
ਬੀਜੇਪੀ ਦੇ ਸੀਨੀਅਰ ਆਗੂਆਂ ਸਾਹਮਣੇ ਭੜਕਾਊ ਗੱਲਾ ਕਰਦੇ ਹਨ ਗਿਰਿਰਾਜ
ਬੇਗੂਸਰਾਏ: ਅਪਣੇ ਭੜਕਾਊ ਅਤੇ ਸੰਪਰਾਦਿਕ ਭਾਸ਼ਣ ਕਾਰਣ ਹਮੇਸ਼ਾ ਚਰਚਾ ਵਿਚ ਰਹਿਣ ਵਾਲੇ ਕੇਂਦਰੀ ਮੰਤਰੀ ਗਿਰਿਰਾਜ ਸਿੰਗ ਨੇ ਅਪਣਾ ਪੁਰਾਣਾ ਰਵੱਈਆ ਫਿਰ ਤੋਂ ਅਖ਼ਤਿਆਰ ਕਰ ਲਿਆ ਹੈ। ਬੇਗੁਸਰਾਏ ਤੋਂ ਐਨਡੀਏ ਦੇ ਉਮੀਦਵਾਰ ਗਿਰਿਰਾਜ ਸਿੰਘ ਨੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਦੇ ਸਾਹਮਣੇ ਮੰਚ ਤੋਂ ਮੁਸਲਿਮ ਸਮੁਦਾਇ ਦੇ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਕਬਰ ਲਈ ਤਿੰਨ ਹੱਥਾਂ ਦੀ ਜ਼ਮੀਨ ਚਾਹੀਦੀ ਹੈ ਤਾਂ ਵੰਦੇ ਮਾਤਰਮ ਗਾਉਣਾ ਹੋਵੇਗਾ ਅਤੇ ਭਾਰਤ ਮਾਤਾ ਦੀ ਜੈ ਕਹਿਣਾ ਹੋਵੇਗਾ।
Giriraj Singh
ਗਿਰਿਰਾਜ ਨੇ ਕਿਹਾ ਕਿ ਜੇਕਰ ਤੁਸੀਂ ਅਜਿਹਾ ਨਹੀਂ ਕਰ ਸਕਦੇ ਹੋ ਤਾਂ ਦੇਸ਼ ਤੁਹਾਨੂੰ ਕਦੇ ਮੁਆਫ਼ ਨਹੀਂ ਕਰੇਗਾ। ਗਿਰਿਰਾਜ ਨੇ ਅੱਗੇ ਕਿਹਾ ਕਿ ਕੁਝ ਲੋਕ ਬਿਹਾਰ ਦੀ ਧਰਤੀ ਨੂੰ ਖੂਨ ਨਾਲ ਰੰਗਣਾ ਚਾਹੁੰਦੇ ਹਨ, ਸੰਪਰਦਾਇਕ ਅੱਗ ਫੈਲਾਉਣਾ ਚਾਹੁੰਦੇ ਹਨ ਪਰ ਜਦੋਂ ਤਕ ਬੀਜੇਪੀ ਹੈ ਨਾ ਤਾਂ ਬਿਹਾਰ ਵਿਚ ਅਜਿਹਾ ਹੋਵੇਗਾ ਨਾ ਹੀ ਬੇਗੂਸਰਾਏ ਦੀ ਧਰਤੀ ’ਤੇ ਅਜਿਹਾ ਹੋਣ ਦਿੱਤਾ ਜਾਵੇਗਾ।
Amit Shah
ਇਸ ਤੋਂ ਇਲਾਵਾ ਗਿਰਿਰਾਜ ਨੇ ਰਾਸ਼ਟਰੀ ਜਨਤਾ ਦਲ ਦੇ ਦਰਭੰਗ ਤੋਂ ਉਮੀਦਵਾਰ ਅਬਦੁੱਲ ਬਾਰੀ ਸਿਦਿਕੀ ਬਾਰੇ ਕਿਹਾ ਕਿ ਆਰਜੇਡੀ ਦੇ ਉਮੀਦਵਾਰ ਦਰਭੰਗ ਵਿਚ ਕਹਿੰਦੇ ਹਨ ਕਿ ਵੰਦੇ ਮਾਤਰਮ ਮੈਂ ਨਹੀਂ ਬੋਲਾਂਗਾ। ਬੇਗੂਸਰਾਏ ਵਿਚ ਵੀ ਕੁਝ ਲੋਕ ਆ ਕੇ ਵੱਡੇ ਭਰਾ ਦਾ ਕੁੜਤਾ ਅਤੇ ਛੋਟੇ ਭਰਾ ਦਾ ਪਜਾਮਾ ਪਾ ਕੇ ਘੁੰਮਦੇ ਹਨ।
