ਔਰਤ ਨੇ ਪਾਣੀ ਦੇਣ ਤੋਂ ਕੀਤਾ ਇਨਕਾਰ, ਗੁਆਂਢੀ ਨੇ ਸੀਨੇ 'ਤੇ ਕੀਤਾ ਚਾਕੂ ਨਾਲ ਵਾਰ
Published : Jul 8, 2018, 3:41 pm IST
Updated : Jul 8, 2018, 3:41 pm IST
SHARE ARTICLE
Neighbour stabs woman for refusing to give water
Neighbour stabs woman for refusing to give water

ਹਰਿਆਣਾ ਦੇ ਪੰਚਕੂਲਾ ਤੋਂ ਇਕ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ

ਪੰਚਕੁਲਾ, ਹਰਿਆਣਾ ਦੇ ਪੰਚਕੂਲਾ ਤੋਂ ਇਕ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਹਰਿਆਣਾ ਦੇ ਪੰਚਕੁਲਾ ਵਿਚ ਇੱਕ ਗੁਆਂਢੀ ਨੇ ਔਰਤ ਦੀ ਮਾਰ ਕੁਟਾਈ ਸਿਰਫ਼ ਇਸ ਲਈ ਕਰ ਦਿੱਤੀ ਕਿਉਂਕਿ ਔਰਤ ਨੇ ਉਸ ਨੂੰ ਪੀਣ ਦਾ ਪਾਣੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਦੱਸ ਦਈਏ ਕੇ ਘਟਨਾ ਬੀਤੇ ਦਿਨ ਦੀ ਹੈ। ਪੁਲਿਸ ਨੇ ਸ਼ਨੀਵਾਰ ਨੂੰ ਦੋਸ਼ੀ ਗੁਆਂਢੀ ਵਿਅਕਤੀ ਨੂੰ ਗਿਰਫਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਹੈ। ਮਾਮਲਾ ਰਜੀਵ ਕਲੋਨੀ ਦੇ ਸੈਕਟਰ 16 ਦਾ ਹੈ। ਪੁਲਿਸ ਨੇ ਦੱਸਿਆ ਕਿ ਸਰੋਜ (30) ਅਪਣੇ 2 ਬੱਚਿਆਂ ਦੇ ਨਾਲ ਘਰ  ਦੇ ਅੰਦਰ ਸੁੱਤੀ ਪਈ ਸੀ।

Neighbour stabs woman for refusing to give waterNeighbour stabs woman for refusing to give waterਉਸ ਦੇ ਗੁਆਂਢੀ ਸਨੀ ਨੇ ਦਰਵਾਜ਼ਾ ਖੜਕਾਇਆ। ਔਰਤ ਨੇ ਪੁੱਛਿਆ ਤਾਂ ਸਨੀ ਨੇ ਕਿਹਾ ਕਿ ਉਸਨੂੰ ਪੀਣ ਦਾ ਪਾਣੀ ਚਾਹੀਦੀ ਹੈ। ਔਰਤ ਨੇ ਕਿਹਾ ਕਿ ਹੁਣ ਉਹ ਸੌਂ ਰਹੀ ਹੈ ਅਤੇ ਉਹ ਉਸਨੂੰ ਪਰੇਸ਼ਾਨ ਨਾ ਕਰੇ। ਔਰਤ ਨੇ ਕਿਹਾ ਕਿ ਘਰ ਦੇ ਬਾਹਰ ਲੱਗੇ ਨਲਕੇ ਤੋਂ ਉਹ ਪਾਣੀ ਲੈ ਕੇ ਪੀ ਸਕਦਾ ਹੈ। ਪਾਣੀ ਤੋਂ ਇਨਕਾਰ ਸੁਣ ਕੇ ਸਰੋਜ ਅਨੁਸਾਰ ਸਨੀ ਉਸਨੂੰ ਗਾਲਾਂ ਕੱਢਣ ਲੱਗ ਪਿਆ। ਉਸ ਦੀਆਂ ਗਾਲਾਂ ਤੋਂ ਬਾਅਦ ਸਰੋਜ ਨੇ ਉਸਨੂੰ ਬਾਹਰ ਇੰਤਜਾਰ ਕਰਨ ਨੂੰ ਕਿਹਾ ਅਤੇ ਕਿਚਨ ਵਿਚ ਪਾਣੀ ਲੈਣ ਗਈ। ਪਿੱਛੇ - ਪਿੱਛੇ ਸਨੀ ਵੀ ਘਰ ਦੇ ਅੰਦਰ ਆ ਗਿਆ।

Neighbour stabs woman for refusing to give waterNeighbour stabs woman for refusing to give waterਔਰਤ ਦਾ ਇਲਜ਼ਾਮ ਹੈ ਕਿ ਸਨੀ ਨੇ ਉਸਦੇ ਸੀਨੇ ਵਿਚ ਖੱਬੇ ਪਾਸੇ ਚਾਕੂ ਮਾਰ ਦਿੱਤਾ ਅਤੇ ਉਥੋਂ ਫ਼ਰਾਰ ਹੋ ਗਿਆ। ਸਰੋਜ ਨੂੰ ਸੈਕਟਰ - 6 ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਏਐਸਆਈ ਬਲਕਾਰ ਸਿੰਘ ਨੇ ਦੱਸਿਆ ਕਿ ਦੋਸ਼ੀ ਜਵਾਨ ਔਰਤ ਦੇ ਘਰ ਦੇ ਗੁਆਂਢ ਵਿਚ ਹੀ ਰਹਿੰਦਾ ਹੈ। ਉਸਨੇ ਦੱਸਿਆ ਕੇ ਉਹ ਹਰ ਰੋਜ਼ ਬਿਨਾਂ ਕਾਰਨ ਔਰਤ ਦੇ ਘਰ ਆਉਂਦਾ ਜਾਂਦਾ ਸੀ।

Neighbour stabs woman for refusing to give waterNeighbour stabs woman for refusing to give waterਦੱਸ ਦਈਏ ਕੇ ਕੁੱਝ ਦਿਨਾਂ ਪਹਿਲਾਂ ਦੋਵਾਂ ਪਰਿਵਾਰਾਂ ਵਿਚ ਵਿਚ ਕਿਸੇ ਗੱਲ ਨੂੰ ਲੈ ਕੇ ਲੜਾਈ ਹੋ ਗਈ ਸੀ। ਉਸ ਲੜਾਈ ਤੋਂ ਦੋਵਾਂ ਪਰਿਵਾਰਾਂ ਦਾ ਇਕ ਦੂਜੇ ਦੇ ਘਰ ਆਉਣਾ ਜਾਣਾ ਬੰਦ ਹੋ ਗਿਆ ਸੀ। ਸਨੀ ਸ਼ਰਾਬ ਦੀ ਭੈੜੀ ਆਦਤ ਦਾ ਮਾਰਿਆ ਹੋਇਆ ਸੀ। ਜਿਸ ਸਮੇਂ ਉਸਨੇ ਸਰੋਜ ਉੱਤੇ ਹਮਲਾ ਕੀਤਾ ਉਹ ਉਸ ਸਮੇਂ ਵੀ ਨਸ਼ੇ ਵਿਚ ਸੀ। ਸਰੋਜ ਦੇ ਸੀਨੇ ਵਿਚ ਚਾਕੂ ਲੱਗਣ ਕਾਰਨ ਡੂੰਘਾ ਜ਼ਖ਼ਮ ਹੋ ਗਿਆ ਹੈ। ਦੱਸ ਦਈਏ ਕੇ ਸਰੋਜ ਦੀ ਜਾਨ ਨੂੰ ਕੋਈ ਖ਼ਤਰਾ ਨਹੀਂ ਉਹ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। 

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement