
ਦਿੱਲੀ ਵਿਧਾਨ ਸਭਾ ਦੇ ਸਪੀਕਰ ਰਾਮਨਿਵਾਸ ਗੋਇਲ ਨੇ ਸਰਕਾਰੀ ਅਧਿਕਾਰੀਆਂ ਨੂੰ ਚੇਤਾਵਨੀ ਦਿਤੀ ਕਿ ਜੇ ਉਨ੍ਹਾਂ ਨੇ ਸੋਮਵਾਰ ਤਕ ਸੱਤਾਧਿਰ ਪਾਰਟੀ ਦੇ ਵਿਧਾਇਕਾਂ ਦੇ ਤਿੰਨ...
ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਦੇ ਸਪੀਕਰ ਰਾਮਨਿਵਾਸ ਗੋਇਲ ਨੇ ਸਰਕਾਰੀ ਅਧਿਕਾਰੀਆਂ ਨੂੰ ਚੇਤਾਵਨੀ ਦਿਤੀ ਕਿ ਜੇ ਉਨ੍ਹਾਂ ਨੇ ਸੋਮਵਾਰ ਤਕ ਸੱਤਾਧਿਰ ਪਾਰਟੀ ਦੇ ਵਿਧਾਇਕਾਂ ਦੇ ਤਿੰਨ ਲਿਖਤੀ ਸਵਾਲਾਂ ਦੇ ਜਵਾਬ ਨਾ ਦਿਤੇ ਤਾਂ ਉਨ੍ਹਾਂ ਵਿਰੁਧ ਨਿਯਮਾਂ ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇਗੀ। ਗੋਇਲ ਨੇ ਤਿੰਨ ਸੀਨੀਅਰ ਅਧਿਕਾਰੀਆਂ ਨੂੰ ਅੱਜ ਸਦਨ ਦੀ ਕਾਰਵਾਈ ਦੌਰਾਨ ਮੌਜੂਦ ਰਹਿਣ ਲਈ ਕਿਹਾ ਸੀ।
Legislative Assembly
ਇਨ੍ਹਾਂ ਨੌਕਰਸ਼ਾਹਾਂ ਦੇ ਵਿਭਾਗਾਂ ਨੇ ਕਥਿਤ ਤੌਰ 'ਤੇ ਲਿਖਤੀ ਸਵਾਲਾਂ ਦੇ ਜਵਾਬ ਉਲਲਭਧ ਨਹੀਂ ਕਰਾਏ ਸਨ। ਇਨ੍ਹਾਂ ਨਿਰਦੇਸ਼ਾਂ ਮਗਰੋਂ ਸਿਖਿਆ, ਬਿਜਲੀ ਅਤੇ ਮਾਲੀਆ ਵਿਭਾਗਾਂ ਦੇ ਮੁੱਖ ਸਕੱਤਰ ਸਦਨ ਦੀ ਕਾਰਵਾਈ ਵਿਚ ਸ਼ਾਮਲ ਹੋਏ। ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਵਿਧਾਇਕਾਂ ਨੇ ਸ਼ਿਕਾਇਤ ਕੀਤੀ ਕਿ ਅਧਿਕਾਰੀਆਂ ਨੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਉਪਲਭਧ ਨਹੀਂ ਕਰਾਏ ਹਨ। ਗੋਇਲ ਨੇ ਕਿਹਾ, 'ਮੈਨੂੰ ਦੁੱਖ ਹੈ ਕਿ ਇਨ੍ਹਾਂ ਸਵਾਲਾਂ ਦੇ ਜਵਾਬ ਅੱਜ ਵੀ ਉਪਲਭਧ ਨਹੀਂ ਕਰਾਏ ਗਏ ਹਨ।
Ram Niwas Goel
ਮੈਂ ਸੋਮਵਾਰ ਤਕ ਇਜਲਾਸ ਵਧਾ ਰਿਹਾ ਹਾਂ। ਜੇ ਅਧਿਕਾਰੀ ਸੋਮਵਾਰ ਨੂੰ ਇਨ੍ਹਾਂ ਸਵਾਲਾਂ ਦੇ ਜਵਾਬ ਨਹੀਂ ਦਿੰਦੇ ਤਾਂ ਮੈਂ ਨਿਯਮਾਂ ਤਹਿਤ ਕਾਰਵਾਈ ਕਰਾਂਗਾ।' ਦਿੱਲੀ ਵਿਧਾਨ ਸਭਾ ਦੇ ਕਲ ਤੋਂ ਸ਼ੁਰੂ ਹੋਏ ਤਿੰਨ ਦਿਨਾ ਸੈਸ਼ਨ ਦੀ ਸਮਾਪਤੀ ਕਲ ਹੋਣੀ ਸੀ। ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦੋਸ਼ ਲਾਇਆ ਕਿ ਜਮਹੂਰੀ ਵਿਵਸਥਾ ਅਤੇ ਕੈਗ ਤੇ ਚੋਣ ਕਮਿਸ਼ਨ ਜਿਹੀਆਂ ਸੰਵਿਧਾਨਕ ਸੰਸਥਾਵਾਂ ਨੂੰ ਕਮਜ਼ੋਰ ਕਰਨ ਅਤੇ ਸਾਜ਼ਸ਼ ਤਹਿਤ ਨੌਕਰਸ਼ਾਹ ਸਵਾਲਾਂ ਦੇ ਜਵਾਬ ਨਹੀਂ ਦੇ ਰਹੇ। (ਏਜੰਸੀ)