अब सुनिए केंद्रीय मंत्री गिरिराज सिंह को जिन्होंने अपने राष्ट्रीय अध्यक्ष अमित साह के सामने बेगुसराय कि मंच पर मुस्लिम समुदाय के लोगों को कहा है कि अगर क़ब्र के लिए तीन इंच ज़मीन चाहिए तो आपको वंदेमातरम् का गानऔर भारत माता की जय कहना होगा।अन्यथा देश तुम्हें कभी माफ़ नहीं करेगी । pic.twitter.com/ZrkHNkH5Au
— manish (@manishndtv) April 24, 2019
ਪਰ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਜੋ ਵੰਦੇ ਮਾਤਰਮ ਨਹੀਂ ਗਾ ਸਕਦਾ, ਜੋ ਭਾਰਤ ਮਾਤਾ ਦਾ ਸਤਿਕਾਰ ਨਹੀਂ ਕਰ ਸਕਦਾ ਉਹ ਇਕ ਗੱਲ ਯਾਦ ਰੱਖੇ ਕਿ ਗਿਰਿਰਾਜ ਦੇ ਨਾਨਾ-ਦਾਦਾ ਸਿਮਰੀਆ ਘਾਟ ਵਿਚ ਗੰਗਾ ਨਦੀ ਕਿਨਾਰੇ ਮਰੇ ਹਨ ਜਦ ਉਹਨਾਂ ਦੀ ਕਬਰ ਨਹੀਂ ਬਣੀ ਤੇ ਤੁਹਾਨੂੰ ਤਾਂ ਫਿਰ ਵੀ ਤਿੰਨ ਹੱਥ ਦੀ ਥਾਂ ਚਾਹੀਦੀ ਹੈ। ਤੁਸੀਂ ਅਜਿਹਾ ਨਹੀਂ ਕਰੋਗੇ ਤਾਂ ਦੇਸ਼ ਤੁਹਾਨੂੰ ਦੇਸ਼ ਕਦੇ ਮੁਆਫ਼ ਨਹੀਂ ਕਰ ਸਕੇਗਾ।
ਹਾਲਾਂਕਿ ਜਾਣਕਾਰਾਂ ਦਾ ਮੰਨਣਾ ਹੈ ਕਿ ਗਿਰਿਰਾਜ ਇਸ ਵਾਰ ਨਿਤੀਸ਼ ਕੁਮਾਰ ਨਾਲ ਸਟੇਜ ’ਤੇ ਹੁੰਦੇ ਹਨ ਤਾਂ ਉਸ ਵਕਤ ਸੱਭ ਦਾ ਸਾਥ ਸੱਭ ਦਾ ਵਿਕਾਸ ਅਤੇ ਸੰਪਰਦਾਇਕ ਸਦਭਾਵਨਾ ਕਾਇਮ ਰੱਖਣ ਦੀ ਗੱਲ ਕਰਦੇ ਹਨ ਪਰ ਜਦੋਂ ਉਹ ਅਪਣੇ ਸਟੇਜ ਅਤੇ ਅਪਣੀ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਹੁੰਦੇ ਹਨ ਤਾਂ ਮੁਸਲਿਮ ਸਮੁਦਾਇ ਉਹਨਾਂ ਦਾ ਨਿਸ਼ਾਨਾ ਹੁੰਦਾ ਹੈ।
ਇਸ ਦਾ ਕਾਰਣ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਬੇਗੁਸਰਾਏ ਵਿਚ ਇਸ ਵਾਰ ਤਿਕੋਣਾ ਮੁਕਾਬਲਾ ਹੋ ਰਿਹਾ ਹੈ। ਇਸ ਗੱਲ ਦਾ ਅੰਦਾਜਾ ਲਗਾਇਆ ਜਾ ਰਿਹਾ ਕਿ ਜਾਂ ਤਾਂ ਇਹ ਉਹਨਾਂ ਦੀ ਰਣਨੀਤੀ ਦਾ ਹਿੱਸਾ ਹੈ ਕਿ ਜਦੋਂ ਤਕ ਸੰਪਰਦਾਇਕ ਸਦਭਾਵਨਾ ਕਾਇਮ ਨਹੀਂ ਹੋਵੇਗੀ ਉਹਨਾਂ ਦੀ ਜਿੱਤ ਦਾ ਰਸਤਾ ਨਹੀਂ ਖੁੱਲ੍ਹੇਗਾ। ਇਸ ਲਈ ਉਹਨਾਂ ਨੇ ਜਾਣਬੁੱਝ ਕੇ ਵੰਦੇ ਮਾਤਰਮ, ਭਾਰਤ ਮਾਤਾ ਦੀ ਜੈ, ਕਬਰਿਸਤਾਨ ਅਤੇ ਕਬਰ ਲਈ ਜ਼ਮੀਨ ਦਾ ਮੁੱਦਾ ਛੇੜਿਆ ਹੈ।