' ਯੂਨੀਵਰਸਿਟੀ ਦੇ ਚਾਰੋਂ ਮੁੱਖ ਗੇਟਾਂ ਨੂੰ ਜਿੰਦੇ ਮਾਰ ਕੇ ਯੂਨੀਵਰਸਿਟੀ ਨੂੰ ਬੰਦ ਕੀਤਾ ਜਾਵੇਗਾ'
ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਵਿਖੇ ਚੱਲ ਰਹੇ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ 'ਚ 10 ਨਵੰਬਰ ਨੂੰ ਵੱਡੇ ਪੱਧਰ ਉੱਤੇ ਇਸ ਮੋਰਚੇ ਦੇ ਸਮਰਥਨ ਵਿਚ ਕਿਸਾਨ ਜਥੇਬੰਦੀਆਂ ਅਤੇ ਪੰਜਾਬ ਦੇ ਸੀਨੀਅਰ ਰਾਜਸੀ ਆਗੂ ਯੂਨੀਵਰਸਿਟੀ ਪਹੁੰਚਣਗੇ। ਜਾਣਕਾਰੀ ਮੁਤਾਬਿਕ 10 ਨਵੰਬਰ ਨੂੰ ਯੂਨੀਵਰਸਿਟੀ ਬਚਾਓ ਮੋਰਚੇ ਵਿਚ ਪੰਜਾਬ ਭਰ ’ਚੋਂ ਲੋਕ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਇਥੇ ਆਉਣਗੇ ਅਤੇ ਕੇਂਦਰ ਸਰਕਾਰ ਦੇ ਸੈਨੇਟ ਅਤੇ ਸਿੰਡੀਕੇਟ ਭੰਗ ਕਰਨ ਦੇ ਇਸ ਲਈ ਵਿਰੁੱਧ ਆਪਣਾ ਰੋਸ ਪ੍ਰਦਰਸ਼ਨ ਪ੍ਰਗਟ ਕਰਨਗੇ। ਇਸ ਤੋਂ ਇਲਾਵਾ ਇਹ ਵੀ ਜਾਣਕਾਰੀ ਮਿਲੀ ਹੈ ਕਿ 10 ਨਵੰਬਰ ਨੂੰ ਹੀ ਵਿਦਿਆਰਥੀਆਂ ਵਲੋਂ ਯੂਨੀਵਰਸਿਟੀ ਦੇ ਚਾਰੋਂ ਮੁੱਖ ਗੇਟਾਂ ਨੂੰ ਜਿੰਦੇ ਮਾਰ ਕੇ ਯੂਨੀਵਰਸਿਟੀ ਨੂੰ ਬੰਦ ਕੀਤਾ ਜਾਵੇਗਾ ਤਾਂ ਜੋ ਕੇਂਦਰ ਸਰਕਾਰ ਦੇ ਕੰਨਾਂ ਤੱਕ ਵਿਦਿਆਰਥੀਆਂ ਦੀ ਆਵਾਜ਼ ਪਹੁੰਚਾਈ ਜਾ ਸਕੇ।
