ਦੁਨੀਆਂ ਦੇ ਸਭ ਤੋਂ ਉੱਚੇ ਰੂਟ 'ਤੇ ਸ਼ੁਰੂ ਹੋਈ ਬੱਸ ਸੇਵਾ : ਹੁਣ ਸੈਲਾਨੀ ਦਿੱਲੀ ਤੋਂ ਸਿੱਧੇ ਪਹੁੰਚਣਗੇ ਲੇਹ
Published : Jun 8, 2023, 6:17 pm IST
Updated : Jun 8, 2023, 6:17 pm IST
SHARE ARTICLE
PHOTO
PHOTO

1740 ਰੁਪਏ 'ਚ ਖੂਬਸੂਰਤ ਵਾਦੀਆਂ ਦਾ ਲੈ ਸਕਣਗੇ ਨਜ਼ਾਰਾ

 

ਨਵੀਂ ਦਿੱਲੀ : ਸੈਲਾਨੀ ਅਤੇ ਸਥਾਨਕ ਲੋਕ ਹੁਣ ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਸਿੱਧੇ ਲੇਹ ਪਹੁੰਚ ਸਕਣਗੇ। ਹਿਮਾਚਲ ਪ੍ਰਦੇਸ਼ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਨੇ ਲਗਭਗ 9 ਮਹੀਨਿਆਂ ਬਾਅਦ ਦੁਨੀਆਂ ਦੇ ਸਭ ਤੋਂ ਉੱਚੇ ਮਾਰਗ ਦਿੱਲੀ-ਲੇਹ 'ਤੇ ਬੱਸ ਸੇਵਾ ਸ਼ੁਰੂ ਕੀਤੀ ਹੈ। ਇਹ ਬੱਸ ਅੱਜ ਸਵੇਰੇ 5.30 ਵਜੇ ਕੇਲੌਂਗ ਤੋਂ ਦਿੱਲੀ ਲਈ ਰਵਾਨਾ ਹੋਈ।

ਪਹਿਲੇ ਹੀ ਦਿਨ, 30 ਯਾਤਰੀ ਕੇਲੋਂਗ ਤੋਂ ਆਪਣੇ ਅਗਲੇ ਸਟਾਪ ਲਈ ਬੱਸ ਵਿਚ ਸਵਾਰ ਹੋਏ। ਐਚਆਰਟੀਸੀ ਨੇ ਆਨਲਾਈਨ ਬੁਕਿੰਗ ਵੀ ਸ਼ੁਰੂ ਕਰ ਦਿਤੀ ਹੈ। ਇਸ ਰੂਟ 'ਤੇ ਬੱਸ ਸੇਵਾ ਸ਼ੁਰੂ ਹੋਣ ਨਾਲ ਲੋਕ ਹੁਣ ਦਿੱਲੀ, ਹਰਿਆਣਾ, ਪੰਜਾਬ, ਹਿਮਾਚਲ ਅਤੇ ਲੇਹ-ਲਦਾਖ ਨੂੰ ਇਕੋ ਬੱਸ ਰਾਹੀਂ ਸਫਰ ਕਰ ਸਕਣਗੇ।
ਦਿੱਲੀ ਤੋਂ ਲੇਹ ਤੱਕ ਲਗਭਗ 1026 ਕਿਲੋਮੀਟਰ ਦੀ ਯਾਤਰਾ ਲਈ 1740 ਰੁਪਏ ਦਾ ਕਿਰਾਇਆ ਦੇਣਾ ਹੋਵੇਗਾ। ਇਹ ਯਾਤਰਾ ਕਰੀਬ 30 ਘੰਟਿਆਂ ਵਿੱਚ ਪੂਰੀ ਹੋਵੇਗੀ। ਇਹ ਬੱਸ ਪਿਛਲੇ ਸਾਲ ਬਰਫਬਾਰੀ ਤੋਂ ਬਾਅਦ ਸਤੰਬਰ 2022 ਵਿਚ ਬੰਦ ਕਰ ਦਿਤੀ ਗਈ ਸੀ। ਪਿਛਲੇ ਸਾਲ ਇਹ ਬੱਸ ਸੇਵਾ 15 ਜੂਨ ਨੂੰ ਸ਼ੁਰੂ ਹੋਈ ਸੀ ਪਰ ਇਸ ਵਾਰ ਇਹ ਇੱਕ ਹਫ਼ਤਾ ਪਹਿਲਾਂ ਸ਼ੁਰੂ ਹੋ ਗਈ ਹੈ।

