Naxal Camp busted: ਪੁਲਿਸ ਵਲੋਂ ਮਹਾਰਾਸ਼ਟਰ-ਛੱਤੀਸਗੜ੍ਹ ਸਰਹੱਦ 'ਤੇ ਨਕਸਲੀ ਕੈਂਪ ਦਾ ਪਰਦਾਫਾਸ਼
Published : Jun 8, 2024, 8:38 am IST
Updated : Jun 8, 2024, 8:38 am IST
SHARE ARTICLE
Police busts another Naxal Camp at near Chattisgarh border.
Police busts another Naxal Camp at near Chattisgarh border.

ਨਕਸਲੀ ਇਲਾਕੇ ਦੀਆਂ ਤੰਗ ਗਲੀਆਂ ਦਾ ਫਾਇਦਾ ਉਠਾ ਕੇ ਜੰਗਲ ਵੱਲ ਭੱਜਣ ਵਿਚ ਕਾਮਯਾਬ ਹੋ ਗਏ

Naxal Camp busted: ਪੁਲਿਸ ਨੇ ਮਹਾਰਾਸ਼ਟਰ-ਛੱਤੀਸਗੜ੍ਹ ਸਰਹੱਦ ਨਾਲ ਲੱਗਦੇ ਗੜ੍ਹਚਿਰੌਲੀ ਵਿਚ ਇਕ ਨਕਸਲੀ ਕੈਂਪ ਦਾ ਪਰਦਾਫਾਸ਼ ਕੀਤਾ, ਹਾਲਾਂਕਿ ਨਕਸਲੀ ਇਲਾਕੇ ਦੀਆਂ ਤੰਗ ਗਲੀਆਂ ਦਾ ਫਾਇਦਾ ਉਠਾ ਕੇ ਜੰਗਲ ਵੱਲ ਭੱਜਣ ਵਿਚ ਕਾਮਯਾਬ ਹੋ ਗਏ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿਤੀ।

ਪੁਲਿਸ ਸੁਪਰਡੈਂਟ ਨੀਲੋਤਪਾਲ ਨੇ ਦਸਿਆ ਕਿ ਤਿਪਾਗੜ ਅਤੇ ਕਸਾਨਸੂਰ 'ਦਾਲਮ' 'ਚ ਪਾਬੰਦੀਸ਼ੁਦਾ ਸੰਗਠਨ ਦੇ ਹਥਿਆਰਬੰਦ ਨਕਸਲੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਤੋਂ ਬਾਅਦ ਭੀਮਖੋਜੀ 'ਚ ਨਕਸਲੀ ਕੈਂਪ ਦਾ ਪਰਦਾਫਾਸ਼ ਕੀਤਾ ਗਿਆ।

ਉਨ੍ਹਾਂ ਦਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਸੀ-60 ਕਮਾਂਡੋਜ਼ ਅਤੇ ਗਿਆਰਪੱਟੀ ਸਥਿਤ ਸੀਆਰਪੀਐਫ 113 ਏ ਕੰਪਨੀ ਦੀ ਟੀਮ ਨੇ ਵੀਰਵਾਰ ਸ਼ਾਮ ਨੂੰ ਵਧੀਕ ਪੁਲਿਸ ਸੁਪਰਡੈਂਟ ਕੁਮਾਰ ਚਿੰਟਾ ਦੀ ਅਗਵਾਈ ਹੇਠ ਅਭਿਆਨ ਚਲਾਇਆ।

ਅਧਿਕਾਰੀ ਨੇ ਕਿਹਾ, ''ਸੀ-60 ਕਮਾਂਡੋਜ਼ ਨੂੰ ਦੇਖ ਕੇ ਨਕਸਲੀ ਇਲਾਕੇ ਦੀਆਂ ਤੰਗ ਗਲੀਆਂ ਦਾ ਫਾਇਦਾ ਉਠਾ ਕੇ ਜੰਗਲ ਵੱਲ ਭੱਜਣ 'ਚ ਕਾਮਯਾਬ ਹੋ ਗਏ। ਅਸੀਂ ਛੇ ਪਿੱਟੂ (ਨਕਸਲੀਆਂ ਦੁਆਰਾ ਵਰਤੇ ਜਾਂਦੇ ਬੈਗ), ਕਿਤਾਬਾਂ, ਦਵਾਈਆਂ ਅਤੇ ਪਕਾਇਆ ਭੋਜਨ ਆਦਿ ਜ਼ਬਤ ਕੀਤਾ। ਟੀਮ ਸ਼ੁੱਕਰਵਾਰ ਸਵੇਰੇ ਨਜ਼ਦੀਕੀ ਹਥਿਆਰਬੰਦ ਚੌਕੀ (ਏਓਪੀ) ਪਹੁੰਚੀ”। ਉਨ੍ਹਾਂ ਦਸਿਆ ਕਿ ਜ਼ਿਲ੍ਹਾ ਪੁਲਿਸ ਵਲੋਂ ਪਿਛਲੇ ਤਿੰਨ ਦਿਨਾਂ ਵਿਚ ਇਹ ਤੀਜਾ ਨਕਸਲ ਵਿਰੋਧੀ ਅਪਰੇਸ਼ਨ ਹੈ।

(For more Punjabi news apart from Police busts another Naxal Camp at near Chattisgarh border, stay tuned to Rozana Spokesman)

 

Location: India, Maharashtra

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement