
ਮੌਸਮ ਵਿਭਾਗ ਨੇ ਐਤਵਾਰ ਅਤੇ ਸੋਮਵਾਰ ਨੂੰ ਮੁੰਬਈ ਦੇ ਆਸਪਾਸ ਕੇ ਇਲਾਕਿਆਂ 'ਚ ਭਾਰੀ ਬਾਰਿਸ਼ ਦਾ ਅਨੁਮਾਨ ਲਗਾਇਆ ਗਿਆ ਹੈ। ਪਿਛਲੇ ਕਈ ਦਿਨਾਂ
ਮੁੰਬਈ: ਮੁੰਬਈ 'ਚ ਇੱਕ ਵਾਰ ਫਿਰ ਮਾਨਸੂਨ ਦੇ ਦਸਤਕ ਦੇਣ ਨਾਲ ਲਗਾਤਾਰ ਮੀਂਹ ਪੈ ਰਿਹਾ ਹੈ। ਇਸ ਕਾਰਨ ਮੁੰਬਈ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਣਾ ਪੈ ਰਿਹਾ ਹੈ। ਆਵਾਜਾਈ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੈ, ਕਈ ਇਲਾਕਿਆਂ 'ਚ ਹੜ੍ਹ ਜਿਹੇ ਹਾਲਾਤ ਬਣ ਗਏ ਹਨ। ਇਸੇ ਦੇ ਚੱਲਦਿਆਂ ਮੌਸਮ ਵਿਭਾਗ ਨੇ ਐਤਵਾਰ ਅਤੇ ਸੋਮਵਾਰ ਨੂੰ ਮੁੰਬਈ ਦੇ ਆਸਪਾਸ ਕੇ ਇਲਾਕਿਆਂ 'ਚ ਭਾਰੀ ਬਾਰਿਸ਼ ਦਾ ਅਨੁਮਾਨ ਲਗਾਇਆ ਗਿਆ ਹੈ।
Rain threat in mumbai
ਪਿਛਲੇ ਕਈ ਦਿਨਾਂ ਤੋਂ ਮੁੰਬਈ ਪਾਣੀ-ਪਾਣੀ ਹੋ ਗਈ ਹੈ। ਸ਼ਹਿਰ 'ਚ ਇੰਨੀ ਬਾਰਿਸ਼ ਹੋ ਰਹੀ ਹੈ ਕਿ ਸੜਕਾਂ ਤੇ ਰੇਲਵੇ ਟ੍ਰੈਕ ਜਲ ਮਗਨ ਹੋ ਗਏ ਹਨ। ਹੁਣ ਮੌਸਮ ਵਿਭਾਗ (ਆਈਐੱਮਡੀ) ਨੇ ਸ਼ਨਿਚਰਵਾਰ ਨੂੰ ਮੁੰਬਈ ਤੇ ਆਸਪਾਸ ਦੇ ਇਲਾਕਿਆਂ 'ਚ ਐਤਵਾਰ ਤੇ ਸੋਮਵਾਰ ਨੂੰ ਮੋਹਲੇਧਾਰ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਹੈ। ਸ਼ਨਿਚਰਵਾਰ ਸਵੇਰੇ ਪਿਛਲੇ 24 ਘੰਟਿਆਂ ਤੋਂ ਹੋ ਰਹੀ ਬਾਰਿਸ਼ 70 ਮਿਮੀ ਦਰਜ ਕੀਤੀ ਗਈ ਹੈ।
Rain threat in mumbai
ਆਈਐੱਮਡੀ ਦੇ ਚੀਫ਼ ਪੀਆਰਓ ਵਿਸ਼ੰਭਰ ਸਿੰਘ ਨੇ ਕਿਹਾ ਕਿ ਅਗਲੇ ਦੋ ਦਿਨਾਂ ਤਕ ਸ਼ਹਿਰ ਤੇ ਇਸ ਦੇ ਆਸਪਾਸ ਦੇ ਇਲਾਕਿਆਂ 'ਚ ਮੋਹਲੇਧਾਰ ਬਾਰਿਸ਼ ਹੋਣ ਸੰਭਾਵਨਾ ਹੈ। ਆਈਐੱਮਡੀ ਨੇ ਇਸ ਸਮੇਂ ਦੌਰਾਨ ਬੱਦਲ ਛਾਏ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਦੌਰਾਨ ਸ਼ਨਿਚਰਵਾਰ ਨੂੰ ਮੱਧ ਰੇਲਵੇ (ਸੀਆਰ) ਤੇ ਪੱਛਮੀ ਰੇਲਵੇ (ਡਬਲਿਯੂਆਰ) ਦੀ ਮੁੱਖ ਤੇ ਪੱਛਮੀ ਲਾਇਨਾਂ 'ਤੇ ਸਮੇਂ 'ਤੇ ਟਰੇਨਾਂ ਨਹੀਂ ਚੱਲੀਆਂ।
Rain threat in mumbai
ਡਬਲਿਯੂਆਰ ਚੀਫ਼ ਪੀਆਰਓ, ਰਵਿੰਦਰ ਭਾਕਰ ਨੇ ਕਿਹਾ, ਚਰਚਗੇਟ ਤੇ ਧਾਨੂ ਸਟੇਸ਼ਨਾਂ ਵਿਚਾਲੇ ਚੱਲਣ ਵਾਲੀਆਂ ਟਰੇਨਾਂ ਸਮੇਂ 'ਤੇ ਸਨ। ਨਾਲ ਹੀ ਓਵਰਹੈੱਡ ਤਾਰ ਦੇ ਟੁੱਟਣ ਦੀ ਕੋਈ ਸ਼ਿਕਾਇਤ ਨਹੀਂ ਮਿਲੀ ਹੈ। ਸੀਆਰ ਦੇ ਸੂਤਰਾਂ ਨੇ ਦੱਸਿਆ ਕਿ ਟਰੇਨਾਂ ਸਧਾਰਨ ਰੂਪ ਨਾਲ ਚੱਲ ਰਹੀਆਂ ਹਨ। ਬੁੱਧਵਾਰ ਨੂੰ ਕੁਝ ਹੀ ਸਮੇਂ 'ਚ ਬਹੁਤ ਭਾਰੀ ਬਾਰਿਸ਼ ਦੇ ਕਾਰਨ ਮੁੱਖ, ਹਾਰਬਰ ਲਾਇਨਾਂ ਤੇ ਪੱਛਮੀ ਲਾਇਨਾਂ ਸਮੇਤ ਸੀਆਰ ਦੀਆਂ ਸੇਵਾਵਾਂ ਠੱਪ ਰਹੀਆਂ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।