Bijapur Nexal News : ਛੱਤੀਸਗੜ੍ਹ ਦੇ ਬੀਜਾਪੁਰ ’ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ 5 ਨਕਸਲੀ ਢੇਰ

By : BALJINDERK

Published : May 10, 2024, 7:42 pm IST
Updated : May 10, 2024, 7:42 pm IST
SHARE ARTICLE
ਬੀਜਾਪੁਰ ’ਚ ਸੁਰੱਖਿਆ ਬਲਾਂ ਨਾਲ ਮੁਕਾਬਲਾ
ਬੀਜਾਪੁਰ ’ਚ ਸੁਰੱਖਿਆ ਬਲਾਂ ਨਾਲ ਮੁਕਾਬਲਾ

Bijapur Nexal News :

ਬੀਜਾਪੁਰ, 10 ਮਈ: ਛੱਤੀਸਗੜ੍ਹ ਦੇ ਅਤਿਵਾਦ ਪ੍ਰਭਾਵਤ ਬੀਜਾਪੁਰ ਜ਼ਿਲ੍ਹੇ ’ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ 5 ਨਕਸਲੀ ਮਾਰੇ ਗਏ। ਪੁਲਿਸ ਅਧਿਕਾਰੀਆਂ ਨੇ ਸ਼ੁਕਰਵਾਰ ਨੂੰ ਇਹ ਜਾਣਕਾਰੀ ਦਿਤੀ।  ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਜ਼ਿਲ੍ਹੇ ਦੇ ਗੰਗਾਲੂਰ ਥਾਣਾ ਖੇਤਰ ਦੇ ਪੀਡੀਆ ਪਿੰਡ ਦੇ ਜੰਗਲ ਖੇਤਰ ’ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਪੰਜ ਨਕਸਲੀ ਮਾਰੇ ਗਏ। 

ਇਹ ਵੀ ਪੜੋ:Taaeak Mehta Sodhi: ਤਾਰਕ ਮਹਿਤਾ ਸੀਰੀਅਲ ਦੇ ਅਦਾਕਾਰ ਸੋਢੀ ਦੀ ਗੁੰਮਸ਼ੁਦਗੀ ਦਾ ਰਹੱਸ ਹੋਰ ਹੋਇਆ ਡੂੰਘਾ

ਉਨ੍ਹਾਂ ਦਸਿਆ ਕਿ ਗੰਗਾਲੂਰ ਥਾਣਾ ਖੇਤਰ ’ਚ ਨਕਸਲ ਵਿਰੋਧੀ ਮੁਹਿੰਮ ’ਚ ਸੁਰੱਖਿਆ ਬਲਾਂ ਨੂੰ ਭੇਜਿਆ ਗਿਆ ਹੈ। ਜਦੋਂ ਟੀਮ ਪੀਡੀਆ ਪਿੰਡ ਦੇ ਜੰਗਲ ’ਚ ਸੀ ਤਾਂ ਨਕਸਲੀਆਂ ਨੇ ਸੁਰੱਖਿਆ ਫ਼ੋਰਸ ’ਤੇ ਗੋਲੀਬਾਰੀ ਸ਼ੁਰੂ ਕਰ ਦਿਤੀ। ਇਸ ਤੋਂ ਬਾਅਦ ਸੁਰੱਖਿਆ ਫ਼ੋਰਸ ਨੇ ਵੀ ਜਵਾਬੀ ਕਾਰਵਾਈ ਕੀਤੀ।  ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਸੁਰੱਖਿਆ ਫ਼ੋਰਸ ਨੇ ਘਟਨਾ ’ਚ ਮਾਰੇ ਗਏ ਪੰਜ ਮਾਉਵਾਦੀਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ। ਨਕਸਲੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਉਨ੍ਹਾਂ ਦਸਿਆ ਕਿ ਇਲਾਕੇ ’ਚ ਤਲਾਸ਼ੀ ਮੁਹਿੰਮ ਜਾਰੀ ਹੈ। 16 ਅਪ੍ਰੈਲ ਨੂੰ ਸੂਬੇ ਦੇ ਕਾਂਕੇਰ ਜ਼ਿਲ੍ਹੇ ’ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ 29 ਨਕਸਲੀ ਮਾਰੇ ਗਏ ਸਨ। (ਪੀਟੀਆਈ)

(For more news apart from 5 naxalites killed in encounter with security forces in Chhattisgarh's Bijapur News in Punjabi, stay tuned to Rozana Spokesman)

Location: India, Chhatisgarh, Bilaspur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ludhiana 'ਚ ਫੱਸ ਗਏ ਪੇਚ, Ground ਸਰਵੇ 'ਚ ਵੜਿੰਗ, ਬਿੱਟੂ ਤੇ ਪੱਪੀ ਚ ਪੂਰੀ ਟੱਕਰ,ਦੇਖੋ ਲੋਕ ਕਿਸ ਨੂੰ ਜਿਤਾ ਰਹੇ...

03 Jun 2024 1:13 PM

ਭਾਜਪਾ ਆਗੂ Harjit Grewal ਨੇ ਵਿਰੋਧੀਆਂ 'ਤੇ ਸਾਧਿਆ ਨਿਸ਼ਾਨਾ, ਕਿਹਾ - ਚੰਡੀਗੜ੍ਹ 'ਚ ਇਨ੍ਹਾਂ ਗਠਬੰਧਨ ਕੀਤਾ ਅਤੇ ....

03 Jun 2024 1:03 PM

ਆ ਗਿਆ ਵੱਡਾ Exit Poll! ਹਾਰ ਰਹੇ Harsimrat Badal ਤੇ Preneet Kaur!, ਜਿੱਤ ਰਹੇ ਆਹ ਵੱਡੇ ਆਗੂ, 4 ਨੂੰ ਲੱਗੂ ਪਤਾ

03 Jun 2024 11:44 AM

ਬਠਿੰਡਾ, ਖਡੂਰ ਸਾਹਿਬ, ਸੰਗਰੂਰ ਪੰਜਾਬ ਦੀ ਹਰ ਸੀਟ ਦੇ ਨਤੀਜੇ ! ਕੌਣ ਕਿੱਥੋਂ ਜਿੱਤਿਆ ਤੇ ਕਿਵੇਂ ਬਦਲੇਗੀ ਸਰਕਾਰ ?

03 Jun 2024 11:19 AM

Kabaddi Player Nirbhay Hathur ਦੀ ਮੌਤ ਨਾਲ ਖੇਡ ਜਗਤ ਨੂੰ ਲੱਗਾ ਵੱਡਾ ਝਟਕਾ, ਸੁੱਤਾ ਹੀ ਰਹਿ ਗਿਆ ਖਿਡਾਰੀ

03 Jun 2024 9:06 AM
Advertisement