
ਉੱਤਰ ਪ੍ਰਦੇਸ਼ ਵਿਚ ਕੋਈ ਗਊ ਹੱਤਿਆ ਨਹੀਂ ਕਰ ਸਕਦਾ ਅਤੇ ਜੇ ਕੋਈ ਅਜਿਹਾ ਕਰਦਾ ਵੀ ਹੈ ਤਾਂ ਉਹ ਸਿੱਧਾ ਜੇਲ੍ਹ ਜਾਂਦਾ ਹੈ - ਯੋਗੀ ਅਦਿੱਤਿਆਨਾਥ
ਬੰਗਾਲ - ਪੱਛਮੀ ਬੰਗਾਲ ਵਿਚ ਚੌਥੇ ਪੜਾਅ ਲਈ ਚੋਣ ਪ੍ਰਚਾਰ ਆਪਣੇ ਸਿਖਰ 'ਤੇ ਹੈ। ਸਾਰੀਆਂ ਸਿਆਸੀ ਪਾਰਟੀਆਂ ਇਕ ਦੂਜੇ 'ਤੇ ਤੰਜ਼ ਕੱਸ ਰਹੀਆਂ ਹਨ। ਇਸ ਸਭ ਦੇ ਵਿਚਕਾਰ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅੱਜ ਭਾਜਪਾ ਉਮੀਦਵਾਰ ਦੇ ਚੋਣ ਪ੍ਰਚਾਰ ਲਈ ਪੱਛਮੀ ਬੰਗਾਲ ਦੇ ਹੁਗਲੀ ਪਹੁੰਚੇ। ਇਸ ਪ੍ਰਚਾਰ ਦੌਰਾਨ ਉਹਨਾਂ ਨੇ ਸੰਬੋਧਨ ਵੀ ਕੀਤਾ ਅਤੇ ਮਮਤਾ ਬੈਨਰਜੀ ਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ।
ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ਮਮਤਾ ਦੀਦੀ ਜੋ ਮਾਂ ਬਾਰੇ ਗੱਲ ਕਰਦੀ ਹੈ, ਆਪਣੇ ਆਪ ਨੂੰ ਬੰਗਾਲ ਦੀ ਧੀ ਕਹਿੰਦੀ ਹੈ, ਮਾਂ ਦੁਰਗਾ ਅਤੇ ਸਰਸਵਤੀ ਦੀ ਪੂਜਾ 'ਤੇ ਪਾਬੰਦੀ ਲਗਾਉਂਦੀ ਹੈ ਅਤੇ ਗਊ ਹੱਤਿਆ ਦਾ ਸਮਰਥਨ ਕਰਦੀ ਹੈ। ਉੱਤਰ ਪ੍ਰਦੇਸ਼ ਵਿਚ ਕੋਈ ਗਊ ਹੱਤਿਆ ਨਹੀਂ ਕਰ ਸਕਦਾ ਅਤੇ ਜੇ ਕੋਈ ਅਜਿਹਾ ਕਰਦਾ ਵੀ ਹੈ ਤਾਂ ਉਹ ਸਿੱਧਾ ਜੇਲ੍ਹ ਜਾਂਦਾ ਹੈ।
Yogi Adityanath , Mamata Banerjee
ਯੋਗੀ ਅਦਿੱਤਿਆਨਾਥ ਨੇ ਕਿਹਾ ਕਿ ਚੋਣਾਂ ਦੇ ਨਤੀਜੇ ਆਉਣ ਵਿਚ ਸਿਰਫ਼ 24 ਦਿਨ ਬਾਕੀ ਹਨ 2 ਮਈ ਨੂੰ ਚੋਣਾਂ ਦੇ ਨਤੀਜੇ ਆ ਜਾਣਗੇ ਤਾਂ ਟੀਐੱਮਸੀ ਕੰਨ ਖੋਲ੍ਹ ਕੇ ਸੁਣ ਲਵੇ, ਉਹ ਜਨਤਾ ਨੂੰ ਸ਼ਾਂਤੀ ਨਾਲ ਵੋਟਾਂ ਪਾਉਣ ਦੇਣ ਨਹੀਂ ਤਾਂ 2 ਮਈ ਤੋਂ ਬਾਅਦ ਇਕ-ਇਕ ਨੂੰ ਲੱਭਿਆ ਜਾਵੇਗਾ ਅਤੇ ਕਾਨੂੰਨ ਦੇ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਕਾਨੂੰਨ ਦਾ ਰਾਜ ਹੋਵੇਗਾ ਤੇ ਗੁੰਡਾਗਰਦੀ ਖ਼ਤਮ ਹੋਵੇਗੀ।