
ਹੂਰੀਅਤ ਨੇਤਾ ਮੀਰਵਾਇਜ਼ ਉਮਰ ਫਾਰੂਕ ਅੱਜ ਨਵੀਂ ਦਿੱਲੀ ਵਿਚ ਰਾਸ਼ਟਰੀ ਜਾਂਚ ਏਜੰਸੀ ਦੇ ਸਾਹਮਣੇ ਪੇਸ਼ ਹੋਏ...
ਨਵੀਂ ਦਿੱਲੀ : ਹੂਰੀਅਤ ਨੇਤਾ ਮੀਰਵਾਇਜ਼ ਉਮਰ ਫਾਰੂਕ ਅੱਜ ਨਵੀਂ ਦਿੱਲੀ ਵਿਚ ਰਾਸ਼ਟਰੀ ਜਾਂਚ ਏਜੰਸੀ ਦੇ ਸਾਹਮਣੇ ਪੇਸ਼ ਹੋਏ। ਉਨ੍ਹਾਂ ਤੋਂ ਟੇਰਰ ਫੰਡਿੰਗ ਮਾਮਲੇ ‘ਚ ਪੁਛਗਿਛ ਕੀਤੀ ਜਾਵੇਗੀ। ਮੀਰਵਾਇਜ਼ ਨੂੰ ਵਿਸ਼ਵਾਸ਼ ਦਿੱਤਾ ਗਿਆ ਸੀ ਕਿ ਦਿੱਲੀ ਏਅਰਪੋਰਟ ਤੋਂ ਉਨ੍ਹਾਂ ਨੂੰ ਪੂਰੀ ਸੁਰੱਖਿਆ ਦਿੱਤੀ ਜਾਵੇਗੀ ਤੇ ਉਸ ਦੇ ਅਧੀਨ ਹੀ ਸਖ਼ਤ ਸੁਰੱਖਿਆ ‘ਚ ਉਨ੍ਹਾਂ ਨੂੰ ਐਨਆਈਏ ਆਫ਼ਿਸ ਲੈ ਜਾਇਆ ਗਿਆ।
NIA
ਉਨ੍ਹਾਂ ਦੇ ਨਾਲ ਹੂਰਿਅਤ ਨੇਤਾ ਅਬਦੁਲ ਗਨੀ ਭੱਟ, ਬਿਲਾਲ ਲੋਨ ਅਤੇ ਮੌਲਾਨਾ ਅਬਾਸ ਅੰਸਾਰੀ ਵੀ ਮੌਜੂਦ ਸੀ। ਦੱਸ ਦਈਏ ਕਿ ਉਨ੍ਹਾਂ ਲੋਕਾਂ ਨੇ ਸਾਲ 2004 ਵਿਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਅਤੇ ਗ੍ਰਹਿ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਨਾਲ ਮੁਲਾਕਾਤ ਕਰਕੇ ਕਸ਼ਮੀਰ ਸਮੱਸਿਆ ਦੇ ਹੱਲ ਲਈ ਗੱਲ ਬਾਤ ਕੀਤੀ ਸੀ। ਇਥੇ ਤੱਕ ਗੱਲ ਐਨਆਈਏ ਦੀ ਹੈ ਤਾਂ ਉਹ ਕਸ਼ਮੀਰ ਵਿਚ ਅਤਿਵਾਦ ਸੰਬੰਧਿਤ ਗਤੀਵਿਧੀਆਂ, ਪਥਰਾਅ ਦੀ ਘਟਨਾਵਾਂ, ਸਕੂਲ ਤੇ ਸਰਕਾਰੀ ਇਮਾਰਤਾਂ ਨੂੰ ਪਹੁੰਚਾਏ ਗਏ ਨੁਕਸਾਨ ਦੇ ਬਾਰੇ ‘ਚ ਜਾਂਚ ਕਰ ਰਹੀ ਹੈ।
Terror funding, Mirwaiz
ਇਨ੍ਹਾਂ ਸਾਰਿਆਂ ਦਾ ਲਿੰਕ ਟੇਰਰ ਫੰਡਿੰਗ ਨਾਲ ਹੈ। ਇਸ ਮਾਮਲੇ ਵਿਚ ਪਾਕਿਸਤਾਨ ਵਿਚ ਬੈਠੇ ਜਮਾਤ-ਉਲ-ਦਾਅਵਾ ਦੇ ਪ੍ਰਮੁੱਖ ਹਫ਼ੀਜ ਸਈਦ ਦਾ ਨਾਮ ਵੀ ਦੋਸ਼ੀਆਂ ਵਿਚ ਹੈ। ਰਹੀ ਗੱਲ ਹੂਰੀਅਤ ਦੀ ਤਾਂ ਉਸਦੇ ਕਈ ਨੇਤਾ ਇਸ ਮਾਮਲੇ ਵਿਚ ਐਨਆਈਏ ਦੀ ਲਿਸਟ ਵਿਚ ਹਨ ਅਤੇ ਇਨ੍ਹਾਂ ਵਿਚ ਗਿਲਾਨੀ ਤੋਂ ਲੈ ਕੇ ਮੀਰਵਾਇਜ ਅਤੇ ਉਮਰ ਦਾ ਨਾਮ ਵੀ ਸ਼ਾਮਲ ਹੈ।