
ਕਿਹਾ, ਭਾਰਤ ਦੇ ਭਵਿੱਖ ਨੂੰ ਲੈ ਕੇ ਚਿੰਤਤ ਹੋਣ ਨਾਲੋਂ ਜ਼ਿਆਦਾ ਆਸ਼ਾਵਾਦੀ ਹਾਂ
ਨਵੀਂ ਦਿੱਲੀ: ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਰੂਸ-ਯੂਕਰੇਨ ਯੁੱਧ ਨੂੰ ਲੈ ਕੇ ਭਾਰਤ ਦੇ ਰਵੱਈਏ ਅਤੇ ਦੁਨੀਆ ਭਰ ਵਿਚ ਆਰਥਕ ਸਥਿਤੀ ਪ੍ਰਤੀ ਸੰਤੁਲਿਤ ਪਹੁੰਚ ਦੀ ਸ਼ਲਾਘਾ ਕੀਤੀ ਹੈ। ਸਾਬਕਾ ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਭਾਰਤ ਨੇ ਅਪਣੇ ਹਿੱਤਾਂ ਨੂੰ ਮੁੱਖ ਰੱਖਦਿਆਂ ਸ਼ਾਂਤੀ ਦੀ ਅਪੀਲ ਕਰਕੇ ਸਹੀ ਰਣਨੀਤਕ ਕਦਮ ਚੁੱਕਿਆ ਹੈ। ਜੀ-20 ਸੰਮੇਲਨ ਤੋਂ ਪਹਿਲਾਂ ਇਕ ਨਿਜੀ ਅਖ਼ਬਾਰ ਨੂੰ ਦਿਤੇ ਇੰਟਰਵਿਊ 'ਚ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਉਹ ਭਾਰਤ ਦੇ ਭਵਿੱਖ ਨੂੰ ਲੈ ਕੇ ਚਿੰਤਤ ਹੋਣ ਨਾਲੋਂ ਜ਼ਿਆਦਾ ਆਸ਼ਾਵਾਦੀ ਹਨ, ਪਰ ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਸ਼ਾਵਾਦੀ ਹੋਣ ਦੇ ਨਾਲ ਦੇਸ਼ ਨੂੰ ਸਮਾਜਕ ਸਦਭਾਵਨਾ ਦੀ ਮਜ਼ਬੂਤ ਨੀਂਹ 'ਤੇ ਖੜ੍ਹਾ ਹੋਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਖੜਗੇ ਨੂੰ ਜੀ20 ਦਾਅਵਤ ’ਚ ਨਾ ਸੱਦਣ ਦਾ ਮਤਲਬ ਵਿਰੋਧੀ ਆਗੂਆਂ ਨੂੰ ਮਹੱਤਵ ਨਾ ਦੇਣਾ : ਰਾਹੁਲ ਗਾਂਧੀ
ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਕਾਰਜਕਾਲ ਦੌਰਾਨ 2008 ਵਿਚ ਜੀ-20 ਸਮੂਹ ਦਾ ਗਠਨ ਕੀਤਾ ਗਿਆ ਸੀ, ਜਿਸ ਦਾ ਮਕਸਦ ਵਿੱਤੀ ਸੰਕਟ ਨਾਲ ਲੜਨਾ ਸੀ। ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ, “ਮੈਂ ਬਹੁਤ ਖੁਸ਼ ਹਾਂ ਕਿ ਭਾਰਤ ਨੂੰ ਮੇਰੇ ਜੀਵਨ ਕਾਲ ਵਿਚ ਜੀ-20 ਦੀ ਪ੍ਰਧਾਨਗੀ ਕਰਨ ਦਾ ਮੌਕਾ ਮਿਲਿਆ ਅਤੇ ਮੈਂ ਜੀ-20 ਸੰਮੇਲਨ ਦੀ ਮੇਜ਼ਬਾਨੀ ਕਰਨ ਵਾਲੇ ਭਾਰਤ ਦਾ ਗਵਾਹ ਹਾਂ।” ਸਾਬਕਾ ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “ਵਿਦੇਸ਼ ਨੀਤੀ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ ਅਤੇ ਅਜਿਹਾ ਹੋਣਾ ਚਾਹੀਦਾ ਹੈ, ਵਿਸ਼ਵ ਰਾਜਨੀਤੀ ਵਿਚ ਸਾਡੀ ਮੌਜੂਦਗੀ ਦੇਸ਼ ਦੀ ਅੰਦਰੂਨੀ ਰਾਜਨੀਤੀ ਦਾ ਹਿੱਸਾ ਹੋਣੀ ਚਾਹੀਦੀ ਹੈ, ਪਰ ਇਸ ਦੇ ਜ਼ਰੀਏ ਨਿਜੀ ਰਾਜਨੀਤੀ ਨੂੰ ਲੈ ਕੇ ਸੰਜਮ ਵਰਤਣਾ ਵੀ ਜ਼ਰੂਰੀ ਹੈ।
ਇਹ ਵੀ ਪੜ੍ਹੋ: ਰਾਜਾ ਵੜਿੰਗ ਵਲੋਂ ਮੁੱਖ ਮੰਤਰੀ ਨੂੰ ਨਸ਼ਿਆਂ ਦੇ ਖਾਤਮੇ ਸਬੰਧੀ ਚਰਚਾ ਕਰਨ ਲਈ ਵਿਸ਼ੇਸ਼ ਇਜਲਾਸ ਬੁਲਾਉਣ ਦੀ ਅਪੀਲ
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਇਸ ਦੌਰਾਨ ਰੂਸ-ਯੂਕਰੇਨ ਜੰਗ ਦਾ ਵੀ ਜ਼ਿਕਰ ਕੀਤਾ। ਆਲਮੀ ਅਰਥਵਿਵਸਥਾ ਅਤੇ ਭਾਰਤ ਨੂੰ ਦਰਪੇਸ਼ ਚੁਣੌਤੀਆਂ ਬਾਰੇ, ਉਨ੍ਹਾਂ ਕਿਹਾ, “2005 ਤੋਂ 2015 ਦੇ ਦਹਾਕੇ ਵਿਚ ਜੀ.ਡੀ.ਪੀ. ਦੇ ਤਹਿਤ ਭਾਰਤ ਦਾ ਵਿਦੇਸ਼ੀ ਵਪਾਰ ਦੁੱਗਣਾ ਹੋ ਗਿਆ, ਜਿਸ ਨਾਲ ਸਾਨੂੰ ਬਹੁਤ ਫਾਇਦਾ ਹੋਇਆ ਹੈ ਅਤੇ ਸੈਂਕੜੇ ਕਰੋੜ ਲੋਕ ਗਰੀਬੀ ਤੋਂ ਬਾਹਰ ਆਏ ਹਨ। ਇਸ ਦਾ ਇਹ ਵੀ ਮਤਲਬ ਹੈ ਕਿ ਭਾਰਤ ਦੀ ਅਰਥਵਿਵਸਥਾ ਵਿਸ਼ਵ ਅਰਥਵਿਵਸਥਾ ਨਾਲ ਜੁੜੀ ਹੋਈ ਹੈ।"
ਇਹ ਵੀ ਪੜ੍ਹੋ: ਕਪੂਰਥਲਾ 'ਚ ਨਾਬਾਲਗ ਨਾਲ ਕੁਕਰਮ, ਪਿੰਡ ਦੇ ਹੀ 2 ਨੌਜਵਾਨਾਂ ਨੇ ਦਿਤਾ ਵਾਰਦਾਤ ਨੂੰ ਅੰਜਾਮ
ਸਾਬਕਾ ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “ਜੀ-20 ਨੇ 2008 ਦੇ ਆਰਥਿਕ ਸੰਕਟ ਦੌਰਾਨ ਮਹੱਤਵਪੂਰਨ ਕੰਮ ਕੀਤਾ ਸੀ। ਅੱਜ ਡੀ-ਗਲੋਬਲਾਈਜ਼ੇਸ਼ਨ ਅਤੇ ਨਵੀਆਂ ਕਿਸਮਾਂ ਦੀਆਂ ਵਪਾਰਕ ਪਾਬੰਦੀਆਂ ਦੀ ਗੱਲ ਹੋ ਰਹੀ ਹੈ, ਇਹ ਵੱਖ-ਵੱਖ ਤਰ੍ਹਾਂ ਦੇ ਖਲਾਅ ਨੂੰ ਵਧਾ ਸਕਦੇ ਹਨ ਪਰ ਭਾਰਤ ਲਈ ਨਵੇਂ ਮੌਕੇ ਵੀ ਖੋਲ੍ਹ ਸਕਦੇ ਹਨ। ਇਹ ਭਾਰਤ ਦੇ ਆਰਥਿਕ ਹਿੱਤ ਵਿਚ ਹੈ ਕਿ ਉਹ ਵਿਵਾਦਾਂ ਵਿਚ ਨਾ ਉਲਝੇ ਅਤੇ ਦੇਸ਼ਾਂ ਅਤੇ ਖੇਤਰਾਂ ਵਿਚ ਵਪਾਰਕ ਸਬੰਧਾਂ ਦਾ ਸੰਤੁਲਨ ਬਣਾਏ ਰੱਖੇ”।
ਇਹ ਵੀ ਪੜ੍ਹੋ: ਅੰਮ੍ਰਿਤਸਰ 'ਚ ਨਾਜਾਇਜ਼ ਹਥਿਆਰ ਰੱਖਣ ਦੇ ਦੋਸ਼ 'ਚ ਵਿਅਕਤੀ ਗ੍ਰਿਫਤਾਰ, ਲਗਜ਼ਰੀ ਕਾਰ ਵੀ ਬਰਾਮਦ
ਰੂਸ-ਯੂਕਰੇਨ ਯੁੱਧ ਦੁਆਰਾ ਜੀ-20 ਦੇਸ਼ਾਂ ਅਤੇ ਖ਼ਾਸ ਤੌਰ 'ਤੇ ਭਾਰਤ ਨੂੰ ਚੁਣੌਤੀ ਸਬੰਧੀ ਸਵਾਲ ਦੇ ਜਵਾਬ ਵਿਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ, "ਜਦੋਂ ਦੋ ਜਾਂ ਦੋ ਤੋਂ ਵੱਧ ਸ਼ਕਤੀਆਂ ਸੰਘਰਸ਼ ਵਿਚ ਫਸ ਜਾਂਦੀਆਂ ਹਨ, ਤਾਂ ਦੂਜੇ ਦੇਸ਼ਾਂ ’ਤੇ ਪੱਖ ਚੁਣਨ ਦਾ ਦਬਾਅ ਹੁੰਦਾ ਹੈ, ਮੇਰਾ ਮੰਨਣਾ ਹੈ ਕਿ ਭਾਰਤ ਨੇ ਸ਼ਾਂਤੀ ਦੀ ਅਪੀਲ ਕਰਦੇ ਹੋਏ ਸਾਡੇ ਪ੍ਰਭੂਸੱਤਾ ਅਤੇ ਆਰਥਕ ਹਿੱਤਾਂ ਨੂੰ ਪਹਿਲ ਦੇ ਕੇ ਸਹੀ ਕੰਮ ਕੀਤਾ ਹੈ”। ਜੀ-20 ਬਾਰੇ ਡਾ. ਮਨਮੋਹਨ ਸਿੰਘ ਨੇ ਕਿਹਾ, “ਜੀ-20 ਦੀ ਕਦੇ ਵੀ ਸੁਰੱਖਿਆ ਨਾਲ ਸਬੰਧਤ ਵਿਵਾਦਾਂ ਨੂੰ ਸੁਲਝਾਉਣ ਲਈ ਇਕ ਮੰਚ ਵਜੋਂ ਕਲਪਨਾ ਨਹੀਂ ਕੀਤੀ ਗਈ ਸੀ। ਜੀ-20 ਲਈ ਇਹ ਮਹੱਤਵਪੂਰਨ ਹੈ ਕਿ ਉਹ ਸੁਰੱਖਿਆ ਮਤਭੇਦਾਂ ਨੂੰ ਪਾਸੇ ਰੱਖ ਕੇ ਜਲਵਾਯੂ, ਅਸਮਾਨਤਾ ਅਤੇ ਵਿਸ਼ਵ ਵਪਾਰ ਦੀਆਂ ਚੁਣੌਤੀਆਂ ਨਾਲ ਨਜਿੱਠਣ 'ਤੇ ਧਿਆਨ ਕੇਂਦਰਤ ਕਰੇ।
ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਮੋਦੀ ਤਿੰਨ ਦਿਨਾਂ ’ਚ ਵਿਸ਼ਵ ਆਗੂਆਂ ਨਾਲ 15 ਤੋਂ ਵੱਧ ਦੁਵੱਲੀਆਂ ਬੈਠਕਾਂ ਕਰਨਗੇ
ਭਾਰਤ-ਚੀਨ ਮੁੱਦੇ 'ਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ, ''ਮੇਰੇ ਲਈ ਪ੍ਰਧਾਨ ਮੰਤਰੀ ਨੂੰ ਗੁੰਝਲਦਾਰ ਕੂਟਨੀਤਕ ਮਾਮਲਿਆਂ ਨੂੰ ਸੰਭਾਲਣ ਦੀ ਸਲਾਹ ਦੇਣਾ ਠੀਕ ਨਹੀਂ ਹੈ। ਇਹ ਮੰਦਭਾਗਾ ਹੈ ਕਿ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਜੀ-20 ਸੰਮੇਲਨ ਵਿਚ ਸ਼ਾਮਲ ਨਾ ਹੋਣ ਦਾ ਫੈਸਲਾ ਕੀਤਾ ਹੈ। ਮੈਨੂੰ ਉਮੀਦ ਅਤੇ ਭਰੋਸਾ ਹੈ ਕਿ ਪ੍ਰਧਾਨ ਮੰਤਰੀ ਭਾਰਤ ਦੀ ਖੇਤਰੀ ਅਤੇ ਪ੍ਰਭੂਸੱਤਾ ਅਖੰਡਤਾ ਦੀ ਰੱਖਿਆ ਕਰਨ ਅਤੇ ਦੁਵੱਲੇ ਤਣਾਅ ਨੂੰ ਘੱਟ ਕਰਨ ਲਈ ਸਾਰੇ ਜ਼ਰੂਰੀ ਕਦਮ ਚੁੱਕਣਗੇ”।