
ਮਮਤਾ ਨੇ ਗੱਦਾਰਾਂ ਨੂੰ ਪਾਰਟੀ ਛੱਡਣ ਨੂੰ ਕਿਹਾ।
ਪਟਨਾ: ਕੇਂਦਰੀ ਮੰਤਰੀ ਗਿਰਿਰਾਜ ਸਿੰਘ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਪਣੇ ਰਾਜਨੀਤਿਕ ਵਿਰੋਧੀਆਂ ਦਾ ਪਤਨ ਕਰਨ ਲਈ ਉਸੇ ਤਰ੍ਹਾਂ ਦਾ ਵਰਤਾਓ ਕਰ ਰਹੀ ਹੈ ਜਿਵੇਂ ਕਿ ਉਤਰ ਕੋਰੀਆ ਦੇ ਆਗੂ ਕਿਮ ਜੋਂਗ ਉਨ ਕਰਦੇ ਹਨ। ਨਾਲ ਹੀ ਉਹਨਾਂ ਕਿਹਾ ਕਿ ਮਮਤਾ ਬੈਨਰਜੀ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ।
Mamta Benerjee
ਗਿਰਿਰਾਜ ਕੇਂਦਰੀ ਮੰਤਰੀ ਬਣਨ ਤੋਂ ਬਾਅਦ ਪਾਰਟੀ ਦੇ ਰਾਜ ਦਫ਼ਤਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਹਨਾਂ ਨੇ ਕਿਹਾ ਕਿ ਮਮਤਾ ਬੈਨਰਜੀ ਲਈ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਕੁਰਸੀ ਹਾਰਣ ਦੇ ਡਰ ਨੇ ਉਹਨਾਂ ਨੂੰ ਨਿਰਾਸ਼ ਕਰ ਦਿੱਤਾ ਹੈ। ਜਿਸ ਪ੍ਰਕਾਰ ਦਾ ਵਰਤਾਓ ਉਹ ਅਪਣੇ ਰਾਜਨੀਤਿਕ ਪ੍ਰਤੀਨਿਧੀਆ ਨਾਲ ਕਰ ਰਹੀ ਹੈ ਉਹ ਉਹਨਾਂ ਨੂੰ ਕਿਮ ਜੋਗ ਉਨ ਦੀ ਯਾਦ ਦਿਵਾਉਂਦਾ ਹੈ।
ਇਸ ਦੌਰਾਨ ਮਮਤਾ ਨੇ ਹੁਗਲੀ ਜ਼ਿਲ੍ਹੇ ਵਿਚ ਤ੍ਰਣਮੂਲ ਕਾਂਗਰਸ ਦੇ ਸੰਗਠਾਤਮਕ ਕਮੀਆਂ ਤੇ ਵਿਚਾਰ ਕੀਤਾ ਜਿੱਥੇ ਪਾਰਟੀ ਨੂੰ ਲੋਕ ਸਭਾ ਚੋਣਾਂ ਵਿਚ ਵੱਡਾ ਝਟਕਾ ਲੱਗਿਆ ਹੈ। ਉਹਨਾਂ ਨੇ ਵਰਕਰਾਂ ਨਾਲ ਅੰਦਰੂਨੀ ਲੜਾਈ ਦੇ ਵਿਰੁਧ ਚੇਤਾਵਨੀ ਦਿੱਤੀ ਹੈ। ਮਮਤਾ ਨੇ ਗੱਦਾਰਾਂ ਨੂੰ ਪਾਰਟੀ ਛੱਡਣ ਨੂੰ ਕਿਹਾ।