
ਹੈਦਰਾਬਾਦ, 7 ਜੂਨ : ਕਾਂਗਰਸ ਨੇ ਦੋਸ਼ ਲਾਇਆ ਹੈ ਕਿ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਮਗਰੋਂ ਦੇਸ਼ ਵਿਚ ਹਰ ਰੋਜ਼ ਔਸਤਨ 35 ਕਿਸਾਨ ਖ਼ੁਦਕੁਸ਼ੀਆਂ ਕਰ ਰਹੇ ਹਨ।
ਹੈਦਰਾਬਾਦ, 7 ਜੂਨ : ਕਾਂਗਰਸ ਨੇ ਦੋਸ਼ ਲਾਇਆ ਹੈ ਕਿ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਮਗਰੋਂ ਦੇਸ਼ ਵਿਚ ਹਰ ਰੋਜ਼ ਔਸਤਨ 35 ਕਿਸਾਨ ਖ਼ੁਦਕੁਸ਼ੀਆਂ ਕਰ ਰਹੇ ਹਨ। ਤੇਲੰਗਾਨਾ ਪ੍ਰਦੇਸ਼ ਕਾਂਗਰਸ ਸਮਿਤੀ ਦੇ ਮੁਖੀ ਉਤਮ ਕੁਮਾਰ ਰੈਡੀ ਨੇ ਦੋਸ਼ ਲਾਇਆ ਕਿ ਰਾਜ ਅਤੇ ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਤੇਲੰਗਾਨਾ ਵਿਚ ਤਿੰਨ ਕਿਸਾਨ ਹਰ ਰੋਜ਼ ਖ਼ੁਦਕੁਸ਼ੀ ਕਰ ਰਹੇ ਹਨ।
ਇਕ ਗ਼ੈਰ-ਸਰਕਾਰੀ ਸੰਸਥਾ ਦੁਆਰਾ ਕਰਾਏ ਗਏ ਸਰਵੇਖਣ ਦਾ ਹਵਾਲਾ ਦਿੰਦਿਆਂ ਰੈਡੀ ਨੇ ਕਿਹਾ, 'ਤੇਲੰਗਾਨਾ ਵਿਚ ਹੁਣ ਤਕ 2964 ਕਿਸਾਨ ਆਤਮ-ਹਤਿਆ ਕਰ ਚੁੱਕੇ ਹਨ। ਪਿਛਲੇ ਤਿੰਨ ਸਾਲਾਂ ਦੌਰਾਨ ਰਾਜ ਵਿਚ ਔਸਤਨ ਤਿੰਨ ਕਿਸਾਨਾਂ ਨੇ ਹਰ ਰੋਜ਼ ਆਤਮਹਤਿਆ ਕੀਤੀ। ਰਾਸ਼ਟਰੀ ਪੱਧਰ 'ਤੇ ਨਰਿੰਦਰ ਮੋਦੀ ਦੇ ਸ਼ਾਸਨਕਾਲ ਵਿਚ ਪਿਛਲੇ ਤਿੰਨ ਸਾਲਾਂ ਵਿਚ ਹਰ ਰੋਜ਼ ਔਸਤਨ 35 ਕਿਸਾਨਾਂ ਨੇ ਖ਼ੁਦਕੁਸ਼ੀ ਕੀਤੀ।'
ਤੇਲੰਗਾਨਾ ਵਿਚ 2019 ਵਿਚ ਹੋਣ ਵਾਲੀਆਂ ਚੋਣਾਂ ਵਿਚ ਕਾਂਗਰਸ ਦੇ ਸੱਤਾ ਵਿਚ ਆਉਣ ਦਾ ਵਿਸ਼ਵਾਸ ਦਿਵਾਉਂÎਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਕਿਸਾਨਾਂ ਲਈ ਕਰਜ਼ਾ ਮਾਫ਼ੀ ਦੀ ਯੋਜਨਾ ਲਾਗੂ ਕਰੇਗੀ ਜਿਸ ਤਹਿਤ ਹਰ ਕਿਸਾਨ ਦਾ ਦੋ ਲੱਖ ਰੁਪਏ ਦਾ ਕਰਜ਼ਾ ਮਾਫ਼ ਕੀਤਾ ਜਾਵੇਗਾ।
(ਏਜੰਸੀ)