
ਸ਼ਰਾਬ ਦੇ ਕਥਿਤ ਟਿਕਾਣੇ ਦਾ ਭਾਂਡਾ ਭੰਨਣ ਲਈ ਛਾਪਾ ਮਾਰਨ 'ਤੇ ਅਪਣੇ ਵਿਰੁਧ ਮਾਮਲਾ ਦਰਜ ਹੋਣ ਤੋਂ ਬਾਅਦ ਗੁਜਰਾਤ ਦੇ ਵਿਧਾਇਕ ਅਲਪੇਸ਼ ਠਾਕੁਰ ਅਤੇ ਜਿਗਨੇਸ਼ ਮੇਵਾਣੀ ...
ਨਵੀਂ ਦਿੱਲੀ : ਸ਼ਰਾਬ ਦੇ ਕਥਿਤ ਟਿਕਾਣੇ ਦਾ ਭਾਂਡਾ ਭੰਨਣ ਲਈ ਛਾਪਾ ਮਾਰਨ 'ਤੇ ਅਪਣੇ ਵਿਰੁਧ ਮਾਮਲਾ ਦਰਜ ਹੋਣ ਤੋਂ ਬਾਅਦ ਗੁਜਰਾਤ ਦੇ ਵਿਧਾਇਕ ਅਲਪੇਸ਼ ਠਾਕੁਰ ਅਤੇ ਜਿਗਨੇਸ਼ ਮੇਵਾਣੀ ਅਤੇ ਪਾਟੀਦਾਰ ਰਾਖਵਾਂਕਰਨ ਅੰਦੋਲਨ ਦੇ ਨੇਤਾ ਹਾਰਦਿਕ ਪਟੇਲ ਸ਼ਰਾਬ ਤਸਕਰਾਂ ਵਿਰੁਧ ਕਾਰਵਾਈ ਦੀ ਮੰਗ ਕਰਦੇ ਹੋਏ ਧਰਨੇ 'ਤੇ ਬੈਠ ਗਏ। ਤਿੰਨਾਂ ਨੇ ਕਥਿਤ ਸ਼ਰਾਬ ਦੇ ਅੱਡੇ ਦਾ ਭਾਂਡਾ ਭੰਨਣ ਲਈ ਵੀਰਵਾਰ ਨੂੰ ਗਾਂਧੀਨਗਰ ਦੇ ਆਦਿਵੜਾ ਇਲਾਕੇ ਵਿਚ ਕੰਚਨਬੇਨ ਮਕਵਾਨਾ ਦੇ ਘਰ 'ਤੇ ਛਾਪੇਮਾਰੀ ਕਰਨ ਦਾ ਦਾਅਵਾ ਕੀਤਾ।
hardik patelਉਨ੍ਹਾਂ ਅਨੁਸਾਰ ਇਸ ਤੋਂ ਪਹਿਲਾਂ ਉਹ ਚਾਰ ਵਿਅਕਤੀਆਂ ਨੂੰ ਮਿਲੇ ਸਨ ਜੋ ਅਹਿਮਦਾਬਾਦ ਵਿਚ ਕਥਿਤ ਤੌਰ 'ਤੇ ਜ਼ਹਿਰੀਲੀ ਸ਼ਰਾਬ ਪੀਣ ਤੋਂ ਬਾਅਦ ਹਸਪਤਾਲ ਵਿਚ ਭਰਤੀ ਕਰਵਾਏ ਗਏ ਸਨ। ਉਸ ਤੋਂ ਬਾਅਦ ਮਕਵਾਨਾ ਨੇ ਉਨ੍ਹਾਂ ਵਿਰੁਧ ਅਣਅਧਿਕਾਰਤ ਤਰੀਕੇ ਨਾਲ ਦਾਖ਼ਲ ਹੋਣ ਦਾ ਮਾਮਲਾ ਦਰਜ ਕਰਵਾਇਆ। ਠਾਕੁਰ, ਮੇਵਾਨੀ ਅਤੇ ਹਾਰਦਿਕ ਨੇ ਪਿਛਲੀਆਂ ਗੁਜਰਾਤ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੂੰ ਟੱਕਰ ਦਿਤੀ ਸੀ। ਤਿੰਨੇ ਨੇਤਾ ਅੱਜ ਆਤਮ ਸਮਰਪਣ ਕਰਨ ਲਈ ਪੁਲਿਸ ਮੁਖੀ ਵਿਰੇਂਦਰ ਯਾਦਵ ਦੇ ਦਫ਼ਤਰ ਗਏ।
hardik patel ਪੁਲਿਸ ਨੇ ਉਨ੍ਹਾਂ ਨੂੰ ਤੁਰਤ ਗ੍ਰਿਫ਼ਤਾਰ ਕਰਨ ਤੋਂ ਇਨਕਾਰ ਕਰ ਦਿਤਾ ਅਤੇ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। ਤਿੰਨਾਂ ਨੇ ਭਾਜਪਾ ਸਰਕਾਰ 'ਤੇ ਸ਼ਰਾਬ ਤਸਕਰਾਂ ਨੂੰ ਬਚਾਉਣ ਦਾ ਦੋਸ਼ ਲਗਾਇਆ। ਪੁਲਿਸ ਮੁਖੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਉਹ ਅਤੇ ਉਨ੍ਹਾਂ ਦੇ ਸਾਥੀ ਧਰਨੇ 'ਤੇ ਬੈਠ ਗਏ। ਉਨ੍ਹਾਂ ਨੇ ਉਸ ਕਥਿਤ ਸ਼ਰਾਬ ਤਸਕਰਾਂ ਵਿਰੁਧ ਕਾਰਵਾਈ ਦੀ ਮੰਗ ਕੀਤੀ, ਜਿਸ ਦੇ ਘਰ 'ਤੇ ਉਨ੍ਹਾਂ ਨੇ ਛਾਪਾ ਮਾਰਿਆ ਸੀ।
hardik patel, jignesh mevani and othersਮਾਮਲਾ ਦਰਜ ਹੋਣ ਤੋਂ ਬਾਅਦ ਹਾਰਦਿਕ ਪਟੇਲ ਨੇ ਟਵੀਟ ਕੀਤਾ, ਗਾਂਧੀਨਗਰ ਵਿਚ ਡੀਐਸਪੀ ਦਫ਼ਤਰ ਦੇ ਸਾਹਮਣੇ ਸ਼ਰਾਬ ਦੇ ਅੱਡਿਆਂ 'ਤੇ ਅਸੀਂ ਜਨਤਾ ਰੇਡ ਕੀਤੀ ਅਤੇ ਦੇਸੀ ਸ਼ਰਾਬ ਫੜੀ ਪਰ ਭਾਜਪਾ ਅਤੇ ਪੁਲਿਸ ਨੇ ਅਪਣੀ ਇੱਜ਼ਤ ਬਚਾਉਣ ਲਈ ਸ਼ਰਾਬ ਦਾ ਧੰਦਾ ਨਹੀਂ ਹੋ ਰਿਹਾ, ਇਹ ਸਾਬਤ ਕਰ ਦਿਤਾ ਅਤੇ ਸ਼ਰਾਬ ਦੇ ਧੰਦਾ ਕਰਨ ਵਾਲੇ ਲੋਕਾਂ ਤੋਂ ਹੀ ਸਾਡੇ 'ਤੇ ਐਫਆਈਆਰ ਦਰਜ ਕਰਵਾਈ।
hardik patel, jignesh mevani and othersਪੁਲਿਸ ਦਾ ਕੰਮ ਜਨਤਾ ਨੇ ਕੀਤਾ, ਉਹ ਗੁਨਾਹ ਹੈ। ਦਸ ਦਈਏ ਕਿ ਕੰਚਨਬੇਨ ਮਕਵਾਨਾ ਦੀ ਸ਼ਿਕਾਇਤ 'ਤੇ ਪੁਲਿਸ ਨੇ ਇਹ ਮਮਾਲਾ ਦਰਜ ਕੀਤਾ ਹੈ।