
ਵੈਸਟ ਇੰਡੀਜ਼ ਦੇ ਖ਼ਿਲਾਫ਼ ਟੈਸਟ ਸੀਰੀਜ਼ ਤੋਂ ਬਾਹਰ ਚਲ ਰਹੇ ਟੀਮ ਇੰਡੀਆ ਦੇ ਓਪਨਰ ਸ਼ਿਖਰ ਧਵਨ ਇਨ੍ਹਾਂ ਦਿਨਾਂ ‘ਚ ਅਪਣੇ ਪਰਿਵਾਰ ਨਾਲ ਗੁਣਵੱਤਾ ਸਮਾਂ ਕੱਢ ਰਹੇ ਹਨ...
ਨਵੀਂ ਦਿੱਲੀ (ਭਾਸ਼ਾ) : ਵੈਸਟ ਇੰਡੀਜ਼ ਦੇ ਖ਼ਿਲਾਫ਼ ਟੈਸਟ ਸੀਰੀਜ਼ ਤੋਂ ਬਾਹਰ ਚਲ ਰਹੇ ਟੀਮ ਇੰਡੀਆ ਦੇ ਓਪਨਰ ਸ਼ਿਖਰ ਧਵਨ ਇਨ੍ਹਾਂ ਦਿਨਾਂ ‘ਚ ਅਪਣੇ ਪਰਿਵਾਰ ਨਾਲ ਗੁਣਵੱਤਾ ਸਮਾਂ ਕੱਢ ਰਹੇ ਹਨ। ਭਾਰਤ ਇਸ ਸਮੇਂ ਵੈਸਟ ਇੰਡੀਜ਼ ਦੇ ਨਾਲ ਦੋ ਟੈਸਟ ਮੈਚਾਂ ਦੀ ਸੀਰੀਜ਼ ਖੇਡ ਰਿਹਾ ਹੈ। ਜਿਸ ਵਿਚੋਂ ਸੀਰੀਜ਼ ਦਾ ਪਹਿਲਾ ਟੈਸਟ ਮੈਚ ਭਾਰਤ ਨੇ ਜਿੱਤ ਲਿਆ ਹੈ। ਸ਼ਿਖਰ ਧਵਨ ਨੇ ਇੰਗਲੈਂਡ ਦੌਰੇ ‘ਤੇ ਖਰਾਬ ਪ੍ਰਫਰਾਮੈਂਸ ਤੋਂ ਬਾਅਦ ਉਹਨਾਂ ਦੀ ਕਾਫ਼ੀ ਆਲੋਚਨਾ ਹੋਈ ਹੈ। ਅਜਿਹੇ ਵਿਚ ਵੈਸਟ ਇੰਡੀਜ਼ ਦੇ ਖ਼ਿਲਾਫ਼ ਟੈਸਟ ਸੀਰੀਜ਼ ਦੇ ਲਈ ਉਹਨਾਂ ਨੂੰ ਟੀਮ ਵਿਚ ਸ਼ਾਮਲ ਨਹੀਂ ਕੀਤਾ ਗਿਆ।
Shikhar Dhawan
ਇਸ ਸਮੇਂ ਸ਼ਿਖਰ ਧਵਨ ਅਪਣੇ ਪਰਿਵਾਰ ਦੇ ਨਾਲ ਬਹੁਤ ਮਸਤੀ ਕਰ ਰਹੇ ਹਨ। ਸ਼ਿਖਰ ਧਵਨ ਏਸ਼ੀਆ ਕੱਪ 2018 ਤੋਂ ਬਾਅਦ ਕ੍ਰਿਕਟ ਤੋਂ ਦੂਰ ਹਨ। ਇਸ ਅਧੀਨ ਉਹ ਅਪਣੇ ਪਰਿਵਾਰ ਦੇ ਨਾਲ ਬਹੁਤ ਮਸਤੀ ਕਰ ਰਹੇ ਹਨ। ਸ਼ਿਖਰ ਅਪਣੇ ਬੱਚਿਆਂ ਨਾਲ ਪੂਰੀ ਤਰ੍ਹਾਂ ਬੱਚੇ ਬਣੇ ਹੋਏ ਹਨ। ਅਪਣੀ ਇਸ ਮਸਤੀ ਦੀ ਵੀਡੀਓ ਸ਼ਿਖਰ ਧਵਨ ਲਗਾਤਾਰ ਅਪਣੇ ਇਸਟਾਗ੍ਰਾਮ ਉਤੇ ਵੀ ਸ਼ੇਅਰ ਕਰ ਰਹੇ ਹਨ। ਹਾਲ ਹੀ ਵਿਚ ਸ਼ਿਖਰ ਧਵਨ ਨੇ ਆਪਣੇ ਆਫੀਸ਼ੀਅਲ ਇਸਟਾਗ੍ਰਾਮ ‘ਤੇ ਇਕ ਬੀਚ ਦਾ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ‘ਚ ਸ਼ਿਖਰ ਧਵਨ ਪੂਰੇ ਬੱਚੇ ਬਣੇ ਹੋਏ ਹਨ। ਅਤੇ ਪੂਰੀ ਤਰ੍ਹਾਂ ਮਸਤੀ ਕਰ ਰਹੇ ਹਨ।
Shikhar Dhawan
ਸ਼ਿਖਰ ਧਵਨ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ ਉਹ ਬੀਚ ਉਤੇ ਵਿਟਾਮਿਨ ‘ਸੀ’ ਲੈ ਰਹੇ ਹਨ। ਇਸ ਤੋਂ ਪਹਿਲਾਂ ਉਹਨਾਂ ਨੇ ਇਕ ਹੋਰ ਵੀਡੀਓ ਸ਼ੇਅਰ ਕੀਤੀ ਸੀ। ਇਸ ਵੀਡੀਓ ਨੂੰ ਸ਼ੇੜ ਕਰਦੇ ਹੋਏ ਲਿਖਿਆ ਸੀ ਬੱਚਿਆਂ ਨਾਲ ਬੱਚੇ ਬਣਨ ਦਾ ਮਜਾ ਹੀ ਕੁਝ ਹੋਰ ਹੈ। ਸ਼ਿਖਰ ਧਵਨ ਨੇ ਜ਼ੋਰਦਾਰ ਅਤੇ ਬੇਟੀ ਰੀਆ ਦੇ ਨਾਲ ਵੀ ਇਕ ਵੀਡੀਓ ਸ਼ੇਅਰ ਕੀਤੀ ਸੀ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸ਼ਿਖਰ ਧਵਨ ਨੇ ਲਿਖਿਆ ਸੀ ਜੋਰਾਵਰ ਨੂੰ ਪੰਚਿੰਗ ਬੈਗ ਦੀ ਕੀ ਜ਼ਰੂਰਤ ਹੈ, ਜਦੋਂ ਉਸ ਕੋਲ ਪਾਪਾ ਅਤੇ ਭੈਣ ਹੈ। ਸ਼ਿਖਰ ਧਵਨ ਨੇ ਜਿਮ ਦਾ ਵੀ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਉਹਨਾਂ ਨੇ ਲਿਖਿਆ ਹੈ, ਮੈਂ ਖੇਡ ਰਿਹਾ ਹਾਂ ਜਾਂ ਨਹੀਂ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ, ਮੈਨੂੰ ਟ੍ਰੇਨਿੰਗ ਕਰਨ ਤੋਂ ਕੋਈ ਨਹੀਂ ਰੋਕ ਸਕਦਾ।