ਇਸ ਸੂਬੇ ਵਿਚ ਸਭ ਤੋਂ ਵੱਧ ਹੁੰਦੇ ਨੇ ਲੜਕੀਆਂ ਦੇ ਬਾਲ ਵਿਆਹ, ਕੇਂਦਰੀ ਗ੍ਰਹਿ ਮੰਤਰਾਲੇ ਨੇ ਜਾਰੀ ਕੀਤੇ ਅੰਕੜੇ
Published : Oct 8, 2022, 7:37 pm IST
Updated : Oct 8, 2022, 7:37 pm IST
SHARE ARTICLE
Home Ministry Names Worst State In India In Terms Of Child Marriage Among Girls
Home Ministry Names Worst State In India In Terms Of Child Marriage Among Girls

ਇਕ ਤਾਜ਼ਾ ਸਰਵੇਖਣ ਅਨੁਸਾਰ ਝਾਰਖੰਡ ਵਿਚ ਬਾਲਗ ਹੋਣ ਤੋਂ ਪਹਿਲਾਂ ਵਿਆਹ ਕਰਵਾਉਣ ਵਾਲੀਆਂ ਲੜਕੀਆਂ ਦੀ ਪ੍ਰਤੀਸ਼ਤਤਾ 5.8 ਹੈ।

 

ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰਾਲੇ ਦੇ ਨਵੇਂ ਜਨਸੰਖਿਆ ਨਮੂਨਾ ਸਰਵੇਖਣ ਵਿਚ ਬਾਲ ਵਿਆਹ ਸਬੰਧੀ ਅਹਿਮ ਖ਼ੁਲਾਸਾ ਹੋਇਆ ਹੈ। ਇਸ ਵਿਚ ਸਾਹਮਣੇ ਆਇਆ ਕਿ ਝਾਰਖੰਡ ਵਿਚ ਲੜਕੀਆਂ ਦੇ ਬਾਲ ਵਿਆਹਾਂ ਦੀ ਸਭ ਤੋਂ ਵੱਧ ਪ੍ਰਤੀਸ਼ਤਤਾ ਹੈ। ਗ੍ਰਹਿ ਮੰਤਰਾਲੇ ਦੇ ਰਜਿਸਟਰਾਰ ਜਨਰਲ ਅਤੇ ਜਨਗਣਨਾ ਕਮਿਸ਼ਨਰੇਟ ਦੁਆਰਾ ਕਰਵਾਏ ਗਏ ਇਕ ਤਾਜ਼ਾ ਸਰਵੇਖਣ ਅਨੁਸਾਰ ਝਾਰਖੰਡ ਵਿਚ ਬਾਲਗ ਹੋਣ ਤੋਂ ਪਹਿਲਾਂ ਵਿਆਹ ਕਰਵਾਉਣ ਵਾਲੀਆਂ ਲੜਕੀਆਂ ਦੀ ਪ੍ਰਤੀਸ਼ਤਤਾ 5.8 ਹੈ।

ਸਰਵੇਖਣ ਅਨੁਸਾਰ, "ਰਾਸ਼ਟਰੀ ਪੱਧਰ 'ਤੇ 18 ਸਾਲ ਦੀ ਉਮਰ ਤੋਂ ਪਹਿਲਾਂ ਵਿਆਹ ਕਰਨ ਵਾਲੀਆਂ ਕੁੜੀਆਂ ਦੀ ਪ੍ਰਤੀਸ਼ਤਤਾ 1.9 ਹੈ, ਜਦਕਿ ਕੇਰਲ ਵਿਚ ਇਹ 0.0 ਹੈ ਅਤੇ ਝਾਰਖੰਡ ਵਿਚ ਇਹ 5.8 ਤੱਕ ਹੈ। ਝਾਰਖੰਡ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿਚ ਕ੍ਰਮਵਾਰ 7.3 ਫੀਸਦੀ ਅਤੇ 3 ਫੀਸਦੀ ਲੜਕੀਆਂ ਦਾ ਬਾਲ ਵਿਆਹ ਹੋਇਆ ਹੈ”।

ਨਮੂਨਾ ਰਜਿਸਟ੍ਰੇਸ਼ਨ ਸਿਸਟਮ (SRS) ਅੰਕੜਾ ਰਿਪੋਰਟ ਵਿਚ ਵਿਸ਼ਵ ਦੇ ਸਭ ਤੋਂ ਵੱਡੇ ਜਨਸੰਖਿਆ ਸਰਵੇਖਣਾਂ ਵਿਚੋਂ ਇਕ ਦੁਆਰਾ ਇਕੱਤਰ ਕੀਤੇ ਡੇਟਾ ਦੇ ਅਧਾਰ ਤੇ ਵੱਖ-ਵੱਖ ਜਨਸੰਖਿਆ, ਉਪਜਾਊ ਸ਼ਕਤੀ ਅਤੇ ਮੌਤ ਦਰ ਦੇ ਅਨੁਮਾਨ ਸ਼ਾਮਲ ਹਨ। ਇਸ ਰਿਪੋਰਟ 'ਚ ਕਰੀਬ 84 ਲੱਖ ਲੋਕਾਂ ਨੇ ਹਿੱਸਾ ਲਿਆ ਹੈ।
ਇਹ ਸਰਵੇਖਣ 2020 ਵਿਚ ਕੀਤਾ ਗਿਆ ਸੀ ਅਤੇ ਅੰਕੜੇ ਪਿਛਲੇ ਮਹੀਨੇ ਦੇ ਅੰਤ ਵਿਚ ਪ੍ਰਕਾਸ਼ਿਤ ਕੀਤੇ ਗਏ ਸਨ। ਝਾਰਖੰਡ ਅਤੇ ਪੱਛਮੀ ਬੰਗਾਲ ਦੇਸ਼ ਦੇ ਦੋ ਸੂਬੇ ਹਨ ਜਿੱਥੇ ਅੱਧੇ ਤੋਂ ਵੱਧ ਔਰਤਾਂ ਦਾ ਵਿਆਹ 21 ਸਾਲ ਦੀ ਉਮਰ ਤੋਂ ਪਹਿਲਾਂ ਹੋ ਜਾਂਦਾ ਹੈ।

ਸਰਵੇਖਣ ਮੁਤਾਬਕ ਪੱਛਮੀ ਬੰਗਾਲ ਵਿਚ ਜਿੱਥੇ 54.9 ਫੀਸਦੀ ਕੁੜੀਆਂ ਦਾ ਵਿਆਹ 21 ਸਾਲ ਦੀ ਉਮਰ ਤੋਂ ਪਹਿਲਾਂ ਹੋ ਜਾਂਦਾ ਹੈ। ਝਾਰਖੰਡ ਵਿਚ ਇਹ ਅੰਕੜਾ 54.6 ਪ੍ਰਤੀਸ਼ਤ ਹੈ, ਜਦਕਿ ਰਾਸ਼ਟਰੀ ਔਸਤ 29.5 ਪ੍ਰਤੀਸ਼ਤ ਹੈ। ਇਸ ਦੌਰਾਨ ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐਨਸੀਆਰਬੀ) ਅਨੁਸਾਰ ਝਾਰਖੰਡ ਵਿਚ 2015 ਵਿਚ ਜਾਦੂ-ਟੂਣੇ ਦੇ ਦੋਸ਼ ਵਿਚ 32, 2016 ਵਿਚ 27, 2017 ਵਿਚ 19, 2018 ਵਿਚ 18 ਅਤੇ 2019 ਅਤੇ 2020 ਵਿਚ 15 ਵਿਅਕਤੀਆਂ ਦੀ ਮੌਤ ਹੋਈ ਸੀ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Weather Update : ਬੱਚਿਆਂ ਦੀ ਜਾਨ ਲੈ ਸਕਦੀਆਂ ਨੇ ਗਰਮ ਹਵਾਵਾਂ, ਡਾਕਟਰ ਨੇ ਦੱਸਿਆ ਬਚਾਅ !

19 May 2024 5:13 PM

Spokesman Live || Sidhi Gaal || Public Review Elections 2024

19 May 2024 4:41 PM

ਰੈਲੀ ਦੌਰਾਨ Karamjit Anmol ਕਰ ਗਏ ਵੱਡਾ ਦਾਅਵਾ Anmol ਦਾ ਸਾਥ ਦੇਣ ਲਈ ਪਹੁੰਚੇ ਵੱਡੇ ਪੰਜਾਬੀ ਕਲਾਕਾਰ.......

19 May 2024 4:26 PM

ਸ੍ਰੀ ਫ਼ਤਿਹਗੜ੍ਹ ਸਾਹਿਬ 'ਚ ਕੌਣ ਮਾਰੇਗਾ ਬਾਜ਼ੀ? ਕਿਹੜੇ ਉਮੀਦਵਾਰ ਦਾ ਪਲੜਾ ਭਾਰੀ?ਕੀ ਕਾਂਗਰਸ ਬਚਾਅ ਸਕੇਗੀ ਆਪਣਾ ਕਿਲ੍ਹ

19 May 2024 1:18 PM

2 ਤਰੀਕ ਨੂੰ ਵੱਜਣਗੇ ਛਿੱਤਰ,Hans Raj Hans ਨੇ ਬਣਾਈ List! ਵਾਲੀਬਾਲ ਤੇ ਚਿੱੜੀ ਛਿੱਕਾ ਵੀ ਖੇਡ ਲੈਦੇ ਨੇ ਚੰਨੀ ਸਾਬ੍ਹ

19 May 2024 12:52 PM
Advertisement