ਦਿੱਲੀ-ਲੇਹ ਮਾਰਗ 'ਤੇ ਯਾਤਰਾ ਕਿਸੇ ਰੋਮਾਂਚ ਤੋਂ ਘੱਟ ਨਹੀਂ ਹੋਵੇਗੀ। ਦਿੱਲੀ ਤੋਂ ਰਵਾਨਾ ਹੋਣ ਤੋਂ ਬਾਅਦ ਬੱਸ ਪਹਿਲਾਂ ਹਿਮਾਚਲ ਅਤੇ ਫਿਰ ਤਿੰਨ ਮੈਦਾਨੀ ਰਾਜਾਂ ਤੋਂ ਹੁੰਦੀ ਹੋਈ ਲੇਹ ਪਹੁੰਚੇਗੀ। ਇਸ ਬੱਸ ਤੋਂ ਸੈਲਾਨੀ 16500 ਫੁੱਟ ਉੱਚੇ ਬਰਾਲਾਚਾ, 15547 ਫੁੱਟ ਨਕੀਲਾ, 17480 ਫੁੱਟ ਉੱਚੇ ਤੰਗਲਾਂਗਲਾ ਅਤੇ 16616 ਫੁੱਟ ਉੱਚੇ ਲਾਚੁੰਗ ਦੱਰੇ ਦੇ ਖੂਬਸੂਰਤ ਨਜ਼ਾਰਿਆਂ ਦਾ ਆਨੰਦ ਲੈ ਸਕਣਗੇ। ਇਹ ਅਦਭੁਤ ਨਜ਼ਾਰਾ ਹਰ ਸਾਲ 3 ਤੋਂ 4 ਮਹੀਨੇ ਹੀ ਦੇਖਣ ਨੂੰ ਮਿਲਦਾ ਹੈ।

3 ਡਰਾਈਵਰ ਅਤੇ 2 ਕੰਡਕਟਰ 30 ਘੰਟਿਆਂ ਦੀ ਯਾਤਰਾ ਲਈ ਲੇਹ-ਦਿੱਲੀ ਰੂਟ 'ਤੇ ਸੇਵਾਵਾਂ ਪ੍ਰਦਾਨ ਕਰਨਗੇ। ਲੇਹ ਤੋਂ ਰਵਾਨਗੀ 'ਤੇ, ਪਹਿਲਾ ਡਰਾਈਵਰ ਬੱਸ ਨੂੰ ਕੇਲੌਂਗ ਲਈ ਲੈ ਜਾਵੇਗਾ। ਦੂਜਾ ਕੀਲੌਂਗ ਤੋਂ ਸੁੰਦਰਨਗਰ, ਤੀਜਾ ਸੁੰਦਰਨਗਰ ਤੋਂ ਦਿੱਲੀ ਜਾਵੇਗਾ। ਇਸੇ ਤਰ੍ਹਾਂ ਇੱਕ ਕੰਡਕਟਰ ਲੇਹ ਤੋਂ ਕੇਲੌਂਗ ਅਤੇ ਦੂਜਾ ਕੇਲੌਂਗ ਤੋਂ ਦਿੱਲੀ ਲਈ ਚੱਲੇਗਾ।

ਐਚਆਰਟੀਸੀ ਕੇਲੌਂਗ ਡਿਪੂ ਇੰਚਾਰਜ ਅੰਚਿਤ ਸ਼ਰਮਾ ਨੇ ਦਸਿਆ ਕਿ ਇਹ ਬੱਸ ਰੋਜ਼ਾਨਾ ਸਵੇਰੇ 4.30 ਵਜੇ ਲੇਹ ਤੋਂ ਰਵਾਨਾ ਹੋਵੇਗੀ ਅਤੇ ਸਵੇਰੇ 5.30 ਵਜੇ ਕੇਲੌਂਗ ਤੋਂ ਦਿੱਲੀ ਲਈ ਰਵਾਨਾ ਹੋਵੇਗੀ। ਇਸ ਦੇ ਨਾਲ ਹੀ ਇੱਕ ਹੋਰ ਬੱਸ ਦਿੱਲੀ ਤੋਂ ਲੇਹ ਲਈ ਰਵਾਨਾ ਹੋਵੇਗੀ।

SHARE ARTICLE

ਏਜੰਸੀ

Advertisement
Advertisement

Director Prem Singh Sidhu Interview

28 Sep 2023 11:19 AM

ਵੇਖੋ Chandigarh ਦੇ ਮਾਹੌਲ ਨੂੰ ਲੈ ਕੇ ਕੀ ਬੋਲੀ Standup comedian Swati Sachdeva ?

28 Sep 2023 11:18 AM

Spokesman Debate: Punjab Police ਦੇ ਮੂੰਹ ਨੂੰ ਲਹੂ ਲੱਗਿਆ

28 Sep 2023 11:17 AM

Kullad Pizza ਵਾਲੇ Couple ਦੀ Viral Video ਮਾਮਲਾ, ACP ਨੇ Video ਬਾਰੇ ਦੱਸੀ ਸਾਰੀ ਸੱਚਾਈ!

28 Sep 2023 11:15 AM

ਨਾਇਬ ਤਹਿਸੀਲਦਾਰ ਬਣੀ ਜਲਾਲਾਬਾਦ ਦੀ ਧੀ, ਘਰ 'ਚ ਬਣਿਆ ਵਿਆਹ ਵਰਗਾ ਮਾਹੌਲ, ਪਰਿਵਾਰ ਕਹਿੰਦਾ 'ਸਾਨੂੰ ਮਾਣ ਸਾਡੇ

27 Sep 2023 2:07 PM