ਕੇਂਦਰੀ ਕਰਮਚਾਰੀ ਨੂੰ ਜਲਦ ਮਿਲੇਗੀ ਖ਼ੁਸ਼ਖ਼ਬਰੀ, ਤਨਖਾਹ ਵਿਚ ਭਾਰੀ ਵਾਧਾ ਹੋਣ ਦੀ ਉਮੀਦ
Published : May 8, 2021, 3:26 pm IST
Updated : May 8, 2021, 3:26 pm IST
SHARE ARTICLE
From July 1 central govt employees to get 28 percent DA
From July 1 central govt employees to get 28 percent DA

ਕੋਰੋਨਾ ਸੰਕਟ ਦੇ ਚਲਦਿਆਂ ਕੇਂਦਰੀ ਕਰਮਚਾਰੀ ਬੀਤੇ ਸਾਲ ਮਾਰਚ ਮਹੀਨੇ ਤੋਂ ਹੀ ਮਹਿੰਗਾਈ ਭੱਤੇ ਲਈ ਨਿਰਾਸ਼ ਹਨ।

ਨਵੀਂ ਦਿੱਲੀ: ਕੇਂਦਰੀ ਕਰਮਚਾਰੀਆਂ ਲਈ ਰਾਹਤ ਦੀ ਖ਼ਬਰ ਹੈ ਕਿ ਸਰਕਾਰ ਨੇ ਐਲਾਨ ਕੀਤਾ ਕਿ ਕੇਂਦਰ ਸਰਕਾਰ ਦੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਦਾ ਮਹਿੰਗਾਈ ਭੱਤਾ ਨਵੀਂ ਦਰ ਨਾਲ 1 ਜੁਲਾਈ 2021 ਤੋਂ ਬਹਾਲ ਕਰ ਦਿੱਤਾ ਜਾਵੇਗਾ। ਦਰਅਸਲ ਕੋਰੋਨਾ ਸੰਕਟ ਦੇ ਚਲਦਿਆਂ ਕੇਂਦਰੀ ਕਰਮਚਾਰੀ ਬੀਤੇ ਸਾਲ ਮਾਰਚ ਮਹੀਨੇ ਤੋਂ ਹੀ ਮਹਿੰਗਾਈ ਭੱਤੇ ਲਈ ਨਿਰਾਸ਼ ਹਨ। ਸਰਕਾਰ ਨੇ ਜੂਨ 2021 ਤੱਕ ਡੀਏ ਵਾਧੇ 'ਤੇ ਪਾਬੰਦੀ ਲਗਾ ਦਿੱਤੀ ਹੈ।

good news, salary increases for central employeesCentral employees

ਅਜਿਹੀ ਸਥਿਤੀ ਵਿਚ ਕਰਮਚਾਰੀਆਂ ਨੂੰ ਪੁਰਾਣੀ ਦਰ (17 ਫੀਸਦ) ‘ਤੇ ਡੀ.ਏ. ਦਾ ਭੁਗਤਾਨ ਕੀਤਾ ਜਾ ਰਿਹਾ ਹੈ ਜਦਕਿ ਡੀਏ ਦਰ 2019 ਵਿਚ 21% ਹੋ ਗਈ ਸੀ। ਡੀਏ ਦੀ ਮੁੜ ਬਹਾਲੀ ਤੋਂ ਬਾਅਦ ਡੀਏ ਦੀ ਮੌਜੂਦਾ ਦਰ 17 ਤੋਂ ਵਧ ਕੇ 28 ਫੀਸਦ ਹੋਣ ਨਾਲ ਕਰਮਚਾਰੀਆਂ ਦੀ ਤਨਖਾਹ ਵਿਚ ਸੱਤਵੇਂ ਤਨਖਾਹ ਕਮਿਸ਼ਨ ਅਧੀਨ ਭਾਰੀ ਉਛਾਲ ਆਉਣ ਦੀ ਉਮੀਦ ਹੈ। ਦੱਸ ਦਈਏ ਕਿ ਡੀਏ ਦੀਆਂ ਤਿੰਨ ਕਿਸ਼ਤਾਂ (1.1.2020, 1.7.2020 ਅਤੇ 1.1.2021) ਤੋਂ ਲੰਬਿਤ ਹਨ।

SalarySalary

ਇਸ ਦੌਰਾਨ ਕਿਸ਼ਤਾਂ ਦਾ ਭੁਗਤਾਨ ਕਦੋਂ ਕੀਤਾ ਜਾਵੇਗਾ, ਇਸ ਦਾ ਹੱਲ ਕੱਢਣ ਲਈ ਨੈਸ਼ਨਲ ਕਾਊਂਸਿਲ ਆਫ ਜੇਸੀਐਮ, ਡੀਓਪੀਟੀ ਅਤੇ ਵਿੱਤ ਮੰਤਰਾਲੇ ਦੇ ਅਧਿਕਾਰੀ ਸੰਪਰਕ ਵਿਚ ਹਨ। ਉਹ 8 ਮਈ 2021  ਨੂੰ ਬੈਠਕ ਕਰਨ ਵਾਲੇ ਸੀ ਪਰ ਕੋਰੋਨਾ ਸੰਕਟ ਦੇ ਚਲਦਿਆਂ ਇਹ ਬੈਠਕ ਹੁਣ ਮਈ 2021 ਦੇ ਆਖਰੀ ਹਫ਼ਤੇ ਵਿਚ ਹੋਵੇਗੀ।

SalarySalary

ਜੇਸੀਐਮ, ਡੀਓਪੀਟੀ ਅਤੇ ਵਿੱਤ ਮੰਤਰਾਲੇ ਦੀ ਕੌਮੀ ਕੌਂਸਲ ਦੇ ਵਿਚਕਾਰ ਹੋਣ ਵਾਲੀ ਸੰਭਾਵਤ ਬੈਠਕ ਬਾਰੇ ਗੱਲ ਕਰਦਿਆਂ, ਸਕੱਤਰ ਸ਼ਿਵ ਗੋਪਾਲ ਮਿਸ਼ਰਾ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਭੁਗਤਾਨਯੋਗ ਡੀਏ ਦੀਆਂ ਤਿੰਨ ਕਿਸ਼ਤਾਂ ਦੇ ਮਾਮਲੇ ਨੂੰ ਸੁਲਝਾਉਣ ਲਈ ਗੱਲਬਾਤ ਚੱਲ ਰਹੀ ਹੈ। ਸਰਕਾਰ ਡੀਏ ਜਾਰੀ ਕਰਨ ਲਈ ਤਿਆਰ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement