ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਨੇ ਉਡਾਇਆ ਮਿਗ-21
Published : Oct 8, 2019, 4:46 pm IST
Updated : Oct 8, 2019, 4:46 pm IST
SHARE ARTICLE
Abhinandan Varthaman leads MiG-21 Bison formation on Air Force Day
Abhinandan Varthaman leads MiG-21 Bison formation on Air Force Day

ਬਾਲਾਕੋਟ ਏਅਰ ਸਟ੍ਰਾਈਕ ਦੇ ਜਵਾਨਾਂ ਨੇ ਵੀ ਵਿਖਾਈ ਤਾਕਤ

ਨਵੀਂ ਦਿੱਲੀ : ਬਾਲਾਕੋਟ ਏਅਰ ਸਟ੍ਰਾਈਕ ਤੋਂ ਬਾਅਦ ਪਾਕਿਸਤਾਨ ਦੇ ਐਫ-16 ਜਹਾਜ਼ ਨੂੰ ਸੁੱਟਣ ਵਾਲੇ ਹਵਾਈ ਫ਼ੌਜ ਦੇ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਨੇ ਅੱਜ ਇਕ ਵਾਰ ਫਿਰ ਮਿਗ ਲੜਾਕੂ ਜਹਾਜ਼ ਨਾਲ ਉਡਾਨ ਭਰੀ। ਇਸ ਦੌਰਾਨ 3 ਮਿਰਾਜ਼-2000 ਏਅਰਕ੍ਰਾਫ਼ਟ, ਸੁਖੋਈ ਨੇ ਵੀ ਹਵਾਈ ਫ਼ੌਜ ਦਿਵਸ 'ਤੇ ਉਡਾਨ ਭਰੀ। ਇੰਨਾ ਹੀ ਨਹੀਂ, ਜਿਨ੍ਹਾਂ ਪਾਇਲਟਾਂ ਨੇ ਬਾਲਾਕੋਟ ਏਅਰ ਸਟ੍ਰਾਈਕ ਨੂੰ ਅੰਜਾਮ ਦਿੱਤਾ ਸੀ, ਉਹ ਵੀ ਅੱਜ ਹਵਾਈ ਫ਼ੌਜ ਦਿਵਸ ਦੇ ਜਸ਼ਨ 'ਚ ਸ਼ਾਮਲ ਹੋਏ ਅਤੇ ਮਿਰਾਜ਼-2000 ਨੂੰ ਉਡਾਇਆ।

Abhinandan Varthaman leads MiG-21 Bison formation on Air Force DayAbhinandan Varthaman leads MiG-21 Bison formation on Air Force Day

ਦਿੱਲੀ ਨਾਲ ਲਗਦੇ ਗਾਜ਼ੀਆਬਾਦ ਦੇ ਹਿੰਡਨ ਏਅਰਬੇਸ 'ਤੇ ਮੰਗਲਵਾਰ ਨੂੰ ਭਾਰਤੀ ਹਵਾਈ ਫ਼ੌਜ ਨੇ 87ਵਾਂ ਸਥਾਪਨਾ ਦਿਵਸ ਮਨਾਇਆ। ਇਸ ਮੌਕੇ ਏਅਰ ਸ਼ੇਅ 'ਚ ਆਕਾਸ਼ ਗੰਗਾ, ਅਪਾਚੇ, ਚਿਨਕੂ, ਡਕੋਟਾ, ਸੂਰੀਆ ਕਿਰਨ ਅਤੇ ਤੇਜਸ ਵਰਗੇ ਲੜਾਕੂ ਜਹਾਜ਼ਾਂ ਨੇ ਆਪਣੇ ਕਰਤੱਬ ਵਿਖਾਏ। ਉਥੇ ਹੀ ਇਸ ਦੌਰਾਨ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਨੇ ਵੀ ਮਿਗ-21 ਉਡਾ ਕੇ ਲੋਕਾਂ ਦਾ ਦਿਲ ਜਿੱਤ ਲਿਆ। ਜਿਵੇਂ ਹੀ ਅਭਿਨੰਦਨ ਦੇ ਫ਼ਲਾਈ ਪਾਸਟ ਦਾ ਐਲਾਨ ਹੋਇਆ ਪੂਰਾ ਏਅਰਬੇਸ ਤਾੜੀਆਂ ਦੀ ਆਵਾਜ਼ ਨਾਲ ਗੂੰਜ ਉੱਠਿਆ। ਅਭਿਨੰਦਨ ਦੇ ਨਾਲ 3 ਮਿਗ-21 ਜਹਾਜ਼ ਉਡਾਨ ਭਰ ਰਹੇ ਸਨ। ਉਨ੍ਹਾਂ ਦੀ ਅਗਵਾਈ ਵੀਰ ਚੱਕਰ ਜੇਤੂ ਅਭਿਨੰਦਨ ਕਰ ਰਹੇ ਸਨ। ਦੱਸਣਯੋਗ ਹੈ ਕਿ ਵਿੰਗ ਕਮਾਂਡਰ ਏਅਰਫ਼ੋਰਸ ਦੇ ਉਹੀ ਬਹਾਦਰ ਜਵਾਨ ਹਨ, ਜਿਨ੍ਹਾਂ ਨੇ ਪਾਕਿਸਤਾਨ ਦੇ ਐਫ-16 ਨੂੰ ਮਾਰ ਸੁੱਟਿਆ ਸੀ।

Abhinandan VaAbhinandan Varthaman

ਜ਼ਿਕਰਯੋਗ ਹੈ ਕਿ ਬਾਲਾਕੋਟ ਏਅਰਸਟ੍ਰਾਈਕ ਤੋਂ ਬਾਅਦ ਪਾਕਿਸਤਾਨ ਨੇ ਭਾਰਤੀ ਏਅਰਸਪੇਸ ਦੀ ਉਲੰਘਣਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਪਾਕਿਸਤਾਨ ਦੇ ਇਕ ਐਫ਼-16 ਨੂੰ ਦੌੜਾਉਂਦੇ ਹੋਏ ਅਭਿਨੰਦਨ ਨੇ ਉਸ ਨੂੰ ਮਾਰ ਸੁੱਟਿਆ ਸੀ। ਪੂਰੀ ਦੁਨੀਆ 'ਚ ਅਭਿਨੰਦਨ ਦੀ ਇਸ ਵੀਰਤਾ ਦੀ ਤਾਰੀਫ਼ ਹੋਈ ਸੀ। ਐਫ਼-16 ਦੇ ਸਾਹਮਣੇ ਮਿਗ-21 ਬਾਈਸੇਨ ਕਾਫੀ ਪੁਰਾਣਾ ਜਹਾਜ਼ ਮੰਨਿਆ ਜਾਂਦਾ ਹੈ। ਇਸ ਦੌਰਾਨ ਅਭਿਨੰਦਨ ਦਾ ਜਹਾਜ਼ ਵੀ ਕ੍ਰੈਸ਼ ਹੋ ਗਿਆ ਸੀ ਅਤੇ ਉਨ੍ਹਾਂ ਨੂੰ ਪਾਕਿਸਤਾਨੀ ਫ਼ੌਜ ਨੇ ਫੜ ਲਿਆ ਸੀ। ਬਾਅਦ 'ਚ ਭਾਰਤ ਦੇ ਜ਼ਬਰਦਸਤ ਦਬਾਅ ਤੋਂ ਬਾਅਦ ਅਭਿਨੰਦਨ ਨੂੰ ਛੱਡ ਦਿੱਤਾ ਗਿਆ ਸੀ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement