
ਹਰਿਆਣਾ 'ਚ ਮੁੱਲ ਆਧਾਰਤ ਪ੍ਰਾਚੀਣ ਗੁਰੂਕੁਲ ਸਿਖਿਆ ਪ੍ਰਣਾਲੀ ਨੂੰ ਪ੍ਰੋਤਸਾਹਨ ਕਰਨ ਲਈ ਮੁੱਖ ਮੰਤਰੀ ਮਨੋਹਰ ਲਾਲ ਨੇ ਐਲਾਨ ਕੀਤਾ ਹੈ..............
ਚੰਡੀਗੜ੍ਹ : ਹਰਿਆਣਾ 'ਚ ਮੁੱਲ ਆਧਾਰਤ ਪ੍ਰਾਚੀਣ ਗੁਰੂਕੁਲ ਸਿਖਿਆ ਪ੍ਰਣਾਲੀ ਨੂੰ ਪ੍ਰੋਤਸਾਹਨ ਕਰਨ ਲਈ ਮੁੱਖ ਮੰਤਰੀ ਮਨੋਹਰ ਲਾਲ ਨੇ ਐਲਾਨ ਕੀਤਾ ਹੈ ਕਿ ਰਾਜ ਸਰਕਾਰ ਬੱਚਿਆਂ ਨੂੰ ਮੁਫ਼ਤ ਸਿਖਿਆ ਪ੍ਰਦਾਨ ਕਰਨ ਵਾਲੇ ਗੁਰੂਕੁੱਲਾਂ ਨੂੰ ਮੁਫ਼ਤ ਥਾਂ ਮਹੁਈਆ ਕਰਵਾਏਗੀ। ਇਸ ਤੋਂ ਇਲਾਵਾ, ਸਰਕਾਰ ਅਜਿਹੇ ਗੁਰੂਕੂਲ ਨੂੰ ਚਲਾਉਣ ਦੇ ਲਈ ਅਧਿਆਪਕਾਂ ਸਮੇਤ ਸਾਰੇ ਹੋਰ ਜ਼ਰੂਰੀ ਪ੍ਰਬੰਧ ਕਰਾਉਣ ਵਿਚ ਵੀ ਸਹਾਇਤਾ ਕਰੇਗੀ। ਮਨੋਹਰ ਲਾਲ ਅੱਜ ਇਥੇ ਪੰਚਨਾਦ ਸ਼ੋਧ ਸੰਸਥਾਨ, ਚੰਡੀਗੜ੍ਹ ਵਲੋਂ 'ਮੌਜੂਦਾ ਯੁਗ ਵਿਚ ਗੁਰੂਕੁਲ ਪ੍ਰਣਾਲੀ ਦੀ ਪ੍ਰਾਸਾਂਗਿਕਤਾ' ਵਿਸ਼ੇ 'ਤੇ ਆਯੋਜਿਤ ਇਕ ਪ੍ਰੋਗ੍ਰਾਮ ਵਿਚ ਮੁੱਖ ਮਹਿਮਾਨ ਵਜੋ ਬੋਲ ਰਹੇ ਸਨ।
ਬੱਚਿਆਂ ਨੂੰ ਤਿਆਗ ਅਤੇ ਸਮਰਪਣ 'ਤੇ ਆਧਾਰਤ ਸਿਖਿਆ ਪ੍ਰਦਾਨ ਕਰਨ ਵਿਚ ਗੁਰੂਕੁਲ ਦੇ ਮਹਤੱਵ ਬਾਰੇ ਦੱਸਦੇ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸਿਰਫ਼ ਪੜ੍ਹਨ, ਲਿਖਣ ਅਤੇ ਅੰਕਗਣਿਤ ਦੀ 3 ਆਰ ਸਿਖਿਆ ਤਕ ਸੀਮਤ ਕਰਨ ਦੀ ਥਾਂ ਨੈਤਿਕ ਮੁੱਲ, ਯੋਗ ਅਤੇ ਦੇਸ਼ ਭਗਤੀ ਨੂੰ ਸਿਖਿਆ ਪ੍ਰਣਾਲੀ ਦਾ ਹਿੱਸਾ ਬਣਾਇਆ ਜਾਣਾ ਚਾਹੀਦਾ ਹੈ ਤਾਂ ਜੋ ਬੱਚਿਆਂ ਦਾ ਪੂਰਾ ਵਿਕਾਸ ਯਕੀਨੀ ਹੋ ਸਕੇ। ਉਨ੍ਹਾਂ ਨੇ ਕਿਹਾ ਕਿ ਪ੍ਰਾਚੀਣ ਪ੍ਰਣਾਲੀ ਦੇ ਅਨੁਸਾਰ ਸਾਡੇ ਸਮਾਜ ਵਿਚ ਲੋਕਾਂ ਨੂੰ ਸਿਹਤ ਅਤੇ ਸਿਖਿਆ ਦੀ ਮੁਫ਼ਤ ਸਹੂਲਤ ਪ੍ਰਦਾਨ ਕਰਨਾ ਨੈਤਿਕ ਜ਼ਿੰਮੇਵਾਰੀ ਸੀ।
ਪਰ ਬਦਕਿਸਮਤੀ ਅੱਜ ਕਲ ਇਕ ਪਾਸੇ ਆਮ ਆਦਮੀ ਦੇ ਕੋਲ ਇਨ੍ਹਾਂ ਸਹੂਲਤਾਂ ਨੂੰ ਪ੍ਰਾਪਤ ਕਰਨ ਦੇ ਲਈ ਕਾਫ਼ੀ ਸੰਸਾਧਨਾਂ ਦੀ ਕਮੀ ਹੈ, ਉਥੇ ਦੂਜੇ ਪਾਸੇ ਅਮੀਰ ਲੋਕ ਅਜਿਹੀ ਸਹੂਲਤਾਂ ਦੇ ਲਈ ਬਹੁਤ ਵੱਧ ਧਨ ਖ਼ਰਚ ਕਰ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਨੇ ਸਿਖਿਆ ਪ੍ਰਣਾਲੀ ਵਿਚ ਗੁਣਾਤਮਕ ਬਦਲਾਅ ਲਿਆਉਣ ਦੇ ਲਈ ਕਦਮ ਚੁੱਕੇ ਹਨ। ਰਾਜ ਦੇ ਬਜਟ ਦਾ ਇਕ ਵੱਡਾ ਹਿੱਸਾ ਬੱਚਿਆਂ ਨੂੰ ਮੁਫ਼ਤ ਸਿਖਿਆ ਪ੍ਰਦਾਨ ਕਰਨ 'ਤੇ ਖਰਚ ਕੀਤਾ ਜਾਂਦਾ ਹੈ।
ਹੁਣ, ਅਕਾਦਮਿਕ ਉੱਤਮਤਾ ਨੂੰ ਪ੍ਰੋਤਸਾਹਨ ਦੇਣ ਦੇ ਲਈ ਇਕ ਅਨੁਕੂਲ ਮਾਹੌਲ ਸ੍ਰਿਜਿਤ ਕਰਨ ਤਹਿਤ ਰਾਜ ਸਰਕਾਰ ਨੈ ਪ੍ਰੋਫ਼ੈਸਰ ਬੀ.ਕੇ. ਕੁਥਿਆਲਾ ਦੀ ਅਗਵਾਈ ਹੇਠ 21 ਮੈਂਬਰੀ ਰਾਜ ਉੱਚੇਰੀ ਸਿਖਿਆ ਪ੍ਰੀਸ਼ਦ ਵੀ ਗਠਨ ਕੀਤਾ ਹੈ। ਉਨ੍ਹਾਂ ਨੇ ਸਕੂਲਾਂ ਵਿਚ ਪਹਿਲੀ ਤੋਂ 8ਵੀਂ ਕਲਾਸ ਦੇ ਨੌ ਡਿਟੈਂਸ਼ਨ ਪਾਲਿਸੀ ਨੂੰ ਖ਼ਤਮ ਕਰਨ ਦੀ ਵਕਾਲਤ ਕਰਦੇ ਹੋਏ ਕਿਹਾ ਕਿ ਇਸ ਪ੍ਰਣਾਲੀ ਨੇ ਯੂਨੀਵਰਸਟੀਆਂ ਦੇ ਪੜਨ ਦੀ ਆਦਤ 'ਤੇ ਉਲਟਾ ਪ੍ਰਭਾਵ ਪਾਇਆ ਹੈ, ਕਿਉਂਕਿ ਉਨ੍ਹਾਂ ਨੇ ਪ੍ਰੀਖਿਆਵਾਂ ਵਿਚ ਅਸਫ਼ਲ ਹੋਣ ਦਾ ਕੋਈ ਡਰ ਨਹੀਂ ਰਹਿੰਦਾ ਹੈ।
ਉਨ੍ਹਾਂ ਨੇ ਕਿਹਾ ਕਿ ਹਰਿਆਣਾ ਨੇ ਵੱਖ-ਵੱਖ ਖੇਤਰਾਂ ਵਿਚ ਦੁਨੀਆ ਭਰ ਵਿਚ ਅਪਣੀ ਪਛਾਣ ਬਣਾਈ ਹੈ। ਇਸ ਤੋਂ ਪਹਿਲਾਂ, ਗੀਤਾ ਜੈਯੰਤੀ ਸਮਾਰੋਹ ਕੁਰੂਕਸ਼ੇਤਰ ਵਿਚ ਬਹੁਤ ਛੋਟੇ ਪੈਮਾਨੈ 'ਤੇ ਆਯੋਜਿਤ ਕੀਤਾ ਜਾਂਦਾ ਸੀ। ਮੌਜੂਦਾ ਰਾਜ ਸਰਕਾਰ ਗੀਤਾ ਜੈਯੰਤੀ ਸਮਾਰੋਹ ਦਾ ਆਯੋਜਨ ਕੌਮਾਂਤਰੀ ਪੱਧਰ 'ਤੇ ਕਰ ਰਹੀ ਹੈ। ਪਿਛਲੇ ਤਿੰਨ ਸਾਲਾਂ ਦੇ ਦੌਰਾਨ 25 ਦੇਸ਼ਾਂ ਦੇ ਲੋਕਾਂ ਨੇ ਇਸ ਸਮਾਗਮ ਵਿਚ ਹਿੱਸਾ ਲਿਆ। ਉਨ੍ਹਾਂ ਨੇ ਕਿਹਾ ਕਿ ਇਸ ਸਾਲ ਗੀਤਾ ਜੈਯੰਤੀ ਸਮਾਰੋਹ ਦੇ ਪ੍ਰੋਗ੍ਰਾਮ ਮਾਰੀਸ਼ਸ ਅਤੇ ਯੂਨਾਈਟਿਡ ਕਿੰਗਡਮ (ਯੂ.ਕੇ.) ਵਿਚ ਵੀ ਆਯੋਜਿਤ ਕੀਤੇ ਜਾਣਗੇ।
ਉਨ੍ਹਾਂ ਨੇ ਕਿਹਾ ਕਿ ਇਸ ਸਬੰਧ ਵਿਚ ਇੰਨ੍ਹਾਂ ਦੇਸ਼ਾਂ ਤੋਂ ਸੱਦੇ ਪ੍ਰਾਪਤ ਹੋਏ ਹਨ। ਇਸ ਤੋਂ ਪਹਿਲਾਂ ਇਸ ਮੌਕੇ 'ਤੇ ਬੋਲਦੇ ਹੋਏ ਪੀ.ਜੀ.ਆਈ.ਐਮ.ਆਰ., ਚੰਡੀਗੜ੍ਹ ਦੇ ਨਿਦੇਸ਼ਕ ਡਾ. ਜਗਤ ਰਾਮ ਨੇ ਗੁਰੂਕੁੱਲ ਸਿਖਿਆ ਨੂੰ ਸੱਭ ਤੋਂ ਵਧੀਆ ਸਿਖਿਆ ਪ੍ਰਣਾਲੀ ਵਜੋਂ ਵਰਨਣ ਕੀਤਾ ਜਿਸ ਦਾ ਮੰਤਵ ਬੱਚਿਆਂ ਦਾ ਪੂਰਾ ਵਿਕਾਸ ਹੈ। ਉਨ੍ਹਾਂ ਨੈ ਮੌਜੂਦਾ ਸਿਖਿਆ ਪ੍ਰਣਾਲੀ ਵਿਚ ਮਨੁੱਖੀ ਮੁੱਲਾਂ ਤੋਂ ਸਬੰਧਿਤ ਮੁੱਦਿਆਂ ਨੂੰ ਸ਼ਾਮਿਲ ਕਰਨ ਦੀ ਜਰੂਰਤ 'ਤੇ ਜੋਰ ਦਿੱਤਾ।
ਪੰਚਨਾਦ ਸ਼ੋਧ ਸੰਸਥਾਨ ਦੇ ਨਿਦੇਸ਼ਕ ਪ੍ਰੋਫ਼ੈਸਰ ਬੀ.ਕੇ. ਕੂਥਿਆਲਾ ਨੇ ਕਿਹਾ ਕਿ ਸਮਾਜ ਵਿਚ ਸਦਭਾਵ ਦੀ ਭਾਵਨਾ ਨੂੰ ਬਣਾਏ ਰੱਖਣ ਦੇ ਮੰਤਵ ਨਾਲ ਸਾਲ 1984-85 ਵਿਚ ਪਚਨਾਦ ਸ਼ੋਧ ਸੰਸਥਾਨ ਦੀ ਸਥਾਪਨਾ ਕੀਤੀ ਗਈ ਸੀ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਵਿਚ 32 ਸ਼ੋਧ ਸੰਸਥਾਨ ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ ਅਤੇ ਜੰਮੂ ਕਸ਼ਮੀਰ ਵਿਚ ਸੰਚਾਲਿਤ ਹੈ, ਜਿੱਥੇ ਸੰਸਥਾਨ ਤੇ ਬੌਧਿਕ ਵਿੰਗ ਸਮਾਜਿਕ, ਸਭਿਆਚਾਰਕ ਅਤੇ ਰਾਜਨੀਤਿਕ ਮੁੱਦਿਆਂ 'ਤੇ ਚਰਚਾ ਕਰਦੇ ਹਨ। ਪੰਚਨਾਦ ਸ਼ੋਧ ਸੰਥਾਨ ਦੇ ਕਾਰਜਕਾਰੀ ਦੇ ਕਾਰਜਕਾਰੀ ਅਧਿਅਕਸ਼ ਡਾ. ਕ੍ਰਿਸ਼ਣ ਆਰਿਆ ਨੇ ਸਮਾਜ ਵਿਚ ਗੁਰੂਕੁੱਲ ਸਿਖਿਆ ਦੀ ਪ੍ਰਾਸਾਂਗਿਕ 'ਤੇ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਕਿਹਾ ਕਿ ਗੁਰੂਕੁੱਲ ਸਿਖਿਆ ਗੁਰੂ-ਸ਼ਿਸ਼ ਪਰੰਪਰਾ ਦੇ ਆਧਾਰਿਤ ਹੈ।