
Randeep Surjewala ਨੇ ਦੋਸ਼ ਲਗਾਇਆ ਕਿ PM ਨੇ ਦੇਸ਼ ਵਿਚ ਪਹਿਲਾਂ ਦੇ ਟੀਕਾਕਰਨ ਪ੍ਰੋਗਰਾਮਾਂ ਬਾਰੇ ਟਿੱਪਣੀ ਕਰ ਅਤੀਤ ਦੀ ਚੁਣੀ ਸਰਕਾਰ ਤੇ ਵਿਗਿਆਨਕਾਂ ਦਾ ਨਿਰਾਦਰ ਕੀਤਾ
ਨਵੀਂ ਦਿੱਲੀ : ਕਾਂਗਰਸ (Congress) ਨੇ ਸਾਰੇ ਸੂਬਿਆਂ ਤੇ ਦੇਸ਼ ਵਾਸੀਆਂ ਦੇ ਟੀਕਾਕਰਨ ਲਈ ਮੁਫ਼ਤ ਟੀਕੇ ਮੁਹਈਆ ਕਰਵਾਉਣ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਦੇ ਐਲਾਨ ’ਤੇ ਕਿਹਾ ਕਿ ਉਹ ‘ਦੇਰ ਆਏ ਪਰ ਪੂਰੀ ਤਰ੍ਹਾਂ ਦਰੁਸਤ ਨਹੀਂ ਆਏ’ ਵਾਂਗੂ ਹੈ ਕਿਉਂਕਿ ਮੁਫ਼ਤ ਟੀਕਾਕਰਨ (Free vaccination) ਦੀ ਮੰਗ ਨੂੰ ਸਰਕਾਰ ਨੇ ਰਸਮੀ ਰੂਪ ਨਾਲ ਮੰਨਿਆ ਹੈ।
Prime minister narendra modi
ਹੋਰ ਪੜ੍ਹੋ: ਕੇਂਦਰ ਤੇ ਸੂਬਾ ਸਰਕਾਰਾਂ ਆਪਸ 'ਚ ਲੜਨਾ ਬੰਦ ਕਰਨ ਤੇ ਤੀਜੀ ਲਹਿਰ ਨੂੰ ਰੋਕਣ ਲਈ ਤਾਂ ਇਕਜੁਟ ਹੋ ਜਾਣ
ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ (Randeep Surjewala) ਨੇ ਇਹ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨੇ ਦੇਸ਼ ਵਿਚ ਪਹਿਲਾਂ ਦੇ ਟੀਕਾਕਰਨ ਦੇ ਪ੍ਰੋਗਰਾਮਾਂ ਬਾਰੇ ਟਿੱਪਣੀ ਕਰ ਕੇ ਅਤੀਤ ਦੀ ਚੁਣੀ ਹੋਈ ਸਰਕਾਰ ਅਤੇ ਵਿਗਿਆਨਕਾਂ ਦਾ ਨਿਰਾਦਰ ਕੀਤਾ ਹੈ।
Randeep Surjewala
ਹੋਰ ਪੜ੍ਹੋ: ਅੰਮਿ੍ਤਸਰ ਦੀ ਕੇਂਦਰੀ ਜੇਲ 'ਚ 'ਗੈਂਗਵਾਰ', ਗੈਂਗਸਟਰ ਲਖਵਿੰਦਰ ਸਿੰਘ ਲੱਖਾ ਦਾ ਕਤਲ
ਉਨ੍ਹਾਂ ਕਿਹਾ,‘‘ਮਨਮੋਹਨ ਸਿੰਘ (Manmohan Singh), ਸੋਨੀਆਂ ਗਾਂਧੀ (Sonia Gandhi) ਅਤੇ ਰਾਹੁਲ ਗਾਂਧੀ (Rahul Gandhi) ਨੇ ਪਿਛਲੇ ਕਈ ਮਹੀਨਿਆਂ ਵਿਚ ਵਾਰ ਵਾਰ ਇਹ ਮੰਗ ਰੱਖੀ ਕਿ 18 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਮੁਫ਼ਤ ਟੀਕਾ ਲਗਣਾ ਚਾਹੀਦਾ ਹੈ ਪਰ ਮੋਦੀ ਸਰਕਾਰ (Modi government) ਨੇ ਇਸ ਤੋਂ ਇਨਕਾਰ ਕਰ ਦਿਤਾ।
Supreme Court
ਹੋਰ ਪੜ੍ਹੋ: 21 ਜੂਨ ਤਕ ਕੇਂਦਰ ਸਾਰੇ ਦੇਸ਼ ਵਿਚ ਮੁਫ਼ਤ ਵੈਕਸੀਨ ਰਾਜਾਂ ਰਾਹੀਂ ਲਗਵਾਏਗਾ
ਫਿਰ ਸੁਪਰੀਮ ਕੋਰਟ (Supreme Court) ਨੇ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਨੂੰ ਕਟਿਹਰੇ ਵਿਚ ਖੜਾ ਕੀਤਾ।’’ ਉਨ੍ਹਾਂ ਕਿਹਾ ਕਿ ਫਿਲਹਾਲ ਖ਼ੁਸ਼ੀ ਹੈ ਕਿ ਸਾਰੇ ਨਾਗਰਿਕਾਂ ਨੂੰ ਮੁਫ਼ਤ ਟੀਕਾ ਲੱਗੇਗਾ, ਸਰਕਾਰ ਨੇ ਰਸਮੀ ਰੂਪ ਨਾਲ ਮੰਨ ਹੀ ਲਿਆ।