
ਪਾਕਿਸਤਾਨ ਨਾਲ ਫ਼ਰਵਰੀ ‘ਚ ਹੋਏ ਹਵਾਈ ਮੁਕਾਬਲੇ ਵਿੱਚ ਉਡ਼ਾਨ ਸੰਚਾਲਕ ਦੇ ਤੌਰ...
ਨਵੀਂ ਦਿੱਲੀ: ਪਾਕਿਸਤਾਨ ਨਾਲ ਫ਼ਰਵਰੀ ‘ਚ ਹੋਏ ਹਵਾਈ ਮੁਕਾਬਲੇ ਵਿੱਚ ਉਡਾਨ ਸੰਚਾਲਕ ਦੇ ਤੌਰ ‘ਤੇ ਅਹਿਮ ਭੂਮਿਕਾ ਨਿਭਾਉਣ ਵਾਲੀ ਅਤੇ ਯੁੱਧ ਸੇਵਾ ਮੈਡਲ ਨਾਲ ਸਨਮਾਨਤ ਮਹਿਲਾ ਹਵਾਈ ਫੌਜ ਅਧਿਕਾਰੀ ਮਿੰਟੀ ਅਗਰਵਾਲ ਨੇ ਵੀਰਵਾਰ ਨੂੰ ਕਿਹਾ ਕਿ ਬਾਲਾਕੋਟ ਆਪਰੇਸ਼ਨ ਦਾ ਹਿੱਸਾ ਹੋਣ ਦੇ ਅਨੁਭਵ ਦੀ ਤੁਲਨਾ ਦੁਨੀਆ ਵਿੱਚ ਕਿਸੇ ਚੀਜ ਨਾਲ ਨਹੀਂ ਕੀਤੀ ਜਾ ਸਕਦੀ।
#WATCH: Minty Agarwal, IAF Squadron leader says, "F16 was taken down by Wing Commander Abhinandan, that was a situation of intense battle. The situation was very flexible. There were multiple aircraft of enemy and our fighter aircraft were countering them all along the axis." pic.twitter.com/n4s2p8h1EK
— ANI (@ANI) August 15, 2019
ਫੌਜੀ ਦੇ ਸਨਮਾਨ ਨਾਲ ਨਵਾਜੇ ਜਾਣ ‘ਤੇ ਮਹਿਲਾ ਅਧਿਕਾਰੀ ਨੇ ਕਿਹਾ ਕਿ ਇਸ ਭਾਵਨਾ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਮਹਿਲਾ ਅਧਿਕਾਰੀ ਨੇ ਕਿਹਾ ਕਿ ਉਹ ਬਾਲਾਕੋਟ ਏਅਰਸਟ੍ਰਾਈਕ ਨਾਲ ਇੱਕ ਦਿਨ ਬਾਅਦ 27 ਫਰਵਰੀ ਨੂੰ ਪਾਕਿਸਤਾਨੀ ਐਫ-16 ਲੜਾਕੂ ਜਹਾਜ਼ ਨੂੰ ਸੁੱਟਦੇ ਹੋਏ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਨੂੰ ਵੇਖਿਆ। ਉਨ੍ਹਾਂ ਨੇ ਕਿਹਾ, ‘‘26 ਅਤੇ 27 ਫਰਵਰੀ ਵਰਗੇ ਆਪਰੇਸ਼ਨਾਂ ਦੀ ਵਜ੍ਹਾ ਨਾਲ ਹੀ ਅਸੀਂ ਇਸ ਵਰਦੀ ਨੂੰ ਪਾਉਂਦੇ ਹਾਂ।
Balakot
ਇਹ ਮੇਰੀ ਕਿਸਮਤ ਸੀ ਕਿ ਮੈਨੂੰ ਇਸ ਆਪਰੇਸ਼ਨ ਦਾ ਹਿੱਸਾ ਬਨਣ ਦਾ ਮੌਕਾ ਮਿਲਿਆ। ਇਸ ਅਨੁਭਵ ਦੀ ਤੁਲਨਾ ਦੁਨੀਆ ਵਿੱਚ ਕਿਸੇ ਚੀਜ ਨਾਲ ਨਹੀਂ ਕੀਤੀ ਜਾ ਸਕਦੀ।
Abhinandan Arrested Pakistan Army
ਸਕਵਾਡਰਨ ਲੀਡਰ ਅਗਰਵਾਲ ਨੇ ਭਾਰਤ ਵਲੋਂ ਪਾਕਿਸਤਾਨ ਦੇ ਅੰਦਰ ਬਾਲਾਕੋਟ ਹਮਲੇ ਕੀਤੇ ਜਾਣ ਤੋਂ ਇੱਕ ਦਿਨ ਬਾਅਦ 27 ਫਰਵਰੀ ਨੂੰ ਜੰਮੂ-ਕਸ਼ਮੀਰ ਦੇ ਨੌਸ਼ਹਿਰਾ ਸੈਕਟਰ ਦੇ ਵੱਲ ਵੱਧ ਰਹੇ ਪਾਕਿਸਤਾਨੀ ਹਵਾਈ ਫੌਜ ਜਹਾਜ਼ਾਂ ਦਾ ਪਤਾ ਲੱਗਣ ਤੋਂ ਬਾਅਦ ਭਾਰਤੀ ਹਵਾਈ ਫੌਜ ਟੀਮਾਂ ਨੂੰ ਸਾਵਧਾਨ ਕੀਤਾ ਸੀ।
Balakot airstrike
ਅਗਰਵਾਲ ਦੇ ਇਸ ਕਦਮ ਦੇ ਕਾਰਨ ਭਾਰਤੀ ਹਵਾਈ ਫੌਜ ਨੂੰ ਪਾਕਿਸਤਾਨੀ ਹਮਲੇ ਦਾ ਤੇਜੀ ਨਾਲ ਜਵਾਬ ਦੇਣ ਵਿੱਚ ਮੱਦਦ ਮਿਲੀ। ਭਾਰਤੀ ਹਵਾਈ ਫੌਜ ਨੂੰ ਪੰਜ ਲੜਾਈ ਸੇਵਾ ਮੈਡਲਾਂ ਅਤੇ ਸੱਤ ਹਵਾਈ ਫੌਜ ਮੈਡਲਾਂ ਸਮੇਤ 13 ਇਨਾਮ ਮਿਲੇ ਹਨ।