ਆਸਮਾਨ ਦਾ ਲਾਲ ਸੂਹਾ ਰੰਗ ਦੇਖ ਖ਼ੌਫ਼ਜ਼ਦਾ ਹੋਏ ਇਸ ਦੇਸ਼ ਦੇ ਲੋਕ, ਕਿਹਾ-ਦੁਨੀਆ ਦਾ ਅੰਤ!
Published : May 8, 2020, 10:32 am IST
Updated : May 10, 2020, 7:40 am IST
SHARE ARTICLE
Sandstorm in niger capital niamey sky become red photos viral on social media
Sandstorm in niger capital niamey sky become red photos viral on social media

ਹਾਲਾਤ ਇਹ ਹਨ ਕਿ ਕਰੀਬ 18 ਰੁਪਏ ਵਿਚ ਮਿਲਣ ਵਾਲਾ ਪੈਟਰੋਲ ਆ

ਨਵੀਂ ਦਿੱਲੀ: ਕੋਰੋਨਾ ਦੀ ਮਹਾਂਮਾਰੀ ਨਾਲ ਪੂਰੀ ਦੁਨੀਆ ਵਿਚ ਹਾਹਾਕਾਰ ਮਚੀ ਹੋਈ ਹੈ। ਇਸ ਕੋਰੋਨਾ ਦੇ ਚਲਦੇ ਅਫ਼ਰੀਕੀ ਦੇਸ਼ ਨਾਇਜ਼ਰ ਵਿਚ ਇਕ ਅਜਿਹਾ ਹਾਦਸਾ ਹੋਇਆ ਕਿ ਸਾਰੇ ਲੋਕਾਂ ਦੇ ਹੋਸ਼ ਉਡ ਗਏ। ਸੋਸ਼ਲ ਮੀਡੀਆ ਤੇ ਲੋਕਾਂ ਨੇ ਪ੍ਰਤੀਕਿਰਿਆ ਦਿੱਤੀ ਕਿ ਹੁਣ ਦੁਨੀਆ ਦਾ ਅੰਤ ਹੋ ਜਾਵੇਗਾ।

SandstormSandstorm

ਦਰਅਸਲ ਅਫਰੀਕੀ ਦੇਸ਼ ਨਾਇਜ਼ਰ ਦੀ ਰਾਜਧਾਨੀ ਵਿਚ ਵੱਡੇ ਪੈਮਾਨੇ ਤੇ ਰੇਤ ਵਾਲਾ ਤੂਫ਼ਾਨ ਆਇਆ ਸੀ ਜਿਸ ਕਾਰਨ ਪੂਰਾ ਆਸਮਾਨ ਲਾਲ ਹੋ ਗਿਆ। ਲੋਕ ਇਸ ਨੂੰ ਦੇਖ ਕੇ ਪਰੇਸ਼ਾਨ ਹੋ ਗਏ ਅਤੇ ਡਰ ਗਏ। ਲੋਕਾਂ ਨੇ ਟਵਿਟਰ ਤੇ ਫੋਟੋ ਪਾਉਣੀਆਂ ਸ਼ੁਰੂ ਕਰ ਦਿੱਤੀਆਂ। ਕੈਪਸ਼ਨ ਵਿਚ ਲਿਖਿਆ ਨਾਇਜ਼ਰ ਵਿਚ ਰੇਤੀਲੇ ਤੂਫ਼ਾਨ ਤੋਂ ਬਾਅਦ ਬੱਦਲ਼ਾ ਦਾ ਰੰਗ ਬਦਲ ਗਿਆ ਅਤੇ ਲਾਲ ਹੋ ਗਿਆ।

SandstormSandstorm

ਲਾਕਡਾਊਨ ਦੇ ਚਲਦੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਗਈਆਂ ਇਹਨਾਂ ਤਸਵੀਰਾਂ ਨੂੰ ਦੇਖ ਲੋਕ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। Zackaria ਨਾਮਕ ਯੂਜ਼ਰ ਨੇ ਲਿਖਿਆ ਕਿ ਅਜਿਹਾ ਲਗ ਰਿਹਾ ਹੈ ਕਿ ਜਿਵੇਂ ਦੁਨੀਆ ਖਤਮ ਹੋ ਜਾਵੇਗੀ। ਇਕ ਯੂਜ਼ਰ ਨੇ ਲਿਖਿਆ ਅੱਜ ਹੈਰਾਨੀਜਨਕ ਤਸਵੀਰਾਂ ਸਾਹਮਣੇ ਆਈਆਂ ਹਨ ਇੱਥੇ ਉਸਦਾ ਪਰਿਵਾਰ ਰਹਿੰਦਾ ਹੈ। ਨਾਇਜ਼ਰ ਵਿਚ ਸੈਂਡਸਟਾਰਮ ਕਰ ਕੇ ਬੱਦਲ਼ ਵੀ ਲਾਲ ਹੋ ਗਏ ਹਨ।

SandstormSandstorm

ਜਾਣਕਾਰੀ ਦੇ ਅਨੁਸਾਰ ਖੁਸ਼ਕ ਮੌਸਮ ਦੇ ਦੌਰਾਨ ਤੇਜ਼ ਧੂੜ ਵਾਲੀਆਂ ਹਵਾਵਾਂ ਅਤੇ ਰੇਤ ਦੇ ਤੂਫਾਨ ਪੱਛਮੀ ਅਫਰੀਕਾ ਵਿੱਚ ਆਉਂਦੇ ਹਨ। ਇਸ ਦੌਰਾਨ ਗਰਜ ਅਤੇ ਤੇਜ਼ ਹਵਾਵਾਂ ਨਾਲ ਧੂੜ ਉੱਠਦੀ ਹੈ। ਕਈ ਵਾਰ ਇਨ੍ਹਾਂ ਦੇ ਕਾਰਨ ਅਸਮਾਨ ਵੀ ਲਾਲ ਹੋ ਜਾਂਦਾ ਹੈ। ਲੋਕ ਇਨ੍ਹਾਂ ਫੋਟੋਆਂ ਨੂੰ ਵੀ ਬਹੁਤ ਸ਼ੇਅਰ ਕਰ ਰਹੇ ਹਨ ਕਿਉਂਕਿ ਉਨ੍ਹਾਂ ਨੇ ਪਹਿਲਾਂ ਅਜਿਹੀ ਕੋਈ ਘਟਨਾ ਨਹੀਂ ਵੇਖੀ ਸੀ। ਅਕਾਸ਼ ਦਾ ਅਚਾਨਕ ਲਾਲ ਹੋਣਾ ਲੋਕਾਂ ਲਈ ਇਕ ਭਿਆਨਕ ਘਟਨਾ ਹੈ।

SandstormSandstorm

ਇਹੀ ਕਾਰਨ ਹੈ ਕਿ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਵਾਇਰਲ ਹੋ ਰਹੀਆਂ ਹਨ। ਨਾਈਜਰ ਦੀ ਰਾਜਧਾਨੀ ਵਿੱਚ ਦਿਨ ਦੇ 2 ਵਜੇ ਮੌਸਮ ਬਦਲ ਗਿਆ ਕਿ ਲੋਕਾਂ ਨੂੰ ਸਮਝ ਨਹੀਂ ਆਇਆ ਕਿ ਕੀ ਹੋ ਰਿਹਾ ਹੈ। Juan Haro ਨਾਮ ਦੇ ਉਪਭੋਗਤਾ ਦੀਆਂ ਗੱਲਾਂ ਤੋਂ ਅਜਿਹਾ ਲਗਦਾ ਹੈ। ਉਸ ਨੇ ਦੋ ਵੱਖਰੀਆਂ ਤਸਵੀਰਾਂ ਪੋਸਟ ਕੀਤੀਆਂ। Aajtak hindi news ਇਕ ਦਾ ਰੰਗ ਬਹੁਤ ਲਾਲ ਹੈ ਅਤੇ ਦੂਜੇ ਦਾ ਰੰਗ ਕਾਫ਼ੀ ਡਰਾਉਣਾ ਲੱਗ ਰਿਹਾ ਹੈ।

SandstormSandstorm

ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ ਲੰਬੇ ਸਮੇਂ ਤੋਂ ਚੱਲ ਰਹੇ ਰੇਤ ਦੇ ਤੂਫਾਨ ਕਾਰਨ ਹਵਾਈ ਆਵਾਜਾਈ ਨੂੰ ਅਸਥਾਈ ਤੌਰ ਤੇ ਰੋਕ ਦਿੱਤਾ ਗਿਆ ਸੀ। ਇਹੀ ਨਹੀਂ ਰਿਪੋਰਟਾਂ ਦੇ ਅਨੁਸਾਰ ਕੁਝ ਲੋਕ ਇੰਨੇ ਡਰ ਗਏ ਕਿ ਉਹ ਘਰ ਦੀ ਬਜਾਏ ਸੜਕਾਂ 'ਤੇ ਭੱਜਣ ਲੱਗੇ। ਹਾਲਾਤ ਇਹ ਬਣ ਗਏ ਕਿ ਲੋਕ ਘਰਾਂ ਦੀ ਬਾਲਕਨੀ ਤੋਂ ਪਾਰ ਕੁਝ ਵੀ ਨਹੀਂ ਵੇਖ ਸਕਦੇ ਸਨ। ਰੇਤ ਬਹੁਤ ਉੱਚੀ ਉਡ ਰਹੀ ਸੀ।

ਹਰ ਕੋਈ ਆਪਣੇ ਘਰਾਂ ਵਿਚ ਕੈਦ ਹੋ ਗਿਆ ਅਤੇ ਤੂਫਾਨ ਦੇ ਰੁਕਣ ਦੀ ਉਡੀਕ ਕਰਨ ਲੱਗਾ। ਲੋਕਾਂ ਦੇ ਵਾਹਨ ਵੀ ਹਰ ਪਾਸੇ ਫਸ ਗਏ। ਰਿਪੋਰਟਾਂ ਦੇ ਅਨੁਸਾਰ ਕੁਝ ਵਾਹਨ ਇਧਰ-ਉਧਰ ਵੀ ਹੋ ਗਏ ਸਨ। ਜੋ ਰਾਹ ਵਿੱਚ ਸਨ ਉਹ ਬੁਰੀ ਤਰ੍ਹਾਂ ਫਸ ਗਏ। ਹਾਲਾਂਕਿ ਕੁਝ ਸਮੇਂ ਬਾਅਦ ਇਹ ਤੂਫਾਨ ਘੱਟ ਗਿਆ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement