
ਇੰਡੀਆ ਨੇ ਇਹ ਮਤਾ ਮਨੀਪੁਰ ਲਈ ਲਿਆਂਦਾ ਹੈ: ਗੌਰਵ ਗੋਗੋਈ
ਨਵੀਂ ਦਿੱਲੀ: ਲੋਕ ਸਭਾ 'ਚ ਬੇਭਰੋਸਗੀ ਮਤੇ 'ਤੇ ਚਰਚਾ ਸ਼ੁਰੂ ਹੋ ਗਈ ਹੈ। ਕਾਂਗਰਸ ਦੀ ਤਰਫੋਂ ਗੌਰਵ ਗੋਗੋਈ ਨੇ ਚਰਚਾ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਇਹ ਗਿਣਤੀ ਦਾ ਮਾਮਲਾ ਨਹੀਂ ਹੈ, ਇਹ ਮਨੀਪੁਰ ਲਈ ਇਨਸਾਫ਼ ਦਾ ਮਾਮਲਾ ਹੈ। ਮਨੀਪੁਰ ਅੱਜ ਇਨਸਾਫ਼ ਦੀ ਮੰਗ ਕਰਦਾ ਹੈ। ਧੀਆਂ ਅਤੇ ਵਿਦਿਆਰਥਣਾਂ ਇਨਸਾਫ਼ ਦੀ ਮੰਗ ਕਰਦੀਆਂ ਹਨ।ਕਾਂਗਰਸ ਦੇ ਸੰਸਦ ਮੈਂਬਰ ਗੌਰਵ ਗੋਗੋਈ ਨੇ ਕਿਹਾ ਕਿ ਅਸੀਂ ਬੇਭਰੋਸਗੀ ਮਤਾ ਲਿਆਉਣ ਲਈ ਮਜਬੂਰ ਹਾਂ। ਇਹ ਕਦੇ ਗਿਣਤੀ ਬਾਰੇ ਨਹੀਂ ਸੀ, ਸਿਰਫ਼ ਮਨੀਪੁਰ ਲਈ ਇਨਸਾਫ਼ ਸਬੰਧੀ ਸੀ। ਇੰਡੀਆ ਨੇ ਇਹ ਮਤਾ ਮਨੀਪੁਰ ਲਈ ਲਿਆਂਦਾ ਹੈ। ਮਨੀਪੁਰ ਇਨਸਾਫ਼ ਚਾਹੁੰਦਾ ਹੈ।
ਇਹ ਵੀ ਪੜ੍ਹੋ: ਸਿੰਗਾਪੁਰ ਵਿਚ ਘਰੇਲੂ ਨੌਕਰ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ ਵਿਚ ਭਾਰਤੀ ਮੂਲ ਦੇ ਵਿਅਕਤੀ ਨੂੰ ਸੁਣਾਈ ਸਜ਼ਾ
ਇੰਡੀਆ ਗਠਜੋੜ ਨੇ ਪ੍ਰਧਾਨ ਮੰਤਰੀ ਨੂੰ ਪੁੱਛੇ 3 ਸਵਾਲ
ਪ੍ਰਧਾਨ ਮੰਤਰੀ ਨੂੰ ਸਵਾਲ ਕਰਦਿਆਂ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਸੰਸਦ 'ਚ ਨਾ ਬੋਲਣ ਦਾ ਮੌਨ ਵਰਤ ਰੱਖਿਆ ਹੈ। ਸਾਨੂੰ ਉਨ੍ਹਾਂ ਦੀ ਚੁੱਪੀ ਤੋੜਨ ਲਈ ਬੇਭਰੋਸਗੀ ਮਤਾ ਲਿਆਉਣਾ ਪਿਆ। ਅਸੀਂ ਉਨ੍ਹਾਂ ਨੂੰ ਤਿੰਨ ਸਵਾਲ ਪੁਛਣਾ ਚਾਹੁੰਦੇ ਹਾਂ- 1. ਉਹ ਅੱਜ ਤਕ ਮਨੀਪੁਰ ਕਿਉਂ ਨਹੀਂ ਗਏ? 2. ਮਨੀਪੁਰ 'ਤੇ ਬੋਲਣ ਲਈ ਉਨ੍ਹਾਂ ਨੂੰ 80 ਦਿਨ ਕਿਉਂ ਲੱਗ ਗਏ? 3. ਹੁਣ ਤਕ ਮਨੀਪੁਰ ਦੇ ਮੁੱਖ ਮੰਤਰੀ ਨੂੰ ਬਰਖਾਸਤ ਕਿਉਂ ਨਹੀਂ ਕੀਤਾ ਗਿਆ?
ਇਹ ਵੀ ਪੜ੍ਹੋ: ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰੇਗੀ ਕੇਂਦਰੀ ਟੀਮ
ਕਾਂਗਰਸ ਸੰਸਦ ਮੈਂਬਰ ਨੇ ਕਿਹਾ, “ਪ੍ਰਧਾਨ ਮੰਤਰੀ ਨੂੰ ਮੰਨਣਾ ਪਵੇਗਾ ਕਿ ਉਨ੍ਹਾਂ ਦੀ ਡਬਲ ਇੰਜਣ ਵਾਲੀ ਸਰਕਾਰ, ਮਨੀਪੁਰ ਵਿਚ ਉਨ੍ਹਾਂ ਦੀ ਸਰਕਾਰ ਫੇਲ੍ਹ ਹੋ ਗਈ ਹੈ। ਇਸੇ ਕਰਕੇ ਮਨੀਪੁਰ ਵਿਚ 150 ਲੋਕਾਂ ਦੀ ਮੌਤ ਹੋ ਗਈ, 5000 ਦੇ ਕਰੀਬ ਘਰ ਸੜ ਗਏ, 60,000 ਦੇ ਕਰੀਬ ਲੋਕ ਰਾਹਤ ਕੈਂਪਾਂ ਵਿਚ ਹਨ ਅਤੇ 6500 ਦੇ ਕਰੀਬ ਐਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ। ਸੂਬੇ ਦੇ ਮੁੱਖ ਮੰਤਰੀ, ਜਿਸ ਨੂੰ ਗੱਲਬਾਤ, ਸ਼ਾਂਤੀ ਅਤੇ ਸਦਭਾਵਨਾ ਦਾ ਮਾਹੌਲ ਬਣਾਉਣਾ ਚਾਹੀਦਾ ਸੀ, ਨੇ ਪਿਛਲੇ 2-3 ਦਿਨਾਂ ਵਿਚ ਭੜਕਾਊ ਕਦਮ ਚੁੱਕ ਕੇ ਸਮਾਜ ਵਿਚ ਤਣਾਅ ਪੈਦਾ ਕੀਤਾ”।
ਇਹ ਵੀ ਪੜ੍ਹੋ: ਕੇਜਰੀਵਾਲ ਕੈਬਨਿਟ 'ਚ ਵੱਡਾ ਬਦਲਾਅ, ਆਤਿਸ਼ੀ ਨੂੰ ਸੌਂਪੇ ਦੋ ਹੋਰ ਵਿਭਾਗ
ਉਨ੍ਹਾਂ ਕਿਹਾ, “ਸਾਡੀ ਮੰਗ ਸਪੱਸ਼ਟ ਹੈ ਕਿ ਦੇਸ਼ ਦੇ ਮੁਖੀ ਹੋਣ ਦੇ ਨਾਤੇ ਪ੍ਰਧਾਨ ਮੰਤਰੀ, ਸਦਨ ਵਿਚ ਆਉਣ ਅਤੇ ਮਨੀਪੁਰ ਹਿੰਸਾ ’ਤੇ ਹਮਦਰਦੀ ਜਤਾਉਣ। ਸਾਰੀਆਂ ਪਾਰਟੀਆਂ ਉਨ੍ਹਾਂ ਦਾ ਸਮਰਥਨ ਕਰਨ ਤਾਂ ਕਿ ਮਨੀਪੁਰ ਦੇ ਲੋਕਾਂ ਨੂੰ ਇਹ ਸੰਦੇਸ਼ ਜਾਵੇ ਕਿ ਸੰਕਟ ਦੀ ਇਸ ਘੜੀ ਵਿਚ ਸੰਸਦ ਉਨ੍ਹਾਂ ਦੇ ਨਾਲ ਹੈ”।ਗੋਗੋਈ ਨੇ ਕਿਹਾ, “ਮਨੀਪੁਰ ਵਿਚ ਪਹਿਲੀ ਵਾਰ ਹਿੰਸਾ ਨਹੀਂ ਹੋਈ ਪਰ ਸਮਾਜ ਦੇ ਦੋ ਵਰਗਾਂ ਵਿਚ ਵੰਡ ਅਸੀਂ ਪਹਿਲੀ ਵਾਰ ਦੇਖੀ। ਅੱਜ ਦੋ ਮਨੀਪੁਰ ਬਣ ਗਏ ਹਨ”। ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਮਨੀਪੁਰ ਘਟਨਾ ਦਾ ਵੀਡੀਉ ਵਾਇਰਲ ਨਾ ਹੁੰਦਾ ਤਾਂ ਪ੍ਰਧਾਨ ਮੰਤਰੀ 80 ਦਿਨ ਬਾਅਦ ਵੀ ਅਪਣੀ ਚੁੱਪੀ ਨਹੀਂ ਤੋੜਦੇ।
ਇਹ ਵੀ ਪੜ੍ਹੋ: NCRB ਦੀ ਰਿਪੋਰਟ ਚ ਵੱਡਾ ਖ਼ੁਲਾਸਾ: ਪੰਜਾਬ 'ਚ 7 ਸਾਲਾਂ 'ਚ ਨਸ਼ੇ ਕਾਰਨ 544 ਮੌਤਾਂ
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਚੁੱਪੀ ਦਾ ਕਾਰਨ ਕੇਂਦਰੀ ਗ੍ਰਹਿ ਮੰਤਰਾਲੇ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਦੀ ਨਾਕਾਮੀ ਹੈ। ਕਾਂਗਰਸੀ ਆਗੂ ਮੁਤਾਬਕ ਜੇਕਰ ਜਾਤ, ਭਾਈਚਾਰੇ ਅਤੇ ਧਰਮ ਦੇ ਆਧਾਰ 'ਤੇ ਵੰਡ ਕੀਤੀ ਜਾਂਦੀ ਹੈ ਤਾਂ ਉਤਰ-ਪੂਰਬ ਦੀਆਂ ਸਮੱਸਿਆਵਾਂ ਹੱਲ ਨਹੀਂ ਹੋਣਗੀਆਂ। ਗੋਗੋਈ ਨੇ ਕਿਹਾ ਕਿ ਇਹ ਕਿਹੋ ਜਿਹਾ ਰਾਸ਼ਟਰਵਾਦ ਹੈ ਜੋ ਦੇਸ਼ ਨਾਲੋਂ ਸੱਤਾ ਨੂੰ ਜ਼ਿਆਦਾ ਮਹੱਤਵ ਦਿੰਦਾ ਹੈ। ਗੋਗੋਈ ਨੇ ਕਿਹਾ, "ਤੁਸੀਂ (ਭਾਜਪਾ) ਅੱਜ ਭਾਵੇਂ ਕਿੰਨੀ ਵੀ ਨਫ਼ਰਤ ਫੈਲਾ ਲਵੇ, ਰਾਹੁਲ ਗਾਂਧੀ ਦੀ ਅਗਵਾਈ ਵਿਚ ਅਸੀਂ ਹਰ ਥਾਂ ਮੁਹੱਬਤ ਦੀਆਂ ਦੁਕਾਨਾਂ ਖੋਲ੍ਹਾਂਗੇ।"
ਇਹ ਵੀ ਪੜ੍ਹੋ: ਪਾਤੜਾਂ : ਹੜ੍ਹਾਂ ਕਾਰਨ 15 ਕਿੱਲੇ ਠੇਕੇ ’ਤੇ ਲਗਾਇਆ ਝੋਨਾ ਦੋ ਵਾਰ ਹੋਇਆ ਖ਼ਰਾਬ, ਤੰਗ ਆ ਕੇ ਕਿਸਾਨ ਨੇ ਕੀਤੀ ਖ਼ੁਦਕੁਸ਼ੀ
ਅਸੀਂ ਰਾਹੁਲ ਗਾਂਧੀ ਦੇ ਭਾਸ਼ਣ ਦੀ ਉਡੀਕ ਵਿਚ ਸੀ: ਭਾਜਪਾ ਆਗੂ
ਭਾਜਪਾ ਵਲੋਂ ਚਰਚਾ ਦੀ ਸ਼ੁਰੂਆਤ ਕਰਦਿਆਂ ਨਿਸ਼ੀਕਾਂਤ ਦੂਬੇ ਨੇ ਕਿਹਾ ਕਿ ਸਵੇਰੇ ਜਾਣਕਾਰੀ ਮਿਲੀ ਸੀ ਕਿ ਸੰਸਦ ਵਿਚ ਰਾਹੁਲ ਗਾਂਧੀ ਬੇਭਰੋਸਗੀ ਮਤੇ ’ਤੇ ਚਰਚਾ ਦੀ ਸ਼ੁਰੂਆਤ ਕਰਨਗੇ। ਹੁਣ ਰਾਹੁਲ ਗਾਂਧੀ ਮਨੀਪੁਰ 'ਤੇ ਕਿਉਂ ਨਹੀਂ ਬੋਲੇ? ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਸਦਨ ਵਿਚ ਤਿਆਰੀ ਕਰ ਕੇ ਨਹੀਂ ਆਏ। ਭਾਜਪਾ ਆਗੂ ਨੇ ਕਿਹਾ ਕਾਂਗਰਸ ਨੂੰ ਰਾਸ਼ਟਰਵਾਦ ਦੀ ਗੱਲ ਨਹੀਂ ਕਰਨੀ ਚਾਹੀਦੀ। ਉਹ ਸੋਚਦੇ ਹਨ ਕਿ ‘ਭਾਰਤ ਮਾਤਾ ਕੀ ਜੈ’ ਦਾ ਨਾਅਰਾ ਭਾਜਪਾ ਦਾ ਹੈ।
ਇਸ ਤੋਂ ਪਹਿਲਾਂ ਇਕ ਵਾਰ ਮੁਲਤਵੀ ਹੋਣ ਮਗਰੋਂ ਜਦੋਂ ਲੋਕ ਸਭਾ ਦੀ ਕਾਰਵਾਈ ਮੁੜ ਸ਼ੁਰੂ ਹੋਈ ਤਾਂ ਸਪੀਕਰ ਓਮ ਬਿਰਲਾ ਦੇ ਸੀਟ 'ਤੇ ਬੈਠਦੇ ਹੀ ਹੰਗਾਮਾ ਸ਼ੁਰੂ ਹੋ ਗਿਆ। ਭਾਜਪਾ ਸੰਸਦ ਮੈਂਬਰਾਂ ਨੇ ਕਿਹਾ ਸਵੇਰੇ ਸਕੱਤਰ ਜਨਰਲ ਨੂੰ ਚਿੱਠੀ ਆਈ ਸੀ ਕਿ ਰਾਹੁਲ ਗਾਂਧੀ ਬੋਲਣਗੇ। ਅਸੀਂ ਉਨ੍ਹਾਂ ਦੇ ਭਾਸ਼ਣ ਦੀ ਉਡੀਕ ਕਰ ਰਹੇ ਸੀ ਪਰ ਹੁਣ ਗੌਰਵ ਗੋਗੋਈ ਬੋਲ ਰਹੇ ਹਨ। 5 ਮਿੰਟ ਵਿਚ ਕੀ ਹੋ ਗਿਆ?
ਇਹ ਵੀ ਪੜ੍ਹੋ: ਟੇਸਲਾ ਦੇ ਨਵੇਂ CFO ਬਣੇ ਭਾਰਤੀ ਮੂਲ ਦੇ ਵੈਭਵ ਤਨੇਜਾ
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 10 ਤਰੀਕ ਨੂੰ ਬੇਭਰੋਸਗੀ ਮਤੇ 'ਤੇ ਚਰਚਾ ਦਾ ਜਵਾਬ ਦੇਣਗੇ। ਮੋਦੀ ਸਰਕਾਰ ਵਿਰੁਧ ਸੰਸਦ 'ਚ ਬੇਭਰੋਸਗੀ ਮਤੇ 'ਤੇ ਚਰਚਾ ਤਿੰਨ ਦਿਨ ਚੱਲੇਗੀ। ਇਸ ਦੇ ਨਾਲ ਹੀ ਇਸ ਚਰਚਾ ਦੌਰਾਨ ਭਾਜਪਾ ਦੇ 5 ਮੰਤਰੀ ਅਮਿਤ ਸ਼ਾਹ, ਨਿਰਮਲਾ ਸੀਤਾਰਮਨ, ਸਮ੍ਰਿਤੀ ਇਰਾਨੀ, ਜੋਤੀਰਾਦਿਤਿਆ ਸਿੰਧੀਆ ਅਤੇ ਕਿਰਨ ਰਿਜਿਜੂ ਅਤੇ 10 ਸੰਸਦ ਮੈਂਬਰ ਬਹਿਸ ਵਿਚ ਹਿੱਸਾ ਲੈਣਗੇ। ਇਨ੍ਹਾਂ ਸੰਸਦ ਮੈਂਬਰਾਂ ਵਿਚ ਨਿਸ਼ੀਕਾਂਤ ਦੂਬੇ, ਰਾਜਵਰਧਨ ਸਿੰਘ ਰਾਠੌਰ, ਰਮੇਸ਼ ਬਿਧੂੜੀ, ਹਿਨਾ ਗਾਵਿਤ ਸ਼ਾਮਲ ਹਨ। ਭਾਜਪਾ ਦੀ ਤਰਫੋਂ ਨਿਸ਼ੀਕਾਂਤ ਦੂਬੇ ਬਹਿਸ ਦੀ ਸ਼ੁਰੂਆਤ ਕਰਨਗੇ। ਦੱਸ ਦੇਈਏ ਕਿ ਮੋਦੀ ਸਰਕਾਰ ਵਿਰੁਧ ਇਹ ਪਹਿਲਾ ਬੇਭਰੋਸਗੀ ਮਤਾ ਹੈ।