ਈਵੀਐਮ ਨੂੰ ਆਧਾਰ ਨਾਲ ਜੋੜਨ ਦੀ ਤਿਆਰੀ, ਸੁਪਰੀਮ ਕੋਰਟ ਤੋਂ ਹਰੀ ਝੰਡੀ ਦਾ ਇੰਤਜ਼ਾਰ
Published : Aug 8, 2018, 11:02 am IST
Updated : Aug 8, 2018, 11:02 am IST
SHARE ARTICLE
Chief Election Commissioner OP Rawat
Chief Election Commissioner OP Rawat

ਵੋਟਿੰਗ ਮਸ਼ੀਨ ਈਵੀਐਮ ਵਿਚ ਤਕਨੀਕੀ ਸੁਧਾਰ ਕਰ ਕੇ ਉਸ ਵਿਚ 'ਆਧਾਰ' ਸਬੂਤ ਦੀ ਸਹੂਲਤ ਵੀ ਪਾਈ ਜਾ ਸਕਦੀ ਹੈ.............

ਨਵੀਂ ਦਿੱਲੀ :  ਵੋਟਿੰਗ ਮਸ਼ੀਨ ਈਵੀਐਮ ਵਿਚ ਤਕਨੀਕੀ ਸੁਧਾਰ ਕਰ ਕੇ ਉਸ ਵਿਚ 'ਆਧਾਰ' ਸਬੂਤ ਦੀ ਸਹੂਲਤ ਵੀ ਪਾਈ ਜਾ ਸਕਦੀ ਹੈ। ਇਸ ਨਾਲ ਵੋਟਰ ਦੀ ਪਛਾਣ ਦਾ ਝੰਜਟ ਖ਼ਤਮ ਹੋ ਜਾਵੇਗਾ ਅਤੇ 'ਆਧਾਰ' ਸਬੂਤ ਨਾਲ ਹੀ ਉਹ ਵੋਟ ਪਾ ਸਕੇਗਾ। ਮੁੱਖ ਚੋਣ ਕਮਿਸ਼ਨਰ ਓ.ਪੀ. ਰਾਵਤ ਨੇ ਕਿਹਾ ਕਿ 'ਆਧਾਰ' ਦੇ ਮਾਮਲੇ ਵਿਚ ਸੁਪਰੀਮ ਕੋਰਟ ਦਾ ਫ਼ੈਸਲਾ ਆਉਣਾ ਬਾਕੀ ਹੈ। ਉਨ੍ਹਾਂ ਕਿਹਾ, ' ਅਸੀਂ ਉਸ ਦਾ ਇੰਤਜ਼ਾਰ ਕਰ ਰਹੇ ਹਾਂ। ਜੇ ਹਰੀ ਝੰਡੀ ਮਿਲਦੀ ਹੈ ਤਾਂ ਅਸੀਂ ਉਸ ਤੋਂ ਬਾਅਦ ਵੋਟਰ ਸੂਚੀ ਨੂੰ 'ਆਧਾਰ' ਨਾਲ ਜੋੜਨ ਦੇ ਕੰਮ ਨੂੰ ਅੱਗੇ ਵਧਾਵਾਂਗੇ।

ਨਾਲ ਹੀ ਈਵੀਐਮ ਵਿਚ ਤਕਨੀਕੀ ਸੁਧਾਰ ਕਰ ਕੇ ਉਸ ਵਿਚ 'ਆਧਾਰ' ਨੂੰ ਵੀ ਐਡਜਸਟ ਕਰ ਸਕਦੇ ਹਨ। ਰੋਜ਼ ਤਕਨੀਕ ਵਿਚ ਨਵੀਂ - ਨਵੀਂ ਚੀਜ਼ਾਂ ਤੇ ਕਾਢਾਂ ਹੋ ਰਹੀਆਂ ਹਨ।' ਰਾਵਤ ਨੇ ਕਿਹਾ ਕਿ ਇਸ ਤੋਂ ਫ਼ਾਇਦਾ ਇਹ ਹੈ ਕਿ ਵੋਟਰ ਨੂੰ ਅਪਣੀ ਪਛਾਣ ਸਾਬਤ ਕਰਨ ਦੀ ਜ਼ਰੂਰਤ ਨਹੀਂ ਪਵੇਗੀ। ਜਦੋਂ ਵੋਟ ਪੈਂਦੇ ਹਨ ਤਾਂ ਇਸ ਪ੍ਰਕਿਰਿਆ ਵਿਚ ਕਾਫ਼ੀ ਲੋਕ ਲੱਗੇ ਰਹਿੰਦੇ ਹਨ। ਨਵੀਂ ਤਕਨੀਕ  ਦੇ ਇਸਤੇਮਾਲ ਨਾਲ ਇਹ ਪ੍ਰਕਿਰਿਆ ਆਸਾਨ ਹੋਵੇਗੀ। ਵੋਟਰ ਪ੍ਰਕਿਰਿਆ ਵਿਚ ਸਮਾਂ ਵੀ ਘੱਟ ਲੱਗੇਗਾ। ਚੋਣ ਕਮਿਸ਼ਨ ਨੇ ਸਾਬਕਾ ਵਿਚ ਵੋਟਰ ਸੂਚੀਆਂ ਨੂੰ 'ਆਧਾਰ' ਨਾਲ ਜੋੜਨ ਦੀ ਪ੍ਰਕਿਰਿਆ ਸ਼ੁਰੂ ਕਰ ਦਿਤੀ ਸੀ।

ਲਗਭਗ 30 ਕਰੋੜ ਵੋਟਰਾਂ ਨੇ 'ਆਧਾਰ' ਨੂੰ ਵੋਟਰ ਸੂਚੀ ਨਾਲ ਲਿੰਕ ਵੀ ਕਰਾ ਲਿਆ ਸੀ ਪਰ ਇਸ ਤੋਂ ਬਾਅਦ ਇਕ ਮਾਮਲੇ ਵਿਚ ਸੁਪਰੀਮ ਕੋਰਟ ਨੇ ਇਸ ਉਤੇ ਪਾਬੰਦੀ ਲਗਾ ਦਿਤੀ। ਉਦੋਂ ਤੋਂ ਇਹ ਕੰਮ ਲਟਕਿਆ ਹੋਇਆ ਹੈ। ਚੋਣ ਕਮਿਸ਼ਨ ਨੇ ਸੁਪਰੀਮ ਕੋਰਟ ਵਿਚ ਅਰਜ਼ੀ ਦਿਤੀ ਹੈ ਕਿ 'ਆਧਾਰ' ਨੂੰ ਵੋਟਰ ਸੂਚੀ ਨਾਲ ਲਿੰਕ ਕਰਨ ਦੀ ਮਨਜ਼ੂਰੀ ਦਿਤੀ ਜਾਵੇ। ਦੇਸ਼ ਵਿਚ ਕੁਲ 87 ਕਰੋੜ ਵੋਟਰ ਹਨ। ਆਧਾਰ ਨੰਬਰ ਲਗਭਗ 121 ਕਰੋੜ ਹਨ। (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

24 Apr 2024 4:56 PM

ਦਿਨੇ ਕਰਦਾ Bank 'ਚ ਨੌਕਰੀ, ਸ਼ਾਮੀਂ ਵੇਚਦਾ ਕੜੀ-ਚੌਲ, ਸਰਦਾਰ ਮੁੰਡੇ ਨੇ ਸਾਬਿਤ ਕਰ ਦਿੱਤਾ

24 Apr 2024 4:47 PM

Roaways Bus Update : Chandigarh 'ਚ Punjab ਦੀਆਂ Buses ਦੀ No-Entry, ਖੜਕ ਗਈ ਚੰਡੀਗੜ੍ਹ CTU ਨਾਲ!

24 Apr 2024 1:08 PM

'AAP ਦੇ 13-0 ਦਾ ਮਤਲਬ - 13 ਮਰਦ ਉਮੀਦਵਾਰ ਅਤੇ 0 ਔਰਤਾਂ'

24 Apr 2024 12:14 PM

Amritsar News: ਕੰਡਮ ਹੋਏ ਘੜੁੱਕੇ 'ਤੇ ਪਈ 28 ਕੁਇੰਟਲ ਤੂੜੀ, ਨਾਕੇ ਤੇ ਖੜ੍ਹੇ Police ਵਾਲੇ ਵੀ ਰਹਿ ਗਏ ਹੈਰਾਨ..

24 Apr 2024 10:59 AM
Advertisement