
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਹਾਈਕਮਾਨ ਦੀ ਤਿੰਨ ਮੈਂਬਰੀ ਕਮੇਟੀ ਕੋਲ ਪੇਸ਼ ਹੋਣ ਲਈ ਪਹੁੰਚੇ ਹਨ।
ਨਵੀਂ ਦਿੱਲੀ: ਬੀਤੇ ਕਈ ਦਿਨਾਂ ਤੋਂ ਪੰਜਾਬ ਕਾਂਗਰਸ (Punjab Congress) ਵਿਚ ਜਾਰੀ ਘਮਸਾਨ ਦੇ ਚਲਦਿਆਂ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ( Captain Amarinder Singh) ਕਾਂਗਰਸ ਹਾਈਕਮਾਨ ਦੀ ਤਿੰਨ ਮੈਂਬਰੀ ਕਮੇਟੀ ਕੋਲ ਪੇਸ਼ ਹੋਣ ਲਈ ਪਹੁੰਚੇ ਹਨ। ਮੁੱਖ ਮੰਤਰੀ ਦੀ ਹਾਈਕਮਾਨ ਨਾਲ ਇਹ ਬੈਠਕ ਕਾਫੀ ਅਹਿਮ ਮੰਨੀ ਜਾ ਰਹੀ ਹੈ।
Captain Amarinder singh
ਇਹ ਵੀ ਪੜ੍ਹੋ: PGI ਦਾਖਲ ਮਿਲਖਾ ਸਿੰਘ ਨਾਲ PM Modi ਨੇ ਕੀਤੀ ਗੱਲ, ਜਲਦ ਸਿਹਤਮੰਦ ਹੋਣ ਦੀ ਕੀਤੀ ਕਾਮਨਾ
ਇਸ ਮੀਟਿੰਗ ਤੋਂ ਬਾਅਦ ਕਾਂਗਰਸ (Congress) ਵਿਚ ਜਾਰੀ ਆਪਸੀ ਕਲੇਸ਼ ਖ਼ਤਮ ਹੋਣ ਦੀ ਉਮੀਦ ਵੀ ਜਤਾਈ ਜਾ ਰਹੀ ਹੈ। ਦੱਸ ਦਈਏ ਕਿ ਮੁੱਖ ਮੰਤਰੀ ਤੋਂ ਪਹਿਲਾਂ ਕਾਂਗਰਸ ਦਾ ਹਰ ਵਿਧਾਇਕ ਅਤੇ ਸੰਸਦ ਮੈਂਬਰ ਇਸ ਤਿੰਨ ਮੈਂਬਰੀ ਕਮੇਟੀ ਅੱਗੇ ਪੇਸ਼ ਹੋ ਚੁੱਕਿਆ ਹੈ। ਪੰਜਾਬ ਕਾਂਗਰਸ ਵਿਚ ਜਾਰੀ ਘਮਸਾਨ ਸਬੰਧੀ ਪਾਰਟੀ ਦੇ ਹਰ ਸੀਨੀਅਰ ਆਗੂ ਨੇ ਇਸ ਕਮੇਟੀ ਅੱਗੇ ਅਪਣੇ ਵਿਚਾਰ ਰੱਖੇ ਹਨ।
Harish Rawat
ਇਹ ਵੀ ਪੜ੍ਹੋ: ਪਿਤਾ ਦੀ ਮੌਤ ਤੋਂ ਬਾਅਦ Cycle Girl ਦਾ ਸਹਾਰਾ ਬਣੀ ਪ੍ਰਿਅੰਕਾ ਗਾਂਧੀ
ਜ਼ਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੀ ਹਾਕਮ ਪਾਰਟੀ ਵਿਚ ਕੋਟਕਪੂਰਾ ਗੋਲੀ ਕਾਂਡ ਬਾਰੇ ਹਾਈ ਕੋਰਟ ਦੇ ਫ਼ੈਸਲੇ ਤੋਂ ਬਾਅਦ ਪੈਦਾ ਹੋਈਆਂ ਨਾਰਾਜ਼ਗੀਆਂ ਦੇ ਚਲਦੇ ਬਗ਼ਾਵਤੀ ਸੁਰਾਂ ਦਾ ਸੰਕਟ ਹਾਈ ਕਮਾਨ ਦੇ ਦਖ਼ਲ ਦੇ ਬਾਵਜੂਦ ਬਰਕਰਾਰ ਰਹਿਣ ਕਾਰਨ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ (Sonia Gandhi) ਵਲੋਂ ਮਸਲੇ ਦੇ ਹੱਲ ਲਈ ਪਾਰਟੀ ਹਾਈ ਕਮਾਨ ਦੇ ਵੱਡੇ ਆਗੂਆਂ ਦੀ ਕਮੇਟੀ ਗਠਤ ਕੀਤੀ ਗਈ ਸੀ।
Sonia Gandhi
ਇਸ ਕਮੇਟੀ ਵਿਚ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ (Harish Rawat) ਦੇ ਨਾਲ ਸੀਨੀਅਰ ਆਗੂ ਮਲਕ ਅਰਜਨ ਖੜਗੇ ਅਤੇ ਦਿੱਲੀ ਦੇ ਆਗੂ ਜੇ.ਪੀ. ਅਗਰਵਾਲ ਸ਼ਾਮਲ ਹਨ।