
ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਨੇ ਅੱਜ ਦਿੱਲੀ ‘ਚ ਪ੍ਰਧਾਨ ਮੰਤਰੀ ਨਰਿੰਂਦਰ ਮੋਦੀ ਨਾਲ ਮੁਲਾਕਾਤ ਕੀਤੀ। ਮਹਾਰਾਸ਼ਟਰ ਦੇ ਕਈ ਮੁੱਦਿਆਂ ’ਤੇ ਵਿਚਾਰ ਚਰਚਾ ਕੀਤੀ ਗਈ।
ਨਵੀਂ ਦਿੱਲੀ: ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ (Maharashtra CM Uddhav Thackeray), ਅਜੀਤ ਪਵਾਰ ਅਤੇ ਅਸ਼ੋਕ ਚਵਾਨ ਨੇ ਅੱਜ ਦਿੱਲੀ ‘ਚ ਪ੍ਰਧਾਨ ਮੰਤਰੀ ਨਰਿੰਂਦਰ ਮੋਦੀ (PM Narendra Modi) ਨਾਲ ਮੁਲਾਕਾਤ ਕੀਤੀ। ਉਧਵ ਠਾਕਰੇ ਨੇ ਦੱਸਿਆ ਕਿ ੳਹਨਾਂ ਨੇ ਮਹਾਰਾਸ਼ਟਰ ਦੇ ਬਹੁਤ ਸਾਰੇ ਮੁੱਦਿਆਂ ਨੂੰ ਪ੍ਰਧਾਨ ਮੰਤਰੀ ਮੋਦੀ ਸਾਹਮਣੇ ਰੱਖਿਆ।
ਇਹ ਵੀ ਪੜ੍ਹੋ-WHO ਨੇ ਕੋਰੋਨਾ ਪਾਬੰਦੀਆਂ ਹਟਾਉਣ ਵਾਲੇ ਦੇਸ਼ਾਂ 'ਤੇ ਜਤਾਈ ਸਖਤ ਚਿੰਤਾ
Uddhav Thackeray
ਉਧਵ ਠਾਕਰੇ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਾਲ ਗੱਲਬਾਤ ਦੌਰਾਨ ਉਹਨਾਂ ਨੇ ਮਰਾਠਾ ਰਾਖਵਾਂਕਰਨ (Maratha Reservation) ਦਾ ਮੁੱਦਾ ਚੁੱਕਿਆ, ਜਿਸ ‘ਚ ਉਹਨਾਂ ਪ੍ਰਧਾਨ ਮੰਤਰੀ ਮੋਦੀ ਨੂੰ ਕਿਹਾ ਕਿ ਮਰਾਠਾ ਭਾਈਚਾਰੇ ਨੂੰ ਰਾਖਵਾਂਕਰਨ ਦੀ ਸਹੂਲਤ ਮੁੱਹਈਆ ਕਰਵਾਉਣ ਲਈ ਕਾਨੂੰਨੀ ਪਹਿਲ ਕੀਤੀ ਜਾਣੀ ਚਾਹੀਦੀ ਹੈ ਅਤੇ ਜੇ ਹੋ ਸਕੇ ਤਾਂ ਭਾਰਤ ਸਰਕਾਰ ਨੂੰ 50 ਪ੍ਰਤੀਸ਼ਤ ਸੀਮਾ ਵਧਾਉਣ ਬਾਰੇ ਵੀ ਵਿਚਾਰ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ-'ਸਾਈਕਲ ਗਰਲ' ਨਾਲ ਪ੍ਰਿਯੰਕਾ ਗਾਂਧੀ ਨੇ ਫੋਨ 'ਤੇ ਗੱਲਬਾਤ ਕਰ ਦਿੱਤਾ ਇਹ ਭਰੋਸਾ
ਦੱਸਣਯੋਗ ਹੈ ਕਿ ਬੈਠਕ ਤੋਂ ਇੱਕ ਮਹੀਨਾ ਪਹਿਲਾਂ ਸੁਪਰੀਮ ਕੋਰਟ ਨੇ ਮਰਾਠਾ ਭਾਈਚਾਰੇ ਨੂੰ ਮਹਾਰਾਸ਼ਟਰ ਵਿੱਚ ਨੌਕਰੀਆਂ ਅਤੇ ਸਿੱਖਿਆ ਵਿੱਚ ਰਾਖਵਾਂਕਰਨ ਮੁਹੱਈਆ ਕਰਵਾਉਣ ਲਈ ਸਾਲ 2018 ਦੇ ਰਿਜ਼ਰਵੇਸ਼ਨ ਕਾਨੂੰਨ ਨੂੰ ਰੱਦ ਕਰ ਦਿੱਤਾ ਸੀ। ਇਸਤੋਂ ਬਾਅਦ ਉਧਵ ਠਾਕਰੇ ਨੇ ਕਿਹਾ ਕਿ ਸਿਹਤ ਹੀ ਪੂੰਜੀ ਹੈ। ਮਹਾਰਾਸ਼ਟਰ ਵਿੱਚ 18-44 ਸਾਲ ਦੇ ਲੋਕਾਂ ਦੀ 6 ਕਰੋੜ ਦੀ ਅਬਾਦੀ ਹੈ ਅਤੇ 12 ਕਰੋੜ ਟੀਕਿਆਂ ਦੀ ਲੋੜ ਸੀ। ਪਰ ਹੁਣ ਇੱਕ ਵਾਰ ਫਿਰ ਕੇਂਦਰ ਨੇ ਟੀਕਾਕਰਣ ਦੀ ਜ਼ਿੰਮੇਵਾਰੀ ਲੈ ਲਈ ਹੈ। ਅਸੀਂ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕਰਦੇ ਹਾਂ।
Uddhav Thackeray meets PM Modi
ਇਹ ਵੀ ਪੜ੍ਹੋ-ਹਸਪਤਾਲ ਨੇ ਇਸ ਕਾਰਨ ਰੱਦ ਕੀਤਾ ਹਨੀਪ੍ਰੀਤ ਦਾ ਅਟੈਂਡੇਟ ਕਾਰਡ
ਇਸਦੇ ਨਾਲ ਹੀ ਉਧਵ ਠਾਕਰੇ ਨੇ ਕਿਹਾ ਕਿ ਭਾਵੇਂ ਅਸੀਂ ਰਾਜਨੀਤਕ ਤੌਰ ’ਤੇ ਉਹਨਾਂ ਨਾਲ ਨਹੀਂ ਹਾਂ, ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਸਾਡੇ ਉਹਨਾਂ ਨਾਲ ਸੰਬੰਧ ਨਹੀਂ ਹਨ। ਮੈਂ ਕੋਈ ਨਵਾਜ਼ ਸ਼ਰੀਫ਼ ਨੂੰ ਮਿਲਣ ਨਹੀਂ ਗਿਆ ਸੀ। ਸਾਡੀ ਵਨ-ਟੁ-ਵਨ ਮੀਟਿੰਗ ਹੋਈ ਹੈ।