ਮੰਡਲ ਦੇ ਕਮਰੇ ਦੀ ਖਿੜਕੀ ਤੋਂ ਅੰਦਰ ਝਾਕ ਕੇ ਵੇਖਿਆ ਤਾਂ ਮੁੰਡਾ ਬੇਹੋਸ਼ ਪਿਆ ਸੀ। ਅਭਿਸ਼ੇਕ ਨੂੰ ਤੁਰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ।

ਡੀ.ਐਸ.ਪੀ. ਨੇ ਦਸਿਆ ਕਿ ਜਿਸ ਕੋਚਿੰਗ ਇੰਸਟੀਚਿਊਟ ’ਚ ਮੰਡਲ ਇਕ ਸਾਲ ਤੋਂ ਪੜ੍ਹ ਰਿਹਾ ਸੀ, ਉਸ ਦੇ ਰੀਕਾਰਡ ਅਨੁਸਾਰ ਅਭਿਸ਼ੇਕ ਨੂੰ 29 ਜਨਵਰੀ ਨੂੰ ਜੇ.ਈ.ਈ. ਸੈਸ਼ਨ-1 ਦਾ ਇਮਤਿਹਾਨ ਦੇਣੀ ਸੀ, ਪਰ ਉਸ ਨੇ ਇਮਤਿਹਾਨ ਨਹੀਂ ਦਿਤਾ। ਪੁਲਿਸ ਨੇ ਲਾਸ਼ ਨੂੰ ਮੁਰਦਾਘਰ ਭੇਜ ਦਿਤਾ ਹੈ ਅਤੇ ਬਿਹਾਰ ਤੋਂ ਉਸ ਦੇ ਮਾਪਿਆਂ ਦੇ ਆਉਣ ਤੋਂ ਬਾਅਦ ਪੋਸਟਮਾਰਟਮ ਕੀਤਾ ਜਾਵੇਗਾ। ਜਨਵਰੀ ਤੋਂ ਬਾਅਦ ਕੋਟਾ ’ਚ ਕੋਚਿੰਗ ਵਿਦਿਆਰਥੀ ਵਲੋਂ ਖੁਦਕੁਸ਼ੀ ਕਰਨ ਦਾ ਇਹ ਪੰਜਵਾਂ ਮਾਮਲਾ ਹੈ। ਸਾਲ 2023 ’ਚ ਕੋਟਾ ’ਚ 26 ਵਿਦਿਆਰਥੀਆਂ ਨੇ ਖੁਦਕੁਸ਼ੀ ਕੀਤੀ ਸੀ।

(For more Punjabi news apart from JEE aspirant suicide News, stay tuned to Rozana Spokesman)

 

 

Tags: kota

Location: India, Rajasthan, Kota

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement