ਪੂਤਨਾ, ਕਿੰਮ ਜੋਂਗ ਹੋ ਸਕਦੀ ਹੈ ਮਮਤਾ ਬੈਨਰਜੀ ਪਰ ਝਾਂਸੀ ਦੀ ਰਾਣੀ ਨਹੀਂ : ਗਿਰਿਰਾਜ ਸਿੰਘ 
Published : Feb 8, 2019, 7:36 pm IST
Updated : Feb 8, 2019, 7:38 pm IST
SHARE ARTICLE
Giriraj Singh
Giriraj Singh

ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਿੰਘ ਨੇ ਕਿਹਾ ਕਿ ਝਾਂਸੀ ਦੀ ਰਾਣੀ ਦੇ 'ਤੇ ਇਹ ਗਾਲ ਕੱਢਣ ਦੇ ਬਰਾਬਰ ਹੈ।

ਪਟਨਾ : ਤ੍ਰਿਣਮੂਲ ਕਾਂਗਰਸ ਨੇ ਪੱਛਮ ਬੰਗਾਲ ਦੀ ਮਮਤਾ ਬੈਨਰਜੀ ਨੂੰ ਮੌਜੂਦਾ ਸਮੇਂ ਦੀ ਝਾਂਸੀ ਦੀ ਰਾਣੀ ਦੱਸਿਆ ਸੀ ਅਤੇ ਭਾਜਪਾ ਨੂੰ ਚਿਤਾਵਨੀ ਦਿਤੀ ਸੀ ਕਿ ਮਮਤਾ ਉਹਨਾਂ 'ਤੇ ਹੋ ਰਹੇ ਹਮਲਿਆਂ ਨਾਲ ਝੁਕਣ ਵਾਲੀ ਨਹੀਂ ਹੈ ਕਿਉਂਕਿ ਉਹਨਾਂ ਦੀ ਪਾਰਟੀ ਦੇ ਲੋਕ ਉਹਨਾਂ ਦੇ ਨਾਲ ਖੜੇ ਹਨ। ਇਸ ਬਿਆਨ 'ਤੇ ਭਾਜਪਾ ਨੇਤਾ ਅਤੇ ਕੇਂਦਰੀ ਮੰਤਰੀ ਗਿਰਿਰਾਜ ਸਿੰਘ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ।

Mamta Banerjee Mamta Banerjee

ਉਹਨਾਂ ਕਿਹਾ ਕਿ ਮਮਤਾ ਪੂਤਨਾ ਤਾਂ ਹੋ ਸਦਕੀ ਹੈ ਪਰ ਝਾਂਸੀ ਦੀ ਰਾਣੀ ਨਹੀਂ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਿੰਘ ਨੇ ਕਿਹਾ ਕਿ ਝਾਂਸੀ ਦੀ ਰਾਣੀ ਦੇ 'ਤੇ ਇਹ ਗਾਲ ਕੱਢਣ ਦੇ ਬਰਾਬਰ ਹੈ। ਉਹ ਪੂਤਨਾ ਹੋ ਸਦਕੀ ਹੈ, ਝਾਂਸੀ ਦੀ ਰਾਣੀ ਨਹੀਂ ਹੋ ਸਕਦੀ ਹੈ। ਜਿਹਨਾਂ ਨੇ ਬੰਗਾਲ ਨੂੰ ਤਬਾਹ ਕਰ ਕੇ ਰੱਖ ਦਿਤਾ ਹੈ। ਉਹ ਕਿਮ ਜੋਂਗ ਬਣ ਸਕਦੀ ਹੈ। ਅਪਣੇ ਵਿਰੁਧ ਬੋਲਣ ਵਾਲੇ ਲੋਕਾਂ ਦਾ ਕਤਲ ਕਰ ਸਕਦੀ ਹੈ।

Rani Lakshmi BaiRani Lakshmi Bai

ਉਹ ਪਦਮਾਵਤੀ ਅਤੇ ਝਾਂਸੀ ਦੀ ਰਾਣੀ ਨਹੀਂ ਬਣ ਸਕਦੀ। ਜੋ ਰੋਹਿੰਗੀਆ ਅਤੇ ਬੰਗਲਾਦੇਸ਼ੀ ਘੁਸਪੈਠੀਆਂ ਨੂੰ ਸਮਰਥਨ ਦੇਵੇ ਅਤੇ ਭਾਰਤ ਨੂੰ ਤੋੜਨ ਦੀ ਗੱਲ ਕਰੇ, ਹਿੰਦੂਆਂ ਨੂੰ ਕੱਢਣ ਦੀ ਗੱਲ ਕਰੇ ਉਹ ਝਾਂਸੀ ਦੀ ਰਾਣੀ ਨਹੀਂ ਹੋ ਸਕਦੀ। ਗਿਰਿਰਾਜ ਨੇ ਕਿਹਾ ਕਿ ਝਾਂਸੀ ਦੀ ਰਾਣੀ ਨੇ ਹਿੰਦੂਸਤਾਨ ਨੂੰ ਬਚਾਉਣ ਲਈ ਲੜਾਈ ਲੜੀ ਸੀ ਜਦਕਿ ਮਮਤਾ ਹਿੰਦੂਸਾਨ ਨੂੰ ਤੋੜਨ ਦੀ ਲੜਾਈ ਲੜਦੀ ਹੈ।

TMC LogoTMC

ਦੱਸ ਦਈਏ ਕਿ ਇਸ ਤੋਂ ਪਹਿਲਾਂ ਗਿਰਿਰਾਜ ਨੇ ਕਿਹਾ ਸੀ ਕਿ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਸੁਪਰ ਨੌਂਟਕੀ ਮਾਸਟਰ ਹਨ। ਕੇਂਦਰੀ, ਸੂਖਮ, ਛੋਟੇ ਅਤੇ ਮੱਧ ਉਦਯੋਗ ਰਾਜ ਮੰਤਰੀ ਨੇ ਕਿਹਾ ਸੀ ਕਿ ਮਮਤਾ ਬੈਨਰਜੀ ਸੱਭ ਜਾਣਦੀ ਹੈ। ਮਮਤਾ ਬੈਨਰਜੀ ਨੇ ਵਿਪੱਖੀ ਸਮੂਹਾਂ ਨੂੰ ਝਟਕਾ ਦੇਣ ਲਈ ਇਹ ਨਾਟਕ ਕੀਤਾ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement