
ਹਵਾਬਾਜ਼ੀ ਮੰਤਰੀ ਹਰਦੀਪ ਪੁਰੀ ਨੇ ਟਵੀਟ ਜ਼ਰੀਏ ਸਾਂਝੀ ਕੀਤੀ ਜਾਣਕਾਰੀ
ਨਵੀਂ ਦਿੱਲੀ : ਕਰੋਨਾ ਮਾਹਮਾਰੀ ਕਾਰਨ ਹੋਈ ਪੂਰਨ ਤਾਲਾਬੰਦੀ ਤੋਂ ਬਾਅਦ ਜ਼ਿੰਦਗੀ ਇਕ ਵਾਰ ਫਿਰ ਥਿਰਕਣੀ ਸ਼ੁਰੂ ਹੋ ਗਈ ਹੈ। ਦੁਨੀਆਂ ਭਰ ਦੇ ਦੇਸ਼ ਤਾਲਾਬੰਦੀ ਦੀਆਂ ਪਾਬੰਦੀਆਂ ਨੂੰ ਸਹਿਜੇ-ਸਹਿਜੇ ਸਮਾਪਤ ਕਰ ਕੇ ਕਾਰੋਬਾਰ ਅਤੇ ਹੋਰ ਗਤੀਵਿਧੀਆਂ ਨੂੰ ਪਟੜੀ 'ਤੇ ਲਿਆਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਇਸੇ ਦੌਰਾਨ ਭਾਰਤ ਅੰਦਰ ਵੀ ਆਮ ਜਨ-ਜੀਵਨ ਤੋਂ ਇਲਾਵਾ ਹਵਾਈ ਸੇਵਾਵਾਂ ਮੁੜ ਸ਼ੁਰੂ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਇਸੇ ਤਹਿਤ ਦੇਸ਼ ਅੰਦਰ ਬੀਤੀ 25 ਮਈ ਨੂੰ ਘਰੇਲੂ ਉਡਾਨਾਂ ਮੁੜ ਸ਼ੁਰੂ ਕਰ ਦਿਤੀਆਂ ਗਈਆਂ ਸਨ।
flights
ਭਾਰਤ ਨੇ ਕੌਮਾਂਤਰੀ ਉਡਾਨਾਂ ਨੂੰ ਵੀ ਮੁੜ ਸ਼ੁਰੂ ਕਰਨ ਦੀ ਤਿਆਰੀ ਸ਼ੁਰੂ ਕਰ ਦਿਤੀ ਹੈ। ਇਸ ਲਈ ਕੁੱਝ ਦੇਸ਼ਾਂ ਵਲੋਂ ਹਰੀ ਝੰਡੀ ਮਿਲਣ ਦੀ ਉਡੀਕ ਕੀਤੀ ਜਾ ਰਹੀ ਹੈ। ਕਰੋਨਾ ਦੇ ਪ੍ਰਕੋਪ ਕਾਰਨ ਪਿਛਲੇ ਦਿਨਾਂ ਦੌਰਾਨ ਜਪਾਨ ਅਤੇ ਸਿੰਗਾਪੁਰ ਸਮੇਤ ਕਈ ਦੇਸ਼ਾਂ ਨੇ ਵਿਦੇਸ਼ੀ ਨਾਗਰਿਕਾਂ ਦੇ ਅਪਣੇ ਦੇਸ਼ਾਂ 'ਚ ਪ੍ਰਵੇਸ਼ 'ਤੇ ਪਾਬੰਦੀ ਲਾ ਦਿਤੀ ਸੀ। ਹੁਣ ਜਿਵੇਂ ਹੀ ਇਨ੍ਹਾਂ ਦੇਸ਼ਾਂ ਵਲੋਂ ਵਿਦੇਸ਼ੀ ਨਾਗਰਿਕਾਂ ਨੂੰ ਪ੍ਰਵੇਸ਼ ਸਬੰਧੀ ਨਿਯਮਾਂ 'ਚ ਢਿੱਲ ਦਿਤੀ ਜਾਵੇਗੀ, ਭਾਰਤ ਵਲੋਂ ਵਿਦੇਸ਼ੀ ਉਡਾਨਾਂ ਸ਼ੁਰੂ ਕਰਨ ਦਾ ਫ਼ੈਸਲਾ ਕਰ ਲਿਆ ਜਾਵੇਗਾ।
Due to increasing demand for resumption of scheduled international flights by people who want to travel abroad due to compelling reasons, I reviewed the state of international flight operations around the world.
— Hardeep Singh Puri (@HardeepSPuri) June 7, 2020
Globally the situation is far from normal.@MoCA_GoI @PIB_India
ਇਸ ਸਬੰਧੀ ਟਵੀਟ ਜ਼ਰੀਏ ਜਾਣਕਾਰੀ ਦਿੰਦਿਆਂ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪਪੁਰੀ ਨੇ ਕਿਹਾ ਕਿ ਜਿਵੇਂ ਹੀ ਇਨ੍ਹਾਂ ਦੇਸ਼ਾਂ ਵਲੋਂ ਵਿਦੇਸ਼ੀ ਨਾਗਰਿਕਾਂ ਨੂੰ ਦਾਖ਼ਲੇ ਦੇ ਨਿਯਮਾਂ 'ਚ ਢਿੱਲ ਦਿਤੀ ਜਾਵੇਗੀ, ਕੌਮਾਂਤਰੀ ਉਡਾਨਾਂ ਨੂੰ ਮੁੜ ਸ਼ੁਰੂ ਕਰਨ ਦਾ ਐਲਾਨ ਕਰ ਦਿਤਾ ਜਾਵੇਗਾ।
flights
ਇਸੇ ਦੌਰਾਨ ਏਅਰ ਇੰਡੀਆ ਨੇ 5 ਜੂਨ ਤੋਂ ਵੰਦੇ ਭਾਰਤ ਮਿਸ਼ਨ ਤਹਿਤ ਅਮਰੀਕਾ ਅਤੇ ਕਨਾਡਾ ਸਮੇਤ ਵਿਸ਼ਵ ਦੇ ਕਈ ਦੇਸ਼ਾਂ 'ਚ ਜਾਣ ਵਾਲੇ ਯਾਤਰੀਆਂ ਲਈ ਬੂਕਿੰਗ ਦਾ ਕੰਮ ਸ਼ੁਰੂ ਕਰ ਦਿਤਾ ਹੈ। ਸਰਕਾਰ ਦੇ ਵੰਦੇ ਭਾਰਤ ਮਿਸ਼ਨ ਦੇ ਤਹਿਤ ਪੰਜ ਜੂਨ ਤੋਂ ਬੂਕਿੰਗ ਕਰਵਾ ਕੇ 9 ਤੋਂ 30 ਜੂਨ, 2020 ਵਿਚਕਾਰਲੇ ਸਮੇਂ 'ਚ ਯਾਤਰਾ ਕੀਤੀ ਜਾ ਸਕੇਗੀ। ਇਹ ਉਡਾਨਾਂ ਅਮਰੀਕਾ ਅਤੇ ਕਨਾਡਾ ਦੇ ਕਈ ਮਹੱਤਵਪੂਰਨ ਸ਼ਹਿਰਾਂ ਨਿਊਯਾਰਕ, ਸ਼ਿਕਾਂਗੋ, ਵਾਸ਼ਿੰਗਟਨ, ਸੈਨ ਫਰਾਂਸਿਸਕੋ, ਵੈਨਕੂਵਰ ਅਤੇ ਟਰਾਂਟੋ ਵਰਗੇ ਸ਼ਹਿਰਾਂ ਲਈ ਉਪਲਬਧ ਹੋਵੇਗੀ।
flights
ਹਵਾਬਾਜ਼ੀ ਮੰਤਰੀ ਅਨੁਸਾਰ ਕੌਮਾਂਤਰੀ ਉਡਾਨਾਂ ਦੇ ਨਿਰੰਤਰ ਚੱਲਣ 'ਚ ਅਜੇ ਸਮਾਂ ਲੱਗ ਸਕਦਾ ਹੈ। ਦੇਸ਼ ਦੇ ਜ਼ਿਆਦਾਤਰ ਸ਼ਹਿਰ ਅਜੇ ਰੈਡ ਜ਼ੋਨ 'ਚ ਹਨ। ਫਲਸਰੂਪ ਬਾਹਰਲੇ ਸ਼ਹਿਰਾਂ ਦੇ ਲੋਕ ਫਲਾਈਟ ਫੜਨ ਲਈ ਨਹੀਂ ਆ ਸਕਦੇ। ਇਸ ਤੋਂ ਇਲਾਵਾ ਦੇਸ਼ ਅੰਦਰ ਆਉਣ ਤੋਂ ਬਾਅਦ ਉਨ੍ਹਾਂ ਨੂੰ 14 ਦਿਨਾਂ ਲਈ ਇਕਾਂਤਵਾਸ 'ਚ ਵੀ ਰਹਿਣਾ ਪੈ ਸਕਦਾ ਹੈ। ਇਸੇ ਤਰ੍ਹਾਂ ਘਰੇਲੂ ਉਡਾਨਾਂ ਨੂੰ ਵੀ ਅਜੇ 50-60 ਫ਼ੀਸਦੀ ਦੇ ਲੈਵਲ ਤਕ ਪਹੁੰਚਣ 'ਚ ਵਕਤ ਲਗ ਸਕਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।