
ਕਿਹਾ, ਮਨੀਪੁਰ ਵਿਚ ਜੋ ਵੀ ਵਾਪਰਿਆ ਉਸ ਨਾਲ ਸਾਨੂੰ ਬਹੁਤ ਦੁਖ ਹੋਇਆ
ਨਵੀਂ ਦਿੱਲੀ: ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਲੋਕ ਸਭਾ ਵਿਚ ਦੁਨੀਆਂ ਭਰ ’ਚ ਹੋ ਰਹੀਆਂ ਸਿੱਖਾਂ ਦੀਆਂ ਹਤਿਆਵਾਂ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਦੁਨੀਆਂ ਭਰ ਵਿਚ ਸਿੱਖਾਂ ਦੇ ਕਤਲ ਹੋ ਰਹੇ ਨੇ... ਦੀਪ ਸਿੱਧੂ ਦੀ ਹਰਿਆਣਾ ’ਚ ਮੌਤ ਹੋਈ। ਸਿੱਧੂ ਮੂਸੇਵਾਲਾ ਨੂੰ ਪੰਜਾਬ, ਅਵਤਾਰ ਖੰਡਾ ਨੂੰ ਯੂਕੇ, ਹਰਦੀਪ ਨਿੱਝਰ ਨੂੰ ਕੈਨੇਡਾ, ਪਰਮਜੀਤ ਪੰਜਵਾੜਾ ਨੂੰ ਪਾਕਿਸਤਾਨ, ਰਿਪੂਦਮਨ ਮਲਿਕ ਨੂੰ ਕੈਨੇਡਾ ਵਿਚ ਮਾਰਿਆ ਗਿਆ”।
ਇਹ ਵੀ ਪੜ੍ਹੋ: ਬ੍ਰਿਕਸ ਸੰਮੇਲਨ ਵਿਚ ਸ਼ਾਮਲ ਹੋਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ: ਅਫਰੀਕੀ ਵਿਦੇਸ਼ ਮੰਤਰੀ
ਉਨ੍ਹਾਂ ਕਿਹਾ ਕਿ ਕਾਬੁਲ ਗੁਰਦੁਆਰਾ ਸਾਹਿਬ ਵਿਚ 25 ਸਿੱਖਾਂ ਨੂੰ ਮਾਰਿਆ ਗਿਆ। ਐਨ.ਆਈ.ਏ. ਨੂੰ ਇਸ ਸਬੰਧੀ ਜਾਂਚ ਦੇ ਹੁਕਮ ਵੀ ਦਿਤੇ ਗਏ ਪਰ ਹੁਣ ਤਕ ਕਾਰਵਾਈ ਨਹੀਂ ਹੋਈ। ਉਨ੍ਹਾਂ ਦਸਿਆ ਕਿ 2000 ਵਿਚ ਕਸ਼ਮੀਰ ਦੇ ਚਿੱਠੀ ਸਿੰਘਪੁਰਾ ਵਿਚ 43 ਸਿੱਖਾਂ ਦਾ ਕਤਲ ਹੋਇਆ ਪਰ ਸਾਡੇ ਕੋਲ ਇਨ੍ਹਾਂ ਸਬੰਧੀ ਕੋਈ ਰੀਪੋਰਟ ਨਹੀਂ ਹੈ। ਉਨ੍ਹਾਂ ਅਪੀਲ ਕੀਤੀ ਕਿ ਇਨ੍ਹਾਂ ਘਟਨਾਵਾਂ ਨਾਲ ਘੱਟ ਗਿਣਤੀਆਂ ਨੂੰ ਬਹੁਤ ਠੇਸ ਪਹੁੰਚੀ ਹੈ। ਮੇਰੀ ਅਪੀਲ ਹੈ ਕਿ ਇਨ੍ਹਾਂ ਮਾਮਲਿਆਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇ।
ਇਹ ਵੀ ਪੜ੍ਹੋ: ਲਾਲ ਕਿਲ੍ਹੇ ’ਤੇ ਪ੍ਰਧਾਨ ਮੰਤਰੀ ਮੋਦੀ ਦੇ ਸੰਬੋਧਨ ਦੌਰਾਨ ਮੌਜੂਦ ਰਹਿਣਗੇ ਅਮਰੀਕੀ ਸੰਸਦ ਮੈਂਬਰ
ਇਸ ਤੋਂ ਪਹਿਲਾਂ ਬੇਭਰੋਸਗੀ ਮਤੇ ’ਤੇ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਇਹ ਮਤਾ ਸਿਰਫ਼ ਕਾਂਗਰਸ ਵਲੋਂ ਨਹੀਂ ਲਿਆਂਦਾ ਗਿਆ ਸਗੋਂ ਇਹ ਪੂਰੀ ਵਿਰੋਧੀ ਧਿਰ ਵਲੋਂ ਲਿਆਂਦਾ ਗਿਆ ਹੈ। ਉਨ੍ਹਾਂ ਕਿਹਾ ਕਿ ਮਨੀਪੁਰ ਵਿਚ ਜੋ ਵੀ ਵਾਪਰਿਆ ਉਸ ਨਾਲ ਸਾਨੂੰ ਬਹੁਤ ਦੁਖ ਹੋਇਆ। ਕ੍ਰਿਸ਼ਚਨ ਭਾਈਚਾਰੇ ਦੀਆਂ ਚਰਚਾਂ ਨੂੰ ਸਾੜਿਆ ਗਿਆ ਅਤੇ ਔਰਤਾਂ ਨੂੰ ਨਗਨ ਹਾਲਤ ਵਿਚ ਘੁੰਮਾਇਆ ਗਿਆ। ਇਨ੍ਹਾਂ ਵਿਚੋਂ ਇਕ ਮਹਿਲਾ ਪਾਕਿਸਤਾਨ ਵਿਰੁਧ ਜੰਗ ਲੜਨ ਵਾਲੇ ਸਾਬਕਾ ਸੂਬੇਦਾਰ ਦੀ ਪਤਨੀ ਹੈ। ਇਹ ਘਟਨਾ ਬਹੁਤ ਸ਼ਰਮਨਾਕ ਹੈ”। ਉਨ੍ਹਾਂ ਕਿਹਾ ਕਿ ਮਣੀਪੁਰ ਵਿਚ ਬਹੁਗਿਣਤੀਆਂ ਨੇ ਅਸਲਾਖਾਨੇ ਨੂੰ ਲੁੱਟਿਆ, ਅਜਿਹਾ ਕਰਕੇ ਉਹ ਕੀ ਕਰਨਾ ਚਾਹੁੰਦੇ ਹਨ?