Indian Air Force Day: ਹਰ ਸਾਲ 8 ਅਕਤੂਬਰ ਨੂੰ ਕਿਉਂ ਮਨਾਇਆ ਜਾਂਦਾ ਹੈ ਭਾਰਤੀ ਹਵਾਈ ਫੌਜ ਦਿਵਸ?
Published : Oct 8, 2020, 10:19 am IST
Updated : Oct 8, 2020, 10:54 am IST
SHARE ARTICLE
Indian Air Force Day
Indian Air Force Day

ਅੱਜ ਦੇਸ਼ ਮਨਾ ਰਿਹਾ ਹੈ ਭਾਰਤੀ ਹਵਾਈ ਫੌਜ ਦਿਵਸ ਦੀ 88ਵੀਂ ਵਰ੍ਹੇਗੰਢ

ਨਵੀਂ ਦਿੱਲੀ: ਹਰ ਸਾਲ 8 ਅਕਤੂਬਰ ਦਾ ਦਿਨ ਦੇਸ਼ ਵਿਚ ਭਾਰਤੀ ਹਵਾਈ ਫੌਜ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਦਾ ਜਸ਼ਨ ਹਿੰਡਨ ਬੇਸ 'ਤੇ ਦਿੱਲੀ ਦੇ ਗਾਜ਼ੀਆਬਾਦ ਕੋਲ ਮਨਾਇਆ ਜਾਂਦਾ ਹੈ, ਜਿੱਥੇ ਭਾਰਤੀ ਹਵਾਈ ਫੌਜ ਦੇ ਮੁਖੀ ਅਤੇ ਤਿੰਨੇ ਫੌਜਾਂ ਦੇ ਸੀਨੀਅਰ ਅਧਿਕਾਰੀ ਮੌਜੂਦ ਹੁੰਦੇ ਹਨ। ਇਸ ਸਾਲ ਦੇਸ਼ ਹਵਾਈ ਫੌਜ ਦਿਵਸ ਦੀ 88ਵੀਂ ਵਰ੍ਹੇਗੰਢ ਮਨਾ ਰਿਹਾ ਹੈ।

Indian Air ForceIndian Air Force

ਇਸ ਮੌਕੇ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਮੂਹ ਦੇਸ਼ ਵਾਸੀਆਂ ਨੂੰ ਹਵਾਈ ਫ਼ੌਜ ਦੀ ਵਰ੍ਹੇਗੰਢ ਦੀ ਮੁਬਾਰਕਬਾਦ ਦਿੱਤੀ।  ਹਰ ਸਾਲ ਇਸ ਦਿਨ ਗਾਜ਼ੀਆਬਾਦ ਦੇ ਹਿੰਡਨ ਬੇਸ ਵਿਚ ਭਾਰਤੀ ਹਵਾਈ ਫੌਜ ਦੇ ਪਾਇਲਟਾਂ ਵੱਲੋਂ ਵੱਖ-ਵੱਖ ਜਹਾਜ਼ਾਂ ਦਾ ਇਕ ਸ਼ਾਨਦਾਰ ਏਅਰ ਸ਼ੋਅ ਪ੍ਰਦਰਸ਼ਿਤ ਕੀਤਾ ਜਾਂਦਾ ਹੈ।

Indian Air ForceIndian Air Force

ਇਸ ਦੌਰਾਨ ਸਭ ਤੋਂ ਖ਼ਾਸ ਅਤੇ ਪੁਰਾਣੇ ਜਹਾਜ਼ਾਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਾਂਦਾ ਹੈ। ਇਸ ਦਿਨ ਕੌਮੀ ਸੁਰੱਖਿਆ ਦੇ ਕਿਸੇ ਵੀ ਸੰਗਠਨ ਵਿਚ ਅਧਿਕਾਰਤ ਤੌਰ 'ਤੇ ਭਾਰਤੀ ਹਵਾਈ ਫੌਜ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਵੀ ਮਨਾਇਆ ਜਾਂਦਾ ਹੈ। ਦੱਸ ਦਈਏ ਕਿ ਭਾਰਤੀ ਹਵਾਈ ਫੌਜ ਅਧਿਕਾਰਕ ਤੌਰ 'ਤੇ ਬ੍ਰਿਟਿਸ਼ ਰਾਜ ਵੱਲੋਂ 8 ਅਕਤੂਬਰ 1932 ਵਿਚ ਸਥਾਪਿਤ ਕੀਤੀ ਗਈ ਸੀ, ਕਿਉਂਕਿ ਉਸ ਸਮੇਂ ਭਾਰਤ 'ਤੇ ਅੰਗਰੇਜ਼ਾਂ ਦਾ ਰਾਜ ਸੀ। ਭਾ

Indian Air Force DayIndian Air Force 

ਰਤੀ ਹਵਾਈ ਫੌਜ ਤਿੰਨ ਇੰਡੀਅਨ ਆਰਮਡ ਫੋਰਸਿਜ਼ ਦੀ ਹਵਾਈ ਸ਼ਾਖਾ ਹੈ ਅਤੇ ਇਸ ਫੌਜ ਦਾ ਮੁੱਢਲਾ ਮਿਸ਼ਨ ਸੰਘਰਸ਼ ਸਮੇਂ ਭਾਰਤੀ ਹਵਾਈ ਖੇਤਰ ਨੂੰ ਸੁਰੱਖਿਅਤ ਕਰਨਾ ਅਤੇ ਹਵਾਈ ਗਤੀਵਿਧੀਆਂ ਦਾ ਸੰਚਾਲਨ ਕਰਨਾ ਹੈ। ਭਾਰਤੀ ਹਵਾਈ ਫੌਜ ਦੇ ਏਅਰਕ੍ਰਾਫ਼ਟ ਨੇ ਅਪਣੀ ਪਹਿਲੀ ਉਡਾਣ 1 ਅਪ੍ਰੈਲ 1933 ਨੂੰ ਭਰੀ ਸੀ। 

Indian Air Force DayIndian Air Force Day

ਭਾਰਤ ਦੇ ਰਾਸ਼ਟਰਪਤੀ ਕੋਲ ਹਵਾਈ ਫੌਜ ਦੇ ਸਰਬਉੱਚ ਕਮਾਂਡਰ ਦਾ ਅਹੁਦਾ ਹੁੰਦਾ ਹੈ। ਹਵਾਈ ਫੌਜ ਮੁਖੀ, ਏਅਰ ਚੀਫ਼ ਮਾਰਸ਼ਲ ਹਵਾਈ ਫੌਜ ਦੀ ਕਾਰਜਸ਼ੀਲ ਕਮਾਂਡ ਲਈ ਜ਼ਿੰਮੇਵਾਰ ਹੁੰਦਾ ਹੈ। ਭਾਰਤੀ ਹਵਾਈ ਫੌਜ ਵਿਚ 1,70,000 ਤੋਂ ਜ਼ਿਆਦਾ ਕਰਮਚਾਰੀ ਅਪਣੀਆਂ ਸੇਵਾਵਾਂ ਨਿਭਾਅ ਰਹੇ ਹਨ। ਭਾਰਤੀ ਹਵਾਈ ਫੌਜ ਦੇ ਕਰਮਚਾਰੀਆਂ ਅਤੇ ਜਹਾਜ਼ਾਂ ਦੀ ਜਾਇਦਾਦ ਦੁਨੀਆਂ ਦੀ ਹਵਾਈ ਫੌਜ ਵਿਚ ਚੌਥੇ ਸਥਾਨ 'ਤੇ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Ludhiana News Update: 26 Lakh's ਦੀ fraud ਮਾਰਨ ਵਾਲੀ ਨੂੰਹ ਬਾਰੇ ਸਹੁਰੇ ਨੇ ਕੀਤੇ ਨਵੇਂ ਖੁਲਾਸੇ | Latest News

18 May 2024 4:23 PM

ਪੰਜਾਬੀ ਨੇ ਲਾਇਆ ਦੇਸੀ ਜੁਗਾੜ, 1990 ਮਾਡਲ ਮਾਰੂਤੀ ‘ਤੇ ਫਿੱਟ ਕੀਤੀ ਗੰਨੇ ਦੇ ਰਸ ਵਾਲੀ ਮਸ਼ੀਨ

18 May 2024 4:03 PM

Spokesman Live || Darbar-E-Siyasat || Amarinder Raja Singh Warring

18 May 2024 3:35 PM

TODAY TOP NEWS LIVE - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ SPEED NEWS

18 May 2024 2:27 PM

ਅੱਜ ਦੀਆਂ ਮੁੱਖ ਖ਼ਬਰਾਂ , ਹਰਿਆਣਾ ਦੇ ਨੂੰਹ 'ਚ ਵੱਡਾ ਹਾਦਸਾ, ਸ਼ਰਧਾਲੂਆਂ ਨਾਲ ਭਰੀ ਟੂਰਿਸਟ ਬੱਸ ਨੂੰ ਅਚਾਨਕ ਲੱਗੀ ਅੱਗ

18 May 2024 2:19 PM
Advertisement