ਚੰਡੀਗੜ੍ਹ ਦੇ ਲੋਕਾਂ ਲਈ ਰਾਹਤ ਦੀ ਖ਼ਬਰ, ਪਹਿਲੀ ਕਰੋਨਾ ਪੌਜਟਿਵ ਠੀਕ ਹੋਣ ਮਗਰੋਂ ਪੁੱਜੀ ਆਪਣੇ ਘਰ
Published : Apr 8, 2020, 12:24 pm IST
Updated : Apr 8, 2020, 12:24 pm IST
SHARE ARTICLE
coronavirus
coronavirus

ਪ੍ਰਸ਼ਾਸਨ ਅਤੇ ਸਿਹਤ ਵਿਭਾਗ ਕਰੋਨਾ ਤੇ ਠੱਲ ਪਾਉਣ ਲਈ ਦਿਨ ਰਾਤ ਮਿਹਨਤ ਕਰ ਰਿਹਾ ਹੈ

ਚੰਡੀਗੜ੍ਹ : ਜਿੱਥੇ ਆਏ ਦਿਨ ਕਰੋਨਾ ਵਾਇਰਸ  ਵਰਗੀ ਮਹਾਂਮਾਰੀ ਦੇ ਦੇ ਨਵੇ-ਨਵੇ ਕੇਸ ਸਾਹਮਣੇ ਆ ਰਹੇ ਹਨ ਉੱਥੇ ਹੀ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਇਸ ਤੇ ਠੱਲ ਪਾਉਣ ਲਈ ਦਿਨ ਰਾਤ ਮਿਹਨਤ ਕਰ ਰਿਹਾ ਹੈ । ਇਸ ਦੇ ਨਾਲ ਹੀ ਚੰਡਗੜ੍ਹ ਦੇ ਲੋਕਾਂ ਲਈ ਵੱਡੀ ਰਾਹਤ ਦੀ ਖਬਰ ਆਈ ਹੈ ਜਿਥੇ ਪਹਿਲੀ ਕਰੋਨਾ ਪੌਜਟਿਵ ਮਰੀਜ਼ ਹੁਣ ਠੀਕ ਹੋਣ ਤੋਂ ਬਾਅਦ ਆਪਣੇ ਘਰ ਚਲੀ ਗਈ ਹੈ।

Coronavirus positive case covid 19 death toll lockdown modi candle appealCoronavirus 

ਇਸ 23 ਸਾਲਾ ਲੜਕੀ ਨੇ ਦੱਸਿਆ ਕਿ ਹਸਪਤਾਲ ਦਾ ਇਹ ਸਫਰ ਭਾਂਵੇਂ ਮੁਸ਼ਕਿਲ ਭਰਿਆ ਸੀ ਪਰ ਪਰਿਵਾਰ, ਦੋਸਤਾਂ ਅਤੇ ਡਾਕਟਰਾਂ ਨੇ ਉਸ ਨੂੰ ਬਹੁਤ ਹੌਸਲਾ ਦਿੱਤਾ। ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਵਾਇਰਸ ਨਾਲ ਲੜਨਾ ਇਨ੍ਹਾਂ ਮੁਸ਼ਕਿਲ ਨਹੀਂ ਸੀ ਜਿਨ੍ਹਾਂ ਇਸ ਦੇ ਡਰ ਨਾਲ ਲੜਨਾ ਮੁਸ਼ਕਿਲ ਸੀ ਪਰ ਇਸ ਵਾਇਰਸ ਨੂੰ ਹਰਾ ਕੇ ਹੁਣ ਘਰ ਆਉਣ ਤੋਂ ਬਾਅਦ ਕਾਫੀ ਵਧੀਆ ਲੱਗ ਰਿਹਾ ਹੈ ਖਾਸ ਕਰਕੇ ਆਪਣਿਆਂ ਵਿਚ ਆ ਕੇ ।

punjab coronavirusChandigarh coronavirus

ਲੜਕੀ ਨੇ ਕਿਹਾ ਕਿ ਇਹ ਮੁਸ਼ਕਿਲ ਦਾ ਸਮਾਂ ਸੀ ਪਰ ਇਸ ਨੇ ਇਕ ਗੱਲ ਸਿਖਾਈ ਹੈ ਕਿ ਜਿੰਦਗੀ ਅਨਐਕਸਪੈਕਟਿਡ ਹੈ ਕਿਉਂਕਿ ਕੋਈ ਨਹੀਂ ਜਾਣਦਾ ਕਿ ਅਗਲੇ ਪਲ ਕੀ ਹੋ ਜਾਣਾ ਹੈ। ਇਸ ਲਈ ਆਪਣੀ ਜਿੰਦਗੀ ਦਾ ਹਰ ਪਲ ਖੁੱਲ ਕੇ ਜੀਵੇ ਅਤੇ ਜਿੰਨ੍ਹਾਂ ਨੂੰ ਤੁਸੀਂ ਪਿਆਰ ਕਰਦੇ ਹੋ ਵੱਧ ਤੋਂ ਵੱਧ ਸਮਾਂ ਉਨ੍ਹਾਂ ਨਾਲ ਬਤੀਤ ਕਰੋ।

J&K CoronavirusCoronavirus

ਆਪਣੇ ਤਜਰਬੇ ਬਾਰੇ ਦੱਸਦਿਆ ਲੜਕੀ ਨੇ ਕਿਹਾ ਕਿ ਇਸ ਬਿਮਾਰੀ ਨਾਲ ਸਾਨੂੰ ਇਕੱਠੇ ਹੋ ਕੇ ਭਾਵ ਸ਼ੋਸਲ ਡਿਸਟੈਂਸਿੰਗ ਰੱਖ ਕੇ ਲੜਨਾ ਪਵੇਗਾ ਤਾਂ ਅਸੀਂ ਇਸ ਤੇ ਜਰੂਰ ਜਿੱਤ ਪ੍ਰਾਪਤ ਕਰ ਸਕਦੇ ਹਾਂ।

Coronavirus govt appeals to large companies to donate to prime ministers cares fundCoronavirus 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement