
ਭਾਰਤੀ ਮੀਡੀਆ ਨੂੰ ਵੀ ਗਲੋਬਲ ਹੋਣ ਦੀ ਲੋੜ : ਮੋਦੀ
ਨਵੀਂ ਦਿੱਲੀ, 8 ਸਤੰਬਰ : ਮੰਗਲਵਾਰ ਨੂੰ ਜੈਪੂਰ ਦੇ ਜਵਾਹਰਲਾਲ ਨੇਹਰੂ ਮਾਰਗ ਵਿਖੇ ਸਮਾਚਾਰ ਪੱਤਰ ਸਮੂਹ ਦੁਆਰਾ ਬਣਾਏ ਜਾ ਰਹੇ 'ਪਤ੍ਰਿਕਾ ਗੇਟ' ਦਾ ਵੀਡਿਓ ਕਾਨਫ਼ਰੰਸਿੰਗ ਰਾਹੀਂ ਉਦਘਾਟਨ ਤੋਂ ਬਾਅਦ ਆਪਣੇ ਸਬੋਧਨ ਦੋਰਾਨ 'ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਦੀ ਅੰਤਰਰਾਸ਼ਟਰੀ ਪੱਧਰ ਉੱਤੇ ਸਥਿਤੀ ਮਜਬੂਤ ਹੋਈ ਹੈ ਅਤੇ ਅਜਿਹੇ ਵਿਚ ਭਾਰਤੀ ਮੀਡੀਆ ਨੂੰ ਵੀ ਗਲੋਬਲ ਹੋਣ ਦੀ ਜਰੂਰਤ ਹੈ। ਉਹਨਾਂ ਕਿਹਾ ਕਿ ਮੀਡੀਆ ਦੁਆਰਾ ਸਰਕਾਰ ਦੀ ਅਲੋਚਨਾ ਹੋਣਾ ਸੁਭਾਵਕ ਹੈ ਤੇ ਇਸ ਨਾਲ ਲੋਕਤੰਤਰ ਮਜਬੂਤ ਹੁੰਦਾ ਹੈ। ਮੋਦੀ ਨੇ ਕੋਰੋਨਾ ਵਾਇਰਸ ਮਹਾਂਮਾਰੀ ਸਬੰਧੀ ਲੋਕਾਂ ਵਿਚ ਜਾਗਰੂਕਤਾ ਫੈਲਾਉਣ ਲਈ ਵੀ ਮੀਡੀਆ ਦੀ ਭੁਮਿਕਾ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੇ ਖੇਤਰੀ ਉਤਪਾਦ ਅੱਜ ਗਲੋਬਲ ਹੋ ਰਹੇ ਹਨ। ਭਾਰਤ ਦੀ ਆਵਾਜ ਹੋਰ ਵੀ ਵਧੇਰ ਗਲੋਬਲ ਹੋ ਰਹੀ ਹੈ। ਦੁਨੀਆਂ ਭਾਰਤ ਨੂੰ ਵਧੇਰੇ ਗੌਰ ਨਾ ਸੁਣਦੀ ਹੈ। ਹਰ ਅੰਤਰਰਾਸ਼ਟਰੀ ਮੰਚ ਤੇ ਭਾਰਤ ਮਜਬੂਤੀ ਨਾਲ ਬਣਿਆ ਹੋਇਆ ਹੈ। ਅਜਿਹੇ ਵਿਚ ਭਾਰਤੀ ਮੀਡੀਆ ਨੂੰ ਵੀ ਗਲੋਬਲ ਹੋਣ ਦੀ ਜਰੂਰਤ ਹੈ।
ਸਵੱਛ ਭਾਰਤ, ਉਜਵਲਾ ਗੈਸ ਯੋਜਨਾ ਅਤੇ ਜਲ ਜੀਵਨ ਮਿਸ਼ਨ ਵਰਗੀਆਂ ਸਰਕਾਰੀ ਯੋਜਨਾਵਾਂ ਬਾਰੇ ਜਾਗਰੁਕਤਾ ਫੈਲਾਉਣ ਤੇ ਕੋਰੋਨਾ ਵਾਈਰਸ ਦੇ ਵਿਰੁਧ ਜੰਗ ਵਿਚ ਮੀਡੀਆ ਦੀ ਭੁਮਿਕਾ ਦੀ ਸ਼ਲਾਘਾ ਕਰਦੇ ਹੋਏ ਮੋਦੀ ਨੇ ਸਰਕਾਰ ਦੇ ਕੰਮਾਂ ਦੀ ਅਲੋਚਨਾ ਨੂੰ ਸੁਭਾਵਕ ਦੱਸਿਆ ਉਹਨਾਂ ਕਿਹਾ ਕਿ ਸਰਕਾਰ ਦੀ ਯੋਜਨਾਵਾਂ ਵਿਚ ਜਮੀਨੀ ਪੱਧਰ ਤੇ ਕਮੀਆਂ ਹਨ। ਉਸ ਬਾਰੇ ਦੱਸਣਾ ਤੇ ਉਸ ਸਬੰਧੀ ਅਲੋਚਨਾ ਸੁਭਾਵਕ ਹੈ। ਸ਼ੋਸਲ ਮੀਡੀਆਂ ਦੇ ਇਸ ਦੋਰ ਵਿਚ ਇਹ ਹੋਰ ਵੀ ਜਿਆਦਾ ਸੁਭਾਵਕ ਹੈ। ਪਰ ਅਲੋਚਨਾ ਤੋਂ ਸਿਖਣਾ ਵੀ ਸਾਡੇ ਸਾਰਿਆ ਲਈ ਉਨਾ ਹੀ ਸੁਭਾਵਕ ਤੇ ਜਰੂਰੀ ਹੈ। ਇਸ ਲਈ ਹੀ ਸਾਡਾ ਲੋਕਤੰਤਰ ਮਜਬੂਤ ਹੈ।
ਪ੍ਰਧਾਨ ਮੰਤਰੀ ਨੇ ਆਤਮ ਨਿਰਭਰ ਭਾਰਤ ਅਤੇ 'ਲੋਕਲ ਕੇ ਲਿਏ ਵੋਕਲ' ਸੰਕਲਪ ਨੂੰ ਇੱਕ ਵੱਡੇ ਅਭਿਆਨ ਦਾ ਰੂਪ ਦੇਣ ਅਤੇ ਉਸਨੂੰ ਵਿਆਪਕ ਕਰਨ ਦੀ ਲੋੜ ਦੇ ਜੌਰ ਦਿੱਤਾ।
ਇਸ ਪ੍ਰੋਗਰਾਮ ਵਿਚ ਜੈਪੁਰ ਤੋਂ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੌਕ ਗਹਿਲੌਤ ਅਤੇ ਰਾਜਪਾਲ ਕਲਰਾਜ ਮਿਸ਼ਰ ਵੀ ਮੌਜੂਦ ਸਨ। ਇਸ ਮੌਕੇ ਤੇ ਪ੍ਰਧਾਨ ਮੰਤਰੀ ਨੇ ਪਤ੍ਰਿਕਾ ਸਮੂਹ ਦੇ ਪ੍ਰਧਾਨ ਦੁਆਰਾ ਲਿਖੀਆਂ ਦੋ ਕਿਤਾਬਾਂ ਜਾਰੀ ਕੀਤੀਆਂ। (ਏਜੰਸੀ)
ਮੋਦੀ ਜੀ ਚਲਾ ਰਹੇ ਹਨ 'ਸਰਕਾਰੀ ਕੰਪਨੀ ਵੇਚੋ' ਮੁਹਿੰਮ : ਰਾਹੁਲ
image
ਨਵੀਂ ਦਿੱਲੀ, 8 ਸਤੰਬਰ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਇਕ ਵਾਰ ਫਿਰ ਤਿੱਖਾ ਹਮਲਾ ਬੋਲਿਆ ਹੈ। ਰਾਹੁਲ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਜਨਤਕ ਖੇਤਰ ਦੀਆਂ ਕੰਪਨੀਆਂ ਦਾ ਨਿੱਜੀਕਰਨ ਕਰ ਕੇ ਖਜ਼ਾਨੇ ਨੂੰ ਭਰਨ 'ਚ ਜੁਟੇ ਹਨ। ਰਾਹੁਲ ਗਾਂਧੀ ਨੇ ਟਵੀਟ ਕਰ ਕੇ ਕਿਹਾ,''ਮੋਦੀ ਜੀ, 'ਸਰਕਾਰੀ ਕੰਪਨੀ ਵੇਚੋ' ਮੁਹਿੰਮ ਚੱਲਾ ਰਹੇ ਹਨ। ਖੁਦ ਦੀ ਬਣਾਈ ਆਰਥਿਕ ਬੇਹਾਲੀ ਦੀ ਭਰਪਾਈ ਲਈ ਦੇਸ਼ ਦੀ ਜਾਇਦਾਦ ਨੂੰ ਥੋੜ੍ਹਾ-ਥੋੜ੍ਹਾ ਕਰ ਕੇ ਵੇਚਿਆ ਜਾ ਰਿਹਾ ਹੈ। ਜਨਤਾ ਦੇ ਭਵਿੱਖ ਅਤੇ ਭਰੋਸਾ ਨੂੰ ਨਜ਼ਰਅੰਦਾਜ ਕਰ ਕੇ ਐੱਲ.ਆਈ.ਸੀ. ਨੂੰ ਵੇਚਣਾ ਮੋਦੀ ਸਰਕਾਰ ਦੀ ਇਕ ਹੋਰ ਸ਼ਰਮਨਾਕ ਕੋਸ਼ਿਸ਼ ਹੈ।'' ਇਸ ਦੇ ਨਾਲ ਹੀ ਉਨ੍ਹਾਂ ਨੇ ਇਕ ਖਬਰ ਵੀ ਪੋਸਟ ਕੀਤੀ ਹੈ, ਜਿਸ 'ਚ ਲਿਖਿਆ ਹੈ,''ਐੱਲ.ਆਈ.ਸੀ. 'ਚ 25 ਫੀਸਦੀ ਹਿੱਸੇਦਾਰੀ ਵੇਚ ਕੇ ਖਜ਼ਾਨਾ ਭਰੇਗੀ ਕੇਂਦਰ ਸਰਕਾਰ।''
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਸੀ। ਸੋਮਵਾਰ ਸਵੇਰੇ ਰਾਹੁਲ ਨੇ ਟਵੀਟ ਕਰ ਕੇ ਕਿਹਾ,''ਹਰ ਗਲਤ ਦੌੜ 'ਚ ਦੇਸ਼ ਅੱਗੇ ਹਨ- ਕੋਰੋਨਾ ਇਨਫੈਕਸ਼ਨ ਦੇ ਅੰਕੜੇ ਹੋਣ ਜਾਂ ਜੀ.ਡੀ.ਪੀ. 'ਚ ਗਿਰਾਵਟ।'' ਰਾਹੁਲ ਨੇ ਮੋਦੀ ਸਰਕਾਰ ਦੀ ਤੁਲਨਾ 'ਸ਼ੁਤੁਰਮੁਰਗ' ਨਾਲ ਕਰਦੇ ਹੋਏ ਕਿਹਾ ਕਿ ਉਹ ਦੇਸ਼ ਨੂੰ ਆਫ਼ਤ 'ਚ ਪਾ ਕੇ ਹੱਲ ਨਹੀਂ ਲੱਭਦੀ। ਉਨ੍ਹਾਂ ਨੇ ਲਿਖਿਆ,''ਮੋਦੀ ਸਰਕਾਰ ਦੇਸ਼ ਨੂੰ ਆਫ਼ਤ 'ਚ ਪਹੁੰਚਾ ਕੇ ਹੱਲ ਲੱਭਣ ਦੀ ਬਜਾਏ ਸ਼ੁਤੁਰਮੁਰਗ ਬਣ ਜਾਂਦੀ ਹੈ।'' (ਏਜੰਸੀ)