Lok Sabha Elections 2024: ਕਰਨਾਟਕ ਪੁਲਿਸ ਨੇ ਭਾਜਪਾ ਪ੍ਰਧਾਨ ਜੇਪੀ ਨੱਡਾ ਨੂੰ ਕੀਤਾ ਤਲਬ
Published : May 8, 2024, 4:59 pm IST
Updated : May 8, 2024, 5:26 pm IST
SHARE ARTICLE
JP Nadda Summoned By Karnataka Police
JP Nadda Summoned By Karnataka Police

ਕਾਂਗਰਸ ਨੇ ਭਾਜਪਾ ਦੀ ਵਿਵਾਦਿਤ ਪੋਸਟ ਨੂੰ ਲੈ ਕੇ ਕੀਤੀ ਸੀ ਸ਼ਿਕਾਇਤ

Lok Sabha Elections 2024:  ਕਰਨਾਟਕ ਪੁਲਿਸ ਨੇ ਬੁੱਧਵਾਰ ਨੂੰ ਭਾਜਪਾ ਪ੍ਰਧਾਨ ਜੇਪੀ ਨੱਡਾ ਅਤੇ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੂੰ ਲੋਕ ਸਭਾ ਚੋਣਾਂ ਦੌਰਾਨ ਇਕ ਵਿਵਾਦਪੂਰਨ ਪੋਸਟ ਕੇਸ ਦੇ ਸਬੰਧ ਵਿਚ ਤਲਬ ਕੀਤਾ। ਇਹ ਪੋਸਟ ਭਾਜਪਾ ਕਰਨਾਟਕ ਦੇ ਸੋਸ਼ਲ ਮੀਡੀਆ ਉਤੇ 4 ਮਈ ਨੂੰ ਪੋਸਟ ਕੀਤੀ ਸੀ।

ਇਸ ਤੋਂ ਬਾਅਦ ਕਰਨਾਟਕ ਕਾਂਗਰਸ ਨੇ ਨੱਡਾ, ਮਾਲਵੀਆ ਅਤੇ ਕਰਨਾਟਕ ਭਾਜਪਾ ਇਕਾਈ ਦੇ ਮੁਖੀ ਬੀਵਾਈ ਵਿਜੇਂਦਰ ਵਿਰੁਧ ਐਫਆਈਆਰ ਦਰਜ ਕੀਤੀ ਸੀ। ਬੁੱਧਵਾਰ ਨੂੰ ਬੈਂਗਲੁਰੂ 'ਚ ਹਾਈਗਰਾਊਂਡਸ ਪੁਲਿਸ ਦੇ ਜਾਂਚ ਅਧਿਕਾਰੀ ਨੇ ਆਗੂਆਂ ਨੂੰ ਨੋਟਿਸ ਜਾਰੀ ਕੀਤਾ। ਜੇਪੀ ਨੱਡਾ ਅਤੇ ਅਮਿਤ ਮਾਲਵੀਆ ਨੂੰ ਵੀਡੀਓ ਦੇ ਸਬੰਧ ਵਿਚ ਬੈਂਗਲੁਰੂ ਪੁਲਿਸ ਦੇ ਸਾਹਮਣੇ ਪੇਸ਼ ਹੋਣ ਲਈ ਇਕ ਹਫ਼ਤੇ ਦਾ ਸਮਾਂ ਦਿਤਾ ਗਿਆ ਹੈ।

ਕਾਂਗਰਸ ਦਾ ਇਲਜ਼ਾਮ ਹੈ ਕਿ ਭਾਜਪਾ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਐਸਸੀ-ਐਸਟੀ ਭਾਈਚਾਰੇ ਦੇ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਹੈ, ਤਾਂ ਜੋ ਉਹ ਕਿਸੇ ਖਾਸ ਉਮੀਦਵਾਰ ਨੂੰ ਵੋਟ ਨਾ ਦੇਣ।

(For more Punjabi news apart from JP Nadda Summoned By Karnataka Police, stay tuned to Rozana Spokesman)

 

Location: India, Karnataka, Bengaluru

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement