
ਸਮਾਜਵਾਦੀ ਸੈਕੂਲਰ ਮੋਰਚਾ ਦੇ ਪ੍ਰਮੁੱਖ ਸ਼ਿਵਪਾਲ ਯਾਦਵ ਅਪਣੀ ਪਾਰਟੀ ਦਾ ਕਾਫ਼ੀ ਪ੍ਰਚਾਰ ਕਰ ਰਹੇ ਹਨ...
ਆਜ਼ਮਗੜ੍ਹ : ਸਮਾਜਵਾਦੀ ਸੈਕੂਲਰ ਮੋਰਚਾ ਦੇ ਪ੍ਰਮੁੱਖ ਸ਼ਿਵਪਾਲ ਯਾਦਵ ਅਪਣੀ ਪਾਰਟੀ ਦਾ ਕਾਫ਼ੀ ਪ੍ਰਚਾਰ ਕਰ ਰਹੇ ਹਨ। ਉਸ ਸਿਲਸਿਲੇ ‘ਚ ਉਹ ਅੱਜ ਆਜਮਗੜ੍ਹ ਪਹੁੰਚੇ, ਇਥੇ ਉਹਨਾਂ ਦਾ ਸਵਾਗਤ ਕੀਤਾ ਗਿਆ। ਇਸ ਅਧੀਨ ਮੀਡੀਆ ਨਾਲ ਗੱਲ ਕਰਦੇ ਹੋਏ ਸ਼ਿਵਪਾਲ ਨੇ ਕਿਹਾ ਕਿ ਇਹ ਚੋਣਾਂ ਵਿਚ ਅਸੀਂ ਅਜਿਹੇ ਉਮੀਦਵਾਰਾਂ ਨੂੰ ਖੜ੍ਹਾ ਕਰਾਂਗੇ ਕਿ ਸਮਾਜਵਾਦੀ ਸੈਕੂਲਰ ਮੋਰਚੇ ਤੋਂ ਬਿਨ੍ਹਾ ਦਿੱਲੀ ‘ਚ ਕਿਸੇ ਦੀ ਵੀ ਸਰਕਾਰ ਨਹੀਂ ਬਣੇਗੀ।
Shivpal Yadav
ਸ਼ਿਵਪਾਲ ਯਾਦਵ ਨੇ ਸਾਫ਼ ਕਰਕੇ ਦਸਿਆ ਕਿ ਉੱਤਰ ਪ੍ਰਦੇਸ਼ ਦੀਆਂ ਸਾਰੀਆਂ ਸੀਟਾਂ ਉਤੇ ਅਪਣੇ ਉਮੀਦਵਾਰਾਂ ਨੂੰ ਖੜ੍ਹਾਂ ਕਰਨਗੇ। ਹਾਲਾਂਕਿ, ਉਹਨਾਂ ਨੇ ਇਹ ਵੀ ਕਿਹਾ ਕਿ ਨੇਤਾ ਜੀ ਇਥੋਂ ਹੀ ਚੋਣਾਂ ਲੜਨਗੇ, ਉਥੇ ਅਸੀਂ ਉਹਨਾਂ ਦਾ ਸਮਰਥਨ ਕਰਾਂਗੇ। ਉਸ ਤੋਂ ਇਲਾਵਾ ਸਾਰੀਆਂ ਸੀਟਾਂ ਉਤੇ ਅਸੀਂ ਅਪਣੇ ਉਮੀਦਵਾਰਾਂ ਨੂੰ ਖੜ੍ਹਾ ਕਰਾਂਗੇ। ਆਜ਼ਮਗੜ੍ਹ ‘ਚ ਸ਼ਿਵਪਾਲ ਨੇ ਕਿਹਾ ਕਿ ਸਮਾਜਵਾਦੀ ਪਾਰਟੀ ਵਿਚ ਜਿਹੜਾ ਵੀ ਅਣਗੌਲਿਆ ਗਿਆ।
Shivpal Yadav
ਉਹਨਾਂ ਨੂੰ ਸਮਾਜਵਾਦੀ ਸੈਕੁਲਰ ਮੌਰਚਾ ‘ਚ ਪੂਰਾ ਸਮਾਨ ਮਿਲੇਗਾ, ਇਕ ਸਵਾਲ ਦੇ ਜਵਾਬ ‘ਚ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਬੀਜੇਪੀ ਨਾਲ ਸਮਰਥਨ ਜਾਂ ਉਹਨਾਂ ਦਾ ਸਾਥ ਦੇਣ ਲਈ ਨਾ ਤਾ ਕਿਸੇ ਨਾਲ ਗੱਲ ਹੋਈ ਹੈ ਅਤੇ ਨਾ ਹੀ ਕਿਸੇ ਨਾਲ ਮੁਲਾਕਾਤ ਹੋਈ ਹੈ। ਅਤੇ ਵੱਡੀ ਪਾਰਟੀ ਦਾ ਸਰਮਰਥਨ ਕਰਾਂਗੇ, ਨਾਲ ਹੀ 2022 ਵਿਧਾਨ ਸਭਾ ਚੋਣਾਂ ‘ਚ ਸਾਡੀ ਖ਼ੁਦ ਦੀ ਸਰਕਾਰ ਬਣੇਗੀ। ਇਸ ਦੌਰਾਨ ਉਹਨਾਂ ਨੇ ਬਾਹੂਬਲੀ ਛਵੀ ਦੇ ਨੇਤਾ ਮੁਖਤਿਆਰ ਅੰਸਾਰੀ ਅਤੇ ਅਤੀਕ ਅਹਿਮਦ ਨੂੰ ਅਪਣੀ ਪਾਰਟੀ ਵਿਚ ਲੈਣ ਦੇ ਸਵਾ ਉਤੇ ਜਵਾਬ ਦੇਣ ਤੋ ਇੰਨਕਾਰ ਕਰ ਦਿੱਤਾ।