ਪੰਚਕੂਲਾ ਅਦਾਲਤ ਵਲੋਂ ਹਨੀਪ੍ਰੀਤ ਦੀ ਜ਼ਮਾਨਤ ਅਰਜ਼ੀ ਖ਼ਾਰਜ 
Published : Jun 8, 2018, 2:56 pm IST
Updated : Jun 8, 2018, 2:56 pm IST
SHARE ARTICLE
Honeypreet
Honeypreet

ਬਲਤਕਾਰ ਅਤੇ ਹੋਰਨਾਂ ਗੰਭੀਰ ਦੋਸ਼ਾਂ ਤਹਿਤ ਸਜ਼ਾ ਭੋਗ ਰਹੇ ਸੌਦਾ ਸਾਧ ਗੁਰਮੀਤ ਰਾਮ ਰਹੀਮ ਦੀ ਸੱਭ ਤੋਂ ਵੱਡੀ ਰਾਜ਼ਦਾਰ ਹਨੀਪ੍ਰੀਤ ਨੂੰ ਪੰਚਕੂਲਾ ਸੈਸ਼ਨ ਕੋਰਟ ਨੇ ਵੱਡਾ...

ਚੰਡੀਗੜ੍ਹ (ਨੀਲ ਭਲਿੰਦਰ ਸਿਂੰਘ) : ਬਲਤਕਾਰ ਅਤੇ ਹੋਰਨਾਂ ਗੰਭੀਰ ਦੋਸ਼ਾਂ ਤਹਿਤ ਸਜ਼ਾ ਭੋਗ ਰਹੇ ਸੌਦਾ ਸਾਧ ਗੁਰਮੀਤ ਰਾਮ ਰਹੀਮ ਦੀ ਸੱਭ ਤੋਂ ਵੱਡੀ ਰਾਜ਼ਦਾਰ ਹਨੀਪ੍ਰੀਤ ਨੂੰ ਪੰਚਕੂਲਾ ਸੈਸ਼ਨ ਕੋਰਟ ਨੇ ਵੱਡਾ ਝਟਕਾ ਦਿਤਾ ਹੈ। ਅਦਾਲਤ ਨੇ ਹਨੀਪ੍ਰੀਤ ਦੀ ਜ਼ਮਾਨਤ ਅਰਜ਼ੀ ਖ਼ਾਰਜ ਕਰ ਦਿਤੀ ਹੈ। ਹਾਲਾਂਕਿ ਹਨੀਪ੍ਰੀਤ ਨੇ ਕੋਰਟ ਵਿਚ 'ਮਹਿਲਾ' ਹੋਣ ਦੀ ਦਲੀਲ ਦਿਤੀ ਸੀ। 

Honeypreet in jailHoneypreet in jail

ਉਸ ਨੇ ਕਿਹਾ ਸੀ ਕਿ ਉਹ ਇਕ ਔਰਤ ਹੈ ਅਤੇ 25 ਅਗੱਸਤ 2017 ਨੂੰ ਪੰਚਕੂਲਾ ਵਿਚ ਜਦੋਂ ਹਿੰਸਾ ਹੋ ਰਹੀ ਸੀ, ਉਦੋਂ ਉਹ ਗੁਰਮੀਤ ਰਾਮ ਰਹੀਮ ਦੇ ਨਾਲ ਸੀ। ਸਜ਼ਾ ਹੋਣ ਤੋਂ ਬਾਅਦ ਉਹ ਰਾਮ ਰਹੀਮ ਨਾਲ ਪੰਚਕੂਲਾ ਤੋਂ ਸਿੱਧਾ ਸੁਨਾਰਿਆ ਜੇਲ ਰੋਹਤਕ ਚੱਲੀ ਗਈ ਜਿਸ ਕਰ ਕੇ ਹਿੰਸਾ ਵਿਚ ਉਸ ਦਾ  ਕਿਤੇ ਕੋਈ ਰੋਲ ਨਹੀਂ ਹੈ। ਉਸ ਦਾ ਨਾਮ ਵੀ ਬਾਅਦ ਵਿਚ ਐਫ਼ਆਈਆਰ ਵਿਚ ਪਾਇਆ ਗਿਆ। ਉਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਨਹੀਂ ਕੀਤਾ ਸਗੋਂ ਉਹ  ਅਪਣੇ ਆਪ 3 ਅਕਤੂਬਰ 2017 ਨੂੰ ਆਤਮ ਸਮਰਪਣ ਕਰਨ ਲਈ ਆ ਗਈ ਸੀ।

Honeypreet in panchkula jailHoneypreet in panchkula jail

ਜਦੋਂ ਇਸ ਐਫ਼ਆਈਆਰ ਨੰਬਰ 345 ਦੇ ਹੋਰ 15 ਦੋਸ਼ੀਆਂ ਨੂੰ ਜ਼ਮਾਨਤ ਮਿਲ ਚੁੱਕੀ ਹੈ ਤਾਂ 245 ਦਿਨ ਜੇਲ ਵਿਚ ਰਹਿਣ ਤੋਂ ਬਾਅਦ ਉਹ  ਵੀ ਜ਼ਮਾਨਤ ਦੀ ਹੱਕਦਾਰ ਹੈ। ਇਸ ਲਈ ਔਰਤ ਹੋਣ ਦੇ ਚਲਦੇ ਉਸ ਨੂੰ ਰਿਆਇਤ ਦਿਤੀ ਜਾਣੀ ਚਾਹੀਦੀ ਹੈ। ਹਨੀਪ੍ਰੀਤ ਦੇ ਐਡਵੋਕੇਟ ਨੇ ਬਹਿਸ ਕਰਦੇ ਹੋਏ ਦਲੀਲ ਦਿਤੀ ਕਿ ਹਨੀਪ੍ਰੀਤ ਨੂੰ ਜਬਰੀ ਇਸ ਮਾਮਲੇ ਵਿਚ ਫਸਾਇਆ ਜਾ ਰਿਹਾ ਹੈ।

Honeypreet bail rejectedHoneypreet bail rejected

ਹਨੀਪ੍ਰੀਤ ਕੋਲੋਂ ਪੁਲਿਸ ਦੁਆਰਾ ਕੋਈ ਰਿਕਵਰੀ ਨਹੀਂ ਕੀਤੀ ਗਈ ਅਤੇ ਨਾ ਹੀ ਕੋਈ ਅਜਿਹਾ ਸਮਾਨ ਰਿਕਵਰ ਹੋਇਆ, ਜੋ ਹਿੰਸਾ ਲਈ ਪ੍ਰਯੋਗ ਕੀਤਾ ਗਿਆ। ਉਸ ਦਾ ਨਾਮ ਵੀ ਐਫ਼ਆਈਆਰ ਵਿਚ ਬਾਅਦ ਜੋੜ ਦਿਤਾ ਗਿਆ। ਪੰਚਕੂਲਾ ਪੁਲਿਸ ਨੇ ਜ਼ਮਾਨਤ ਅਰਜ਼ੀ ਦਾ ਵਿਰੋਧ ਕਰਦੇ ਹੋਏ ਕਿਹਾ ਸੀ ਕਿ ਹਨੀਪ੍ਰੀਤ ਇਸ ਹਿੰਸਾ ਅਤੇ ਦੇਸ਼ਧ੍ਰੋਹ ਦੀ ਮੁੱਖ ਸਾਜ਼ਸ਼ਘਾੜੀ